ਮਾਲਕ ਦੇ ਬੇਟੇ ਨੂੰ ਅਗਵਾ ਕਰ ਕੇ ਮੰਗੇ 3 ਕਰੋੜ, ਪੁਲਸ ਨੂੰ ਦੇਖ ਖੁਦ ਨੂੰ ਮਾਰੀ ਗੋਲੀ

05/22/2019 11:51:25 AM

ਪ੍ਰਯਾਗਰਾਜ— ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ 'ਚ ਇਕ ਅਗਵਾਕਰਤਾ ਨੇ ਪੁਲਸ ਦੇ ਡਰ ਕਾਰਨ ਖੁਦ ਨੂੰ ਗੋਲੀ ਮਾਰ ਦਿੱਤੀ। ਮੰਗਲਵਾਰ ਨੂੰ ਇਕ ਠੇਕੇਦਾਰ ਦੇ ਬੇਟੇ ਨੂੰ ਅਗਵਾ ਕਰ ਲਿਆ ਗਿਆ। ਅਗਵਾਕਰਤਾ ਨੇ ਬੱਚੇ ਦੇ ਪਿਤਾ ਤੋਂ 3 ਕਰੋੜ ਰੁਪਏ ਦੀ ਫਿਰੌਤੀ ਮੰਗੀ। ਇਸ ਘਟਨਾ ਦੇ ਸਾਹਮਣੇ ਆਉਂਦੇ ਹੀ ਪੁਲਸ ਮਹਿਕਮੇ 'ਚ ਹੜਕੰਪ ਮਚ ਗਿਆ। ਪੁਲਸ ਦੀ ਟੀਮ ਬੱਚੇ ਦੀ ਤਲਾਸ਼ 'ਚ ਅਗਵਾਕਰਤਾ ਤੱਕ ਪੁੱਜੀ ਪਰ ਦੋਸ਼ੀ ਨੇ ਫੜੇ ਜਾਣ ਦੇ ਡਰ ਕਾਰਨ ਪੁਲਸ ਨੂੰ ਦੇਖਦੇ ਹੀ ਖੁਦ ਨੂੰ ਗੋਲੀ ਮਾਰ ਲਈ। ਇਹ ਮਾਮਲਾ ਸਿਵਲ ਲਾਈਨਜ਼ ਇਲਾਕੇ ਦਾ ਦੱਸਿਆ ਜਾ ਰਿਹਾ ਹੈ। ਅੱਲਾਪੁਰ ਇਲਾਕੇ ਦੇ ਰਹਿਣ ਵਾਲੇ ਰਣਬੀਰ ਸਿੰਘ ਠੇਕੇਦਾਰ ਹਨ। ਉਨ੍ਹਾਂ ਦਾ 6 ਸਾਲ ਦਾ ਬੇਟਾ ਰਣਬੀਰ ਇਕ ਮਸ਼ਹੂਰ ਇੰਗਲਿਸ਼ ਮੀਡੀਅਮ ਸਕੂਲ 'ਚ ਪਹਿਲੀ ਜਮਾਤ ਦਾ ਵਿਦਿਆਰਥੀ ਹੈ। ਮੰਗਲਵਾਰ ਦੀ ਸ਼ਾਮ ਕਰੀਬ 5 ਵਜੇ ਉਹ ਸਕੂਲ 'ਚ ਸਥਿਤ ਜਿਮਖਾਨੇ 'ਚ ਪ੍ਰੈਕਟਿਸ ਲਈ ਗਿਆ ਸੀ। ਇਸ ਦੌਰਾਨ ਕਰੀਬ 6 ਵਜੇ ਉਨ੍ਹਾਂ ਦਾ ਪੁਰਾਣਾ ਡਰਾਈਵਰ ਸੰਜੇ ਉੱਥੇ ਪੁੱਜਿਆ ਅਤੇ ਉਹ ਬੱਚੇ ਨੂੰ ਲੈ ਕੇ ਫਰਾਰ ਹੋ ਗਿਆ।PunjabKesariਖਿਡੌਣਾ ਦਿਵਾਉਣ ਦੇ ਬਹਾਨੇ ਕੀਤਾ ਅਗਵਾ
ਦੱਸਿਆ ਜਾ ਰਿਹਾ ਹੈ ਕਿ ਸੰਜੇ ਨੂੰ ਕਰੀਬ 2 ਮਹੀਨੇ ਪਹਿਲਾਂ ਠੇਕੇਦਾਰ ਨੇ ਨੌਕਰੀ ਤੋਂ ਕੱਢ ਦਿੱਤਾ ਸੀ। ਸੰਜੇ ਨੇ ਰਣਬੀਰ ਨੂੰ ਬਾਹਰ ਬੁਲਾਇਆ ਅਤੇ ਉਸ ਨੂੰ ਖਿਡੌਣਾ ਦਿਵਾਉਣ ਦੇ ਬਹਾਨੇ ਆਪਣੇ ਨਾਲ ਕਾਰ 'ਚ ਲੈ ਗਿਆ ਸੀ। ਇਸ ਤੋਂ ਬਾਅਦ ਉਸ ਨੇ ਘਰ ਵਾਲਿਆਂ ਨੂੰ ਫੋਨ ਕਰ ਕੇ 3 ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ 'ਤੇ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਘਰ ਵਾਲਿਆਂ ਨੇ ਪੁਲਸ ਨੂੰ ਸੂਚਨਾ ਦਿੱਤੀ।PunjabKesariਬੱਚੇ ਨੂੰ ਸਹੀ ਸਲਾਮਤ ਕੀਤਾ ਬਰਾਮਦ
ਪੁਲਸ ਅਤੇ ਐੱਸ.ਟੀ.ਐੱਫ. (ਸਪੈਸ਼ਲ ਟਾਕਸ ਫੋਰਸ) ਦੀਆਂ ਟੀਮਾਂ ਬੱਚੇ ਦੀ ਤਲਾਸ਼ 'ਚ ਜੁਟ ਗਈਆਂ। ਪੁਲਸ ਨੇ ਦੱਸਿਆ ਕਿ ਦੇਰ ਰਾਤ ਬੱਚੇ ਦੀ ਤਲਾਸ਼ 'ਚ ਟੀਮ ਭਦੋਹੀ ਪੁੱਜੀ। ਇੱਥੇ ਇਕ ਘਰ 'ਚ ਬੱਚੇ ਦੇ ਹੋਣ ਦੇ ਸ਼ੱਕ ਕਾਰਨ ਪੁਲਸ ਨੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ। ਦੂਜੇ ਪਾਸੇ ਦੋਸ਼ੀ ਸੰਜੇ ਨੂੰ ਲੱਗਾ ਕਿ ਹੁਣ ਉਹ ਨਹੀਂ ਬਚੇਗਾ ਤਾਂ ਉਸ ਨੇ ਖੁਦ ਨੂੰ ਗੋਲੀ ਮਾਰ ਲਈ। ਪੁਲਸ ਨੇ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰ ਲਿਆ ਹੈ। ਉੱਥੇ ਹੀ ਦੋਸ਼ੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।


DIsha

Content Editor

Related News