ਦਿੱਲੀ ਦੇ ਟਿਕਰੀ ਬਾਰਡਰ ''ਤੇ ਪੱਥਰਬਾਜਾਂ ਤੋਂ ਬਚਣ ਲਈ ਪੁਲਸ ਨੇ ਲਾਇਆ ਜਾਲ

Thursday, Feb 04, 2021 - 02:52 AM (IST)

ਨਵੀਂ ਦਿੱਲੀ - ਦਿੱਲੀ ਵਿੱਚ ਕਿਸਾਨਾਂ ਦਾ ਅੰਦੋਲਨ ਜਾਰੀ ਹੈ। 70 ਦਿਨਾਂ ਤੋਂ ਜ਼ਿਆਦਾ ਦਾ ਸਮਾਂ ਹੋ ਗਿਆ ਹੈ ਅਤੇ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਦਿੱਲੀ ਦੀਆਂ ਸਰਹੱਦਾਂ 'ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ‍ ਤੱਕ ਖੇਤੀਬਾੜੀ ਬਿੱਲ ਵਾਪਸ ਨਹੀਂ ਲਿਆ ਜਾਂਦਾ ਉਹ ਬਾਰਡਰ ਖਾਲੀ ਨਹੀਂ ਕਰਣਗੇ। ਕਿਸਾਨਾਂ ਦੇ ਇਸ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਸ ਨੇ ਬਾਰਡਰ 'ਤੇ ਸੁਰੱਖਿਆ ਦੇ ਪੁਖ‍ਤੇ ਪ੍ਰਬੰਧ ਕੀਤੇ ਹਨ। ਸਰਹੱਦਾਂ 'ਤੇ ਤਾਰ, ਕਿੱਲਾਂ ਅਤੇ ਬੈਰੀਕੇਡਿੰਗ ਲਗਾ ਦਿੱਤੀ ਗਈ ਹੈ। ਪਹਿਲਾਂ ਗਾਜ਼ੀਪੁਰ ਬਾਰਡਰ ਨੂੰ ਕਿਲ੍ਹੇ ਵਿੱਚ ਤਬਦੀਲ ਕੀਤਾ ਗਿਆ ਅਤੇ ਹੁਣ ਟਿਕਰੀ ਬਾਰਡਰ 'ਤੇ ਸੁਰੱਖਿਆ ਵਿਵਸਥਾ ਵਿੱਚ ਵਾਧਾ ਕੀਤਾ ਗਿਆ ਹੈ। ਜੋ ਜਾਣਕਾਰੀ ਮਿਲ ਰਹੀ ਹੈ ਉਸ ਦੇ ਮੁਤਾਬਕ ਉੱਥੇ ਵੀ ਕਿਲ੍ਹੇ ਦੀ ਤਰ੍ਹਾਂ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਸੀਮੇਂਟ, ਰੇਤਾ ਅਤੇ ਕੰਡੀਆਂ ਦੀ ਤਾਰ ਨਾਲ ਇੱਕ ਨਵੀਂ ਬੈਰੀਕੇਡਿੰਗ ਤਿਆਰ ਕਰ ਦਿੱਤੀ ਗਈ ਹੈ।

ਉਥੇ ਹੀ ਟਿਕਰੀ ਬਾਰਡਰ 'ਤੇ ਹੁਣ ਦਿੱਲੀ ਪੁਲਸ ਜਾਲ ਲਗਾ ਰਹੀ ਹੈ। ਉਹ ਜਾਲ ਕਿਸਾਨਾਂ ਅਤੇ ਸੁਰੱਖਿਆ ਬਲਾਂ ਵਿਚਾਲੇ ਰਹੇਗਾ। ਤਾਂਕਿ ਉੱਥੇ ਤਾਇਨਾਤ ਜਵਾਨ ਸਟੋਨ ਪੈਲਟਿੰਗ ਤੋਂ ਬੱਚ ਸਕਣ। ਟਿਕਰੀ ਬਾਰਡਰ 'ਤੇ ਕਰੀਬ 12 ਲੇਅਰ ਦੀ ਸੁਰੱਖਿਆ ਕੀਤੀ ਗਈ ਹੈ। ਜਿਸ ਵਿੱਚ ਕਿਸਾਨਾਂ ਦੇ ਮੰਚ ਦੇ ਠੀਕ ਬਾਅਦ ਬੈਰੀਕੇਡ ਲਗਾਇਆ ਹੈ। ਇਸ ਦੇ ਉੱਪਰ ਕੰਡਿਆਲੀ ਤਾਰ ਲਗਾਈ ਗਈ ਹੈ। ਇਸ ਦੇ ਬਾਅਦ ਫਿਰ ਇਸੇ ਤਰ੍ਹਾਂ ਦੀ ਲੇਅਰ ਬਣਾਈ ਗਈ ਹੈ। ਟਰੈਕਟਰ ਇਸ ਦੀਵਾਰਾਂ ਨੂੰ ਨਾ ਤੋਡ਼ ਸਕੇ ਇਸ ਦੇ ਲਈ ਦੋ ਬੈਰੀਕੇਡਿੰਗ ਤੋਂ ਬਾਅਦ ਵੱਡੇ-ਵੱਡੇ ਪੱਥਰਾਂ ਨੂੰ ਖਡ਼ਾ ਕਰ ਸੀਮੇਂਟ ਦੀ ਚੌੜੀ ਦੀਵਾਰ ਬਣਾਈ ਗਈ ਹੈ। ਦੀਵਾਰ ਦੀ ਉੱਚਾਈ ਕਰੀਬ 6 ਫੁੱਟ ਹੈ।

6 ਫਰਵਰੀ ਨੂੰ ਨਹੀਂ ਹੋਵੇਗਾ ਚੱਕ‍ਾ ਜਾਮ
ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ 6 ਫਰਵਰੀ ਨੂੰ ਦਿੱਲੀ-ਐੱਨ.ਸੀ.ਆਰ. ਵਿੱਚ ਚੱਕਾ ਜਾਮ ਨਹੀਂ ਕੀਤਾ ਜਾਵੇਗਾ। ਟਿਕੈਤ ਮੁਤਾਬਕ ਜਦੋਂ ਕਿਸਾਨਾਂ ਨੂੰ ਦਿੱਲੀ ਵਿੱਚ ਪ੍ਰਵੇਸ਼ ਹੀ ਨਹੀਂ ਕਰਨਾ ਹੈ ਤਾਂ ਅਜਿਹੇ ਵਿੱਚ ਚੱਕਾ ਜਾਮ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਹੈ।
 


Inder Prajapati

Content Editor

Related News