ਹੁਣ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂ ਨਾਲ ਜਾਣਿਆ ਜਾਵੇਗਾ ਕੋਲਕਾਤਾ ਬੰਦਰਗਾਹ: PM ਮੋਦੀ

Sunday, Jan 12, 2020 - 01:19 PM (IST)

ਹੁਣ ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਂ ਨਾਲ ਜਾਣਿਆ ਜਾਵੇਗਾ ਕੋਲਕਾਤਾ ਬੰਦਰਗਾਹ: PM ਮੋਦੀ

ਨਵੀਂ ਦਿੱਲੀ—ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਕੋਲਕਾਤਾ 'ਚ ਪੋਰਟ ਟਰੱਸਟ ਪਹੁੰਚੇ। ਇੱਥੇ ਪੀ.ਐੱਮ ਮੋਦੀ ਨੇ ਕੋਲਕਾਤਾ ਪੋਰਟ ਟਰੱਸਟ ਦੇ ਸਥਾਪਨਾ ਦੇ 150 ਸਾਲ ਪੂਰੇ ਹੋਣ 'ਤੇ ਆਯੋਜਿਤ ਪ੍ਰੋਗਰਾਮ 'ਚ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਵਧਾਈ ਦਿੱਤੀ। ਇਸ ਤੋਂ ਇਲਾਵਾ ਪੋਰਟ ਟਰੱਸਟ ਤੋਂ ਰਿਟਾਇਰਡ ਕਰਮਚਾਰੀਆਂ ਦੀ ਪੇਂਸ਼ਨ ਲਈ 500 ਕਰੋੜ ਰੁਪਏ ਦਾ ਚੈੱਕ ਦਿੱਤਾ। ਪੀ.ਐੱਮ ਮੋਦੀ ਨੇ ਕਿਹਾ ਕਿ ਹੁਣ ਇਸ ਬੰਦਰਗਾਹ ਨੂੰ 'ਸ਼ਿਆਮਾ ਪ੍ਰਸਾਦ ਮੁਖਰਜੀ' ਦੇ ਨਾਂ ਨਾਲ ਜਾਣਿਆ ਜਾਵੇਗਾ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋ ਦਿਨਾਂ ਦੌਰੇ ਦੌਰਾਨ ਕੋਲਕਾਤਾ ਪਹੁੰਚੇ ਹਨ। ਅੱਜ ਉਨ੍ਹਾਂ ਦੇ ਦੌਰੇ ਦਾ ਦੂਜਾ ਦਿਨ ਹੈ। ਅੱਜ ਪੀ.ਐੱਮ. ਮੋਦੀ ਹਾਵੜਾ 'ਚ ਰਾਮ ਕ੍ਰਿਸ਼ਣ ਦੇ ਦਫਤਰ ਦੇ ਬੈਲੂਰ ਮੱਠ 'ਚ ਪ੍ਰੋਗਰਾਮ 'ਚ ਸ਼ਾਮਲ ਹੋਏ।

PunjabKesari

ਕੋਲਕਾਤਾ ਬੰਦਰਗਾਹ ਦੇ ਮਹੱਤਵ ਸਬੰਧੀ ਬੋਲਦੇ ਹੋਏ ਪੀ.ਐੱਮ. ਮੋਦੀ ਨੇ ਕਿਹਾ, ''ਇਸ ਬੰਦਰਗਾਹ ਦੇ ਵਿਸਥਾਰ ਤੇ ਆਧੁਨਿਕੀਕਰਨ ਲਈ ਅੱਜ ਸੈਕੜੇ ਕਰੋੜਾਂ ਰੁਪਏ ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਉਦਘਾਟਨ ਲਈ ਖਰਚ ਕੀਤੇ ਗਏ। ਆਦਿਵਾਸੀ ਬੇਟੀਆਂ ਨੂੰ ਸਿੱਖਿਆ ਦੇ ਵਿਕਾਸ ਲਈ ਹੋਸਟਲ ਅਤੇ ਸਕਿੱਲ ਡਿਵੈਲਪਮੈਂਟ ਸੈਂਟਰ ਦਾ ਉਦਘਾਟਨ ਕੀਤਾ।


author

Iqbalkaur

Content Editor

Related News