ਜੰਮੂ ਕਸ਼ਮੀਰ ''ਚ ਪੁਲਸ ਨੇ ਪਿਛਲੇ ਮਹੀਨੇ 39 ਡਰੱਗ ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Saturday, Feb 03, 2024 - 10:44 AM (IST)

ਸ਼੍ਰੀਨਗਰ (ਵਾਰਤਾ)- ਜੰਮੂ-ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਪੁਲਸ ਨੇ ਜਨਵਰੀ 'ਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟਾਂਸੇਸ (ਐੱਨ.ਡੀ.ਪੀ.ਐੱਸ.) ਐਕਟ ਦੇ ਤਹਿਤ 24 ਮਾਮਲੇ ਦਰਜ ਕੀਤੇ ਅਤੇ 39 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਕਿਹਾ,“ਇਸ ਮਿਆਦ ਦੇ ਦੌਰਾਨ ਡਰੱਗ ਤਸਕਰਾਂ 'ਚੋਂ ਤਿੰਨ 'ਤੇ ਇਲੀਸਿਟ ਪ੍ਰੀਵੇਂਸ਼ਨ ਆਫ਼ ਟਰੈਫਿਕ ਇਨ ਨਾਰਕੋਟਿਕਸ ਡਰੱਗਜ਼ (ਪੀਆਈਟੀ ਐਨਡੀਪੀਐਸ) ਅਤੇ ਪਬਲਿਕ ਸੇਫਟੀ ਐਕਟ (ਪੀਸੀਏ) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਨੇ ਲੱਖਾਂ ਰੁਪਏ ਦੇ ਪਾਬੰਦੀਸ਼ੁਦਾ ਪਦਾਰਥ ਵੀ ਬਰਾਮਦ ਕੀਤੇ ਹਨ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ ਰਾਜਮਾਰਗ ਆਵਾਜਾਈ ਲਈ ਬੰਦ, 200 ਤੋਂ ਵੱਧ ਵਾਹਨ ਫਸੇ
ਦੱਸਣਯੋਗ ਹੈ ਕਿ ਬਾਰਾਮੂਲਾ ਪੁਲਸ ਦੀਆਂ ਕੋਸ਼ਿਸ਼ਾਂ ਨਾਲ 2023 'ਚ ਨਸ਼ੀਲੀ ਦਵਾਈਆਂ ਦੀ ਤਸਕਰੀ ਦੇ ਮਾਮਲਿਆਂ 'ਚ ਕਮੀ ਆਈ ਹੈ। ਐੱਨ.ਡੀ.ਪੀ.ਐੱਸ. ਐਕਟ ਦੇ ਅਧੀਨ ਪਿਛਲੇ ਸਾਲ ਦੌਰਾਨ ਲਗਭਗ 264 ਮਾਮਲੇ ਦਰਜ ਕੀਤੇ ਗਏ, 75 ਡਰੱਗ ਤਸਕਰਾਂ 'ਤੇ ਪੀ.ਆਈ.ਟੀ. ਐੱਨ.ਡੀ.ਪੀ.ਐੱਸ. ਐਕਟ/ਪੀ.ਐੱਸ.ਏ. ਦੇ ਅਧੀਨ ਮਾਮਲਾ ਦਰਜ ਕੀਤਾ ਗਿਆ, 7 ਜਾਇਦਾਦਾਂ ਦੀ ਅਮੁਮਾਨਿਤ ਸੰਯੁਕਤ ਕੀਮਤ ਤਿੰਨ ਕਰੋੜ ਰੁਪਏ ਕੁਰਕ, 34 ਕਰੋੜ ਰੁਪਏ ਮੁੱਲ ਦੀ ਜ਼ਬਤ ਸਮੱਗਰੀ ਨਸ਼ਟ ਕੀਤੀ ਗਈ। ਪੁਲਸ ਨੇ ਕਮਿਊਨਿਟੀ ਦੇ ਮੈਂਬਰਾਂ ਨੂੰ ਆਪਣੇ ਗੁਆਂਢ 'ਚ ਨਸ਼ੀਲੀ ਦਵਾਈਆਂ ਦੇ ਤਸਕਰੀ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਦੀ ਅਪੀਲ ਕੀਤੀ ਹੈ। ਪੁਲਸ ਨੇ ਕਿਹਾ,''ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਪਾਏ ਜਾਣ ਵਾਲੇ ਵਿਅਕਤੀਆਂ ਨਾਲ ਕਾਨੂੰਨ ਅਨੁਸਾਰ ਨਿਪਟਿਆ ਜਾਵੇਗਾ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8