ਨੌਜਵਾਨਾਂ ਲਈ ਪੁਲਸ ''ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਜਲਦ ਕਰੋ ਅਪਲਾਈ

10/10/2020 11:34:54 AM

ਨਵੀਂ ਦਿੱਲੀ : ਪੁਲਸ ਵਿਚ ਭਰਤੀ ਦਾ ਇੰਤਜ਼ਾਰ ਕਰ ਰਹੇ ਨੌਜਵਾਨਾਂ ਲਈ ਸਰਕਾਰੀ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਅਸਮ ਪੁਲਸ ਭਰਤੀ 2020 ਤਹਿਤ 400 ਤੋਂ ਜ਼ਿਆਦਾ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ ਅਤੇ ਇਸ ਦੇ ਲਈ ਅਪਲਾਈ ਕਰਨ ਦੀ ਅੱਜ 10 ਅਕਤੂਬਰ 2020 ਆਖ਼ਰੀ ਤਾਰੀਖ਼ ਹੈ।

ਕੁੱਲ ਅਹੁਦੇ : 444

ਅਹੁਦਿਆਂ ਦਾ ਵੇਰਵਾ

PunjabKesari

ਉਮਰ ਹੱਦ
ਇਸ ਭਰਤੀ ਲਈ 18 ਸਾਲ ਦੀ ਉਮਰ ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਦੇ ਉਮੀਦਵਾਰ ਅਪਲਾਈ ਕਰ ਸਕਦੇ ਹਨ।

ਚੋਣ ਪ੍ਰਕਿਰਿਆ
ਇਸ ਲਈ 2 ਪੜਾਵਾਂ ਵਿਚ ਪ੍ਰੀਖਿਆ ਹੋਵੇਗੀ, ਜਿਸ ਵਿਚ ਲਿਖਤੀ ਪ੍ਰੀਖਿਆ ਅਤੇ ਕੰਪਿਊਟਰ ਆਧਾਰਤ ਪ੍ਰੀਖਿਆ ਸ਼ਾਮਲ ਹੈ।  ਇਨ੍ਹਾਂ ਪ੍ਰੀਖਿਆਵਾਂ ਦੇ ਆਧਾਰ 'ਤੇ ਮੈਰਿਟ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਉਸੇ ਆਧਾਰ 'ਤੇ ਚੋਣ ਹੋਵੇਗੀ

ਇੰਝ ਕਰੋ ਅਪਲਾਈ
ਯੋਗ ਅਤੇ ਚਾਹਵਾਨ ਉਮੀਦਵਾਰ ਅਧਿਕਾਰਤ ਵੈਬਸਾਈਟ http://slprbassam.in/ 'ਤੇ ਜਾ ਕੇ ਆਨਾਲਈਨ ਅਪਲਾਈ ਕਰ ਸਕਦੇ ਹਨ।


cherry

Content Editor

Related News