PM Surya Ghar Yojana : ਅਕਤੂਬਰ ਤੱਕ 20 ਲੱਖ ਹੋਰ ਘਰ ਹੋਣਗੇ ਰੌਸ਼ਨ

Friday, Jan 31, 2025 - 02:20 PM (IST)

PM Surya Ghar Yojana : ਅਕਤੂਬਰ ਤੱਕ 20 ਲੱਖ ਹੋਰ ਘਰ ਹੋਣਗੇ ਰੌਸ਼ਨ

ਨਵੀਂ ਦਿੱਲੀ (ਬਿਊਰੋ) - ਕੇਂਦਰੀ ਬਿਜਲੀ ਅਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀਪਦ ਯੈਸੋ ਨਾਇਕ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੂਰਿਆ ਯੋਜਨਾ ਤਹਿਤ ਘਰਾਂ ਦੀਆਂ ਛੱਤਾਂ 'ਤੇ ਲਗਾਏ ਜਾ ਰਹੇ ਸੋਲਰ ਪਲਾਟਾਂ ਦੀ ਗਿਣਤੀ ਅਕਤੂਬਰ ਤੱਕ 20 ਲੱਖ ਨੂੰ ਪਾਰ ਕਰ ਜਾਵੇਗੀ। ਨਾਇਕ ਨੇ PHD ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ (ਪੀ. ਐੱਚ. ਡੀ. ਸੀ. ਸੀ. ਆਈ.) ਕਾਨਫਰੰਸ ਵਿਚ ਕਿਹਾ ਕਿ ਮਾਰਚ ਤੱਕ ਇਹ ਅੰਕੜਾ 10 ਲੱਖ ਨੂੰ ਪਾਰ ਕਰਨ ਦੀ ਉਮੀਦ ਹੈ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਦੇ ਇਲਾਜ ਦੌਰਾਨ ਹਿਨਾ ਖ਼ਾਨ ਦੇ ਫੈਨਜ਼ ਲਈ ਖ਼ੁਸ਼ਖ਼ਬਰੀ! ਦਿੱਤੀ ਗੁੱਡ ਨਿਊਜ਼

ਨਾਇਕ ਨੇ ਕਿਹਾ ਕਿ ਮੁਫ਼ਤ ਬਿਜਲੀ ਯੋਜਨਾ ਛੱਤਾਂ 'ਤੇ ਸੋਲਰ ਸਿਸਟਮ ਲਗਾਉਣ ਲਈ ਦੁਨੀਆ ਦੀ ਸਭ ਤੋਂ ਵੱਡੀ ਪਹਿਲ ਹੈ। ਇਸ ਯੋਜਨਾ ਦੇ ਤਹਿਤ, ਮਾਰਚ, 2027 ਤੱਕ ਇੱਕ ਕਰੋੜ ਘਰਾਂ ਦੀਆਂ ਛੱਤਾਂ 'ਤੇ ਸੂਰਜੀ ਊਰਜਾ ਪ੍ਰਣਾਲੀਆਂ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ। ਇਸ ਤਹਿਤ ਮਾਰਚ 2026 ਤੱਕ ਇਹ ਅੰਕੜਾ 40 ਲੱਖ ਤੱਕ ਪਹੁੰਚ ਜਾਵੇਗਾ। ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 15 ਫਰਵਰੀ, 2024 ਨੂੰ 75,021 ਕਰੋੜ ਰੁਪਏ ਦੇ ਬਜਟ ਨਾਲ ਇਸ ਪਹਿਲ ਦੀ ਸ਼ੁਰੂਆਤ ਕੀਤੀ ਸੀ। ਇਸ ਦਾ ਉਦੇਸ਼ ਛੱਤਾਂ 'ਤੇ ਸੋਲਰ ਸਿਸਟਮ ਲਗਾਉਣ ਦੀ ਸਹੂਲਤ ਦੇ ਕੇ ਘਰਾਂ ਨੂੰ ਮੁਫਤ ਬਿਜਲੀ ਪ੍ਰਦਾਨ ਕਰਨਾ ਹੈ। ਇਸ ਯੋਜਨਾ ਦੇ ਤਹਿਤ, ਬਿਜਲੀ ਵੰਡ ਕੰਪਨੀਆਂ ਯਾਨੀਕਿ ਡਿਸਕਾਮ ਨੂੰ ਰਾਜ ਲਾਗੂ ਕਰਨ ਵਾਲੀਆਂ ਏਜੰਸੀਆਂ (SIA) ਵਜੋਂ ਮਨੋਨੀਤ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਕੈਂਸਰ ਨੇ ਹਿਨਾ ਖ਼ਾਨ ਦਾ ਕੀਤਾ ਅਜਿਹਾ ਹਾਲ, ਤਸਵੀਰਾਂ ਵੇਖ ਫੈਨਜ਼ ਵੀ ਹੋ ਗਏ ਪਰੇਸ਼ਾਨ

ਡਿਸਕੌਮਜ਼ ਨੂੰ ਪ੍ਰੋਤਸਾਹਨ ਵਜੋਂ ਕੁੱਲ 4,950 ਕਰੋੜ ਰੁਪਏ ਦਿੱਤੇ ਗਏ ਹਨ। ਇਸ ਵਿਚ ਗਰਿੱਡ ਕਨੈਕਟਡ ਰੂਫ ਟਾਪ ਸੋਲਰ (GCRT) ਪ੍ਰੋਗਰਾਮ ਦੇ ਦੂਜੇ ਪੜਾਅ ਅਧੀਨ ਪਿਛਲੇ ਖਰਚੇ ਸ਼ਾਮਲ ਹਨ। ਨਾਇਕ ਨੇ ਦਸੰਬਰ ਵਿਚ ਕਿਹਾ ਸੀ ਕਿ ਰਾਸ਼ਟਰੀ ਪੋਰਟਲ 'ਤੇ ਕੁੱਲ 1.45 ਕਰੋੜ ਰਜਿਸਟ੍ਰੇਸ਼ਨ, 26.38 ਲੱਖ ਅਰਜ਼ੀਆਂ ਅਤੇ 6.34 ਲੱਖ ਛੱਤਾਂ 'ਤੇ ਸੋਲਰ ਇੰਸਟਾਲੇਸ਼ਨ ਹੋਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News