ਮਹਾਰਾਸ਼ਟਰ ਦੇ ਵਾਸ਼ਿਮ ''ਚ ਪੋਹਰਾਦੇਵੀ ਮੰਦਰ ਪੁੱਜੇ PM ਮੋਦੀ, ਕੀਤੀ ਪੂਜਾ

Saturday, Oct 05, 2024 - 01:18 PM (IST)

ਮਹਾਰਾਸ਼ਟਰ ਦੇ ਵਾਸ਼ਿਮ ''ਚ ਪੋਹਰਾਦੇਵੀ ਮੰਦਰ ਪੁੱਜੇ PM ਮੋਦੀ, ਕੀਤੀ ਪੂਜਾ

ਵਾਸ਼ਿਮ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ ਨੂੰ ਮਹਾਰਾਸ਼ਟਰ ਦੇ ਵਾਸ਼ਿਮ ਜ਼ਿਲ੍ਹੇ ਦੇ ਪੋਹਰਾਦੇਵੀ ਸਥਿਤ ਜਗਦੰਬਾ ਮੰਦਰ 'ਚ ਪਹੁੰਚੇ, ਜਿਥੇ ਉਹਨਾਂ ਵਲੋਂ ਪੂਜਾ ਅਰਚਨਾ ਕੀਤੀ ਗਈ। ਉਨ੍ਹਾਂ ਨੇ ਪੋਹਰਾਦੇਵੀ ਵਿਚ ਸਥਿਤ ਸੰਤ ਸੇਵਾਲਾਲ ਮਹਾਰਾਜ ਅਤੇ ਸੰਤ ਰਾਮ ਰਾਓ ਮਹਾਰਾਜ ਦੀ ਸਮਾਧ 'ਤੇ ਜਾ ਕੇ ਸ਼ਰਧਾਂਜਲੀ ਭੇਟ ਕੀਤੀ। ਪ੍ਰਧਾਨ ਮੰਤਰੀ ਮੋਦੀ ਸ਼ਨੀਵਾਰ ਸਵੇਰੇ ਨੰਦੇੜ ਹਵਾਈ ਅੱਡੇ 'ਤੇ ਪਹੁੰਚੇ, ਜਿੱਥੇ ਭਾਰਤੀ ਜਨਤਾ ਪਾਰਟੀ (ਭਾਜਪਾ) ਨੇਤਾ ਅਸ਼ੋਕ ਚਵਾਨ ਨੇ ਉਨ੍ਹਾਂ ਦਾ ਸਵਾਗਤ ਕੀਤਾ। 

ਇਹ ਵੀ ਪੜ੍ਹੋ - ਕੁੜੀ ਦੇ ਢਿੱਡ 'ਚੋਂ ਨਿਕਲਿਆ 2 ਕਿਲੋ ਵਾਲਾਂ ਦਾ ਗੁੱਛਾ, ਡਾਕਟਰਾਂ ਦੇ ਉੱਡੇ ਹੋਸ਼

PunjabKesari

ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਹੈਲੀਕਾਪਟਰ ਰਾਹੀਂ ਪੋਹਰਾਦੇਵੀ ਮੰਦਰ ਲਈ ਰਵਾਨਾ ਹੋਏ। ਪ੍ਰਧਾਨ ਮੰਤਰੀ ਮੋਦੀ ਮਹਾਰਾਸ਼ਟਰ ਦੇ ਇੱਕ ਦਿਨਾਂ ਦੌਰੇ 'ਤੇ ਹਨ। ਵਾਸ਼ਿਮ ਤੋਂ ਬਾਅਦ ਮੋਦੀ ਠਾਣੇ ਅਤੇ ਮੁੰਬਈ ਜਾਣ ਵਾਲੇ ਹਨ ਜਿੱਥੇ ਉਹ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ।

ਇਹ ਵੀ ਪੜ੍ਹੋ - ਰਾਸ਼ਨ ਕਾਰਡ ਧਾਰਕਾਂ ਲਈ ਵੱਡੀ ਖ਼ਬਰ, ਫ੍ਰੀ ਰਾਸ਼ਨ ਨਾਲ ਮਿਲਣਗੀਆਂ ਇਹ 8 ਵੱਡੀਆਂ ਸਹੂਲਤਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News