ਪੀ.ਐੱਮ. ਮੋਦੀ ਨੇ ''ਮਨ ਕੀ ਬਾਤ'' ''ਚ ਕੀਤੀ ਕਿਸਾਨਾਂ, ਵਿਦਿਆਰਥੀਆਂ ਅਤੇ ਅੰਬੇਡਕਰ ਦੀ ਗੱਲ

Monday, Mar 26, 2018 - 12:23 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਆਪਣੇ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਨੂੰ ਸੰਬੋਧਨ ਕੀਤਾ। ਆਪਣੇ 42ਵੇਂ 'ਮਨ ਕੀ ਬਾਤ' 'ਚ ਉਨ੍ਹਾਂ ਨੇ ਕਿਸਾਨਾਂ ਨਾਲ ਸਮਾਜਿਕ ਕੰਮ ਕਰਨ ਵਾਲੇ ਕੁਝ ਖਾਸ ਲੋਕਾਂ ਦਾ ਜ਼ਿਕਰ ਕੀਤਾ। ਪੀ.ਐੱਮ. ਨੇ ਪ੍ਰੋਗਰਾਮ ਦੀ ਸ਼ੁਰੂਆਤ 'ਚ ਦੇਸ਼ ਵਾਸੀਆਂ ਨੂੰ ਰਾਮਨੌਮੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਰਾਮ ਭਾਰਤੀਆਂ ਦੇ ਦਿਲ 'ਚ ਹਨ। ਗਾਂਧੀ ਵੀ ਰਾਮ ਤੋਂ ਪ੍ਰੇਰਨਾ ਲੈਂਦੇ ਸਨ। ਪੀ.ਐੱਮ. ਮੋਦੀ ਨੇ ਕੋਮਲ ਠੱਕਰ ਨਾਂ ਦੇ ਸ਼ਖਸ ਵੱਲੋਂ ਆਏ ਸੰਸਕ੍ਰਿਤ ਦੇ ਆਨਲਾਈਨ ਕੋਰਸ ਸ਼ੁਰੂ ਕਰਨ 'ਤੇ ਆਪਣੀ ਰਾਏ ਰੱਖੀ। ਉਨ੍ਹਾਂ ਨੇ ਕਿਹਾ,''ਕੋਮਲ ਜੀ ਸੰਸਕ੍ਰਿਤ ਦੇ ਪ੍ਰਤੀ ਤੁਹਾਡਾ ਪ੍ਰੇਮ ਦੇਖ ਕੇ ਬਹੁਤ ਚੰਗਾ ਲੱਗਾ। ਮੈਂ ਸੰਬੰਧਤ ਵਿਭਾਗ ਨਾਲ ਇਸ ਵੱਲ ਹੋ ਰਹੀਆਂ ਕੋਸ਼ਿਸ਼ਾਂ ਦੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਲਈ ਕਿਹਾ ਹੈ। 'ਮਨ ਕੀ ਬਾਤ' ਸੁਣਨ ਵਾਲੇ ਜੋ ਸੰਸਕ੍ਰਿਤ ਨੂੰ ਲੈ ਕੇ ਕੰਮ ਕਰ ਰਹੇ ਹਨ, ਉਹ ਵੀ ਵਿਚਾਰ ਕਰਨ ਕਿ ਕੋਮਲ ਜੀ ਦੇ ਸੁਝਾਅ ਨੂੰ ਕਿਵੇਂ ਅੱਗੇ ਵਧਾਇਆ ਜਾਵੇ।''

