ਨਦੀ ਦੇ ਹੇਠਾਂ ਬਣੀ ਦੇਸ਼ ਦੀ ਪਹਿਲੀ ਮੈਟਰੋ ਸੁਰੰਗ, PM ਮੋਦੀ ਇਸ ਦਿਨ ਕਰਨਗੇ ਉਦਘਾਟਨ
Saturday, Mar 02, 2024 - 05:29 PM (IST)
ਨਵੀਂ ਦਿੱਲੀ (ਭਾਸ਼ਾ)- ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਸ਼ਨੀਵਾਰ ਨੂੰ ਕਿਹਾ ਕਿ ਕੋਲਕਾਤਾ 'ਚ ਨਦੀ ਦੇ ਹੇਠਾਂ ਬਣੀ ਦੇਸ਼ ਦੀ ਪਹਿਲੀ ਮੈਟਰੋ ਸੁਰੰਗ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ 6 ਮਾਰਚ ਨੂੰ ਕਰਨਗੇ। ਵੈਸ਼ਨਵ ਨੇ ਇਕ ਇੰਟਰਵਿਊ 'ਚ ਕਿਹਾ ਕਿ ਕੋਲਕਾਤਾ ਮੈਟਰੋ ਦਾ ਕੰਮ 1970 ਦੇ ਦਹਾਕੇ 'ਚ ਸ਼ੁਰੂ ਹੋਇਆ ਸੀ ਪਰ ਮੋਦੀ ਸਰਕਾਰ ਦੀ ਪਿਛਲੇ 10 ਸਾਲਾਂ 'ਚ ਹੋਈ ਤਰੱਕੀ ਉਸ ਤੋਂ ਪਹਿਲੇ ਦੇ 40 ਸਾਲਾਂ ਦੀ ਤੁਲਨਾ 'ਚ ਕਿਤੇ ਵੱਧ ਹੈ।
ਇਹ ਵੀ ਪੜ੍ਹੋ : ਸਾਬਕਾ ਕ੍ਰਿਕਟਰ ਅਤੇ ਭਾਜਪਾ ਸੰਸਦ ਮੈਂਬਰ ਗੌਤਮ ਗੰਭੀਰ ਨੇ ਰਾਜਨੀਤੀ ਤੋਂ ਲਿਆ ਸੰਨਿਆਸ
ਰੇਲ ਮੰਤਰੀ ਨੇ ਕਿਹਾ,''ਪ੍ਰਧਾਨ ਮੰਤਰੀ ਦਾ ਧਿਆਨ ਬੁਨਿਆਦੀ ਢਾਂਚਾ ਵਧਾਉਣ ਅਤੇ ਦੇਸ਼ ਲਈ ਨੀਂਹ ਤਿਆਰ ਕਰਨ 'ਤੇ ਹੈ, ਜੋ 2047 ਤੱਕ ਇਕ ਵਿਕਸਿਤ ਰਾਸ਼ਟਰ ਹੋਵੇਗਾ।'' ਕੋਲਕਾਤਾ ਮੈਟਰੋ ਦਾ ਕੰਮ ਕਈ ਪੜਾਵਾਂ 'ਚ ਅੱਗੇ ਵਧਿਆ ਹੈ। ਮੌਜੂਦਾ ਪੜਾਅ 'ਚ ਸ਼ਹਿਰ ਦੇ ਪੂਰਬ-ਪੱਛਮ ਮੈਟਰੋ ਗਲਿਆਰੇ ਲਈ ਨਦੀ ਹੇਠਾਂ ਸੁਰੰਗ ਬਣਾਈ ਗਈ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8