ਪੁਲਸ ਵਿਭਾਗ ਦੀ ਵੱਡੀ ਕਾਰਵਾਈ ! SHO ਤੇ ਇੰਸਪੈਕਟਰ ਨੂੰ ਕੀਤਾ ਸਸਪੈਂਡ
Wednesday, Oct 15, 2025 - 12:38 PM (IST)
ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੋਂ ਦੇ ਹਾਥਰਸ ਜ਼ਿਲ੍ਹੇ 'ਚ ਫਰਜ਼ੀ ਐਨਕਾਊਂਟਰ ਦੇ ਗੰਭੀਰ ਦੋਸ਼ ਲੱਗਣ ਤੋਂ ਬਾਅਦ ਪ੍ਰਸ਼ਾਸਨ ਹਰਕਤ 'ਚ ਆ ਗਿਆ ਹੈ ਤੇ ਵੱਡੀ ਕਾਰਵਾਈ ਕਰਦਿਆਂ ਹਾਥਰਸ ਦੇ ਐੱਸ.ਪੀ. (SP) ਚਿਰੰਜੀਵ ਨਾਥ ਸਿਨਹਾ ਨੇ 9 ਅਕਤੂਬਰ ਨੂੰ ਹੋਏ ਇੱਕ ਐਨਕਾਊਂਟਰ ਦੇ ਮਾਮਲੇ ਵਿੱਚ 2 ਪੁਲਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਹੈ।
ਇਹ ਕਾਰਵਾਈ ਮੰਗਲਵਾਰ ਨੂੰ ਹੋਈ ਸੀ, ਜਿਸ ਦਾ ਉਦੇਸ਼ ਮਾਮਲੇ ਦੀ ਨਿਰਪੱਖ ਜਾਂਚ ਨੂੰ ਯਕੀਨੀ ਬਣਾਉਣਾ ਹੈ। ਐੱਸ.ਪੀ. ਚਿਰੰਜੀਵ ਨਾਥ ਸਿਨਹਾ ਨੇ ਤੁਰੰਤ ਕਾਰਵਾਈ ਕਰਦਿਆਂ ਮੂਸਨ ਥਾਣੇ ਦੀ ਤਤਕਾਲੀਨ ਐੱਸ.ਐੱਚ.ਓ. (SHO) ਮਮਤਾ ਸਿੰਘ ਅਤੇ ਐਂਟੀ-ਥੈਫਟ ਟੀਮ ਦੇ ਇੰਚਾਰਜ ਇੰਸਪੈਕਟਰ ਮੁਕੇਸ਼ ਕੁਮਾਰ ਨੂੰ ਮੁਅੱਤਲ ਕਰ ਦਿੱਤਾ ਹੈ।
ਕੀ ਸੀ ਪੂਰਾ ਮਾਮਲਾ ?
ਉਕਤ ਮਾਮਲਾ 9 ਅਕਤੂਬਰ ਦਾ ਹੈ, ਜਦੋਂ ਹਾਥਰਸ ਦੇ ਮੂਸਨ ਖੇਤਰ ਵਿੱਚ ਇੱਕ ਵਪਾਰੀ ਦੇ ਘਰ ਲੁੱਟ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਘਟਨਾ ਤੋਂ ਬਾਅਦ ਪੁਲਸ ਨੇ ਮੁਕਾਬਲੇ ਦੌਰਾਨ 2 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਮੁਕਾਬਲੇ ਵਿੱਚ ਇੱਕ ਮੁਲਜ਼ਮ ਨੂੰ ਲੱਤ ਵਿੱਚ ਗੋਲੀ ਲੱਗੀ ਸੀ। ਪਰ ਇਸ ਮੁਕਾਬਲੇ ਨੂੰ ਜ਼ਖਮੀ ਵਿਅਕਤੀ ਦੇ ਪਰਿਵਾਰ ਅਤੇ ਕਈ ਸਿਆਸੀ ਪਾਰਟੀਆਂ ਨੇ ਫਰਜ਼ੀ ਕਰਾਰ ਦਿੰਦਿਆਂ ਪੁਲਿਸ 'ਤੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਨੇ ਮੰਗ ਕੀਤੀ ਕਿ ਮੁਕਾਬਲੇ ਦੀ ਨਿਰਪੱਖ ਜਾਂਚ ਹੋਵੇ ਅਤੇ ਦੋਸ਼ੀ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ- ਖ਼ਰਾਬ ਹੋਣ ਵਾਲੇ ਹਨ ਅਮਰੀਕਾ ਦੇ ਹਾਲਾਤ ! ਸ਼ਟਡਾਊਨ ਨੇ ਵਿਗਾੜੀ ਦੇਸ਼ ਦੀ ਚਾਲ
ਪਹਿਲਾਂ ਵੀ ਹੋਈ ਸੀ ਕਾਰਵਾਈ
ਇਸ ਤੋਂ ਪਹਿਲਾਂ ਵਿਵਾਦ ਵਧਣ 'ਤੇ ਐੱਸ.ਐੱਚ.ਓ. ਮਮਤਾ ਸਿੰਘ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਕੇ ਫੈਮਿਲੀ ਕਾਊਂਸਲਿੰਗ ਸੈਂਟਰ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਹੁਣ ਐੱਸ.ਪੀ. ਨੇ ਪਰਿਵਾਰਕ ਮੈਂਬਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਮੁਅੱਤਲੀ ਦਾ ਫੈਸਲਾ ਲਿਆ।
ਮਾਮਲੇ ਦੀ ਜਾਂਚ
ਐੱਸ.ਪੀ. ਨੇ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਦੀ ਜ਼ਿੰਮੇਵਾਰੀ ਹਾਥਰਸ ਗੇਟ ਥਾਣਾ ਇੰਚਾਰਜ ਨੂੰ ਸੌਂਪੀ ਹੈ। ਇਹ ਜਾਂਚ ਸੀ.ਓ. (ਸਿਟੀ) ਦੀ ਨਿਗਰਾਨੀ ਹੇਠ ਅੱਗੇ ਵਧਾਈ ਜਾ ਰਹੀ ਹੈ। ਇਸ ਖ਼ਬਰ ਨਾਲ ਪੁਲਸ ਪ੍ਰਸ਼ਾਸਨ ਵਿੱਚ ਹੜਕੰਪ ਮਚ ਗਿਆ ਹੈ।
ਇਹ ਵੀ ਪੜ੍ਹੋ- 65 ਲੱਖ ਦੀ ਕਾਰ ਨੂੰ ਲੱਗ ਗਈ ਅੱਗ ! ਡਰਾਈਵਰ ਨੇ ਅੰਦਰ ਹੀ ਤੋੜਿਆ ਦਮ ; ਮੂਧੇ ਮੂੰਹ ਡਿੱਗੇ ਕੰਪਨੀ ਦੇ ਸ਼ੇਅਰ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