ਰਿਕਸ਼ਾ ਚਾਲਕ ਅਤੇ ਡਾਕਟਰ ਨੂੰ ਕੀਤਾ ਯਾਦ
ਪੀ.ਐੱਮ. ਮੋਦੀ ਨੇ ਕਿਹਾ,''ਆਸਾਮ ਦੇ ਕਰੀਮਗੰਜ ਦੇ ਇਕ ਰਿਕਸ਼ਾ ਚਾਲਕ ਅਹਿਮ ਅਲੀ ਨੇ ਆਪਣੀ ਇੱਛਾ ਸ਼ਕਤੀ ਦੇ ਜ਼ੋਰ 'ਤੇ ਗਰੀਬ ਬੱਚਿਆਂ ਲਈ 9 ਸਕੂਲ ਬਣਵਾਏ ਹਨ। ਇਹ ਦੇਸ਼ ਵਾਸੀਆਂ ਦੀ ਇੱਛਾ ਸ਼ਕਤੀ ਹੈ। ਸਕੂਲÎ ਦੇ ਨਿਰਮਾਣ ਲਈ ਇਕ ਇੰਜੀਨੀਅਰ ਬੇਟੀ ਨੇ ਆਪਣੀ ਤਨਖਾਹ ਦੇ ਦਿੱਤੀ। ਕੁਝ ਔਰਤਾਂ ਨੇ ਆਪਣੇ ਗਹਿਣੇ ਦੇ ਦਿੱਤੇ। ਜਦੋਂ ਮੈਨੂੰ ਕਾਨਪੁਰ ਦੇ ਡਾਕਟਰ ਅਜੀਤ ਮੋਹਨ ਚੌਧਰੀ ਦੀ ਕਹਾਣੀ ਸੁਣਨ ਨੂੰ ਮਿਲੀ ਕਿ ਫੁੱਟਪਾਥ 'ਤੇ ਜਾ ਕੇ ਗਰੀਬਾਂ ਨੂੰ ਦੇਖਦੇ ਹਨ। ਇਹ ਇਸ ਦੇਸ਼ ਦੇ ਬੰਧੂ ਭਾਵ ਨੂੰ ਮਹਿਸੂਸ ਕਰਨ ਦਾ ਮੌਕਾ ਹੈ।''

ਪ੍ਰਧਾਨ ਮੰਤਰੀ ਨੇ ਕਿਸਾਨਾਂ ਲਈ ਕਿਹਾ ਕਿ ਕਿਸਾਨਾਂ ਨੂੰ ਫਸਲ ਦੀ ਉੱਚਿਤ ਕੀਮਤ ਮਿਲੇ, ਇਸ ਲਈ ਦੇਸ਼ 'ਚ ਐਗਰੀਕਲਚਰ ਮਾਰਕੀਟਿੰਗ ਰਿਫਾਰਮ 'ਤੇ ਵੀ ਬਹੁਤ ਵਿਆਪਕ ਪੱਧਰ 'ਤੇ ਕੰਮ ਕਰ ਰਿਹਾ ਹੈ। ਪੀ.ਐੱਮ. ਮੋਦੀ ਨੇ ਉਦਯੋਗਾਂ ਦੇ ਵਿਕਾਸ 'ਤੇ ਜ਼ੋਰ ਦਿੰਦੇ ਹੋਏ ਕਿਹਾ,''ਰਾਸ਼ਟਰ ਨਿਰਮਾਣ 'ਚ ਬਾਬਾ ਸਾਹਿਬ ਦੀ ਵੱਡੀ ਭੂਮਿਕਾ ਹੈ। ਬਾਬਾ ਸਾਹਿਬ ਅੰਬੇਡਕਰ ਨੇ ਭਾਰਤ ਦੇ ਉਦਯੋਗਿਕੀਕਰਨ ਦੀ ਗੱਲ ਕਹੀ ਸੀ। ਉਨ੍ਹਾਂ ਲਈ ਉਦਯੋਗ ਇਕ ਅਜਿਹਾ ਪ੍ਰਭਾਵੀ ਮਾਧਿਅਮ ਸੀ, ਜਿਸ 'ਚ ਗਰੀਬ ਤੋਂ ਗਰੀਬ ਵਿਅਕਤੀ ਨੂੰ ਰੋਜ਼ਗਾਰ ਉਪਲੱਬਧ ਕਰਵਾਇਆ ਜਾ ਸਕਦਾ ਸੀ। ਅੱਜ ਭਾਰਤ ਗਲੋਬਲ ਅਰਥਵਿਵਸਥਾ 'ਚ ਕੇ ਬ੍ਰਾਈਟ ਸਪਾਟ ਦੇ ਰੂਪ 'ਚ ਉਭਰਿਆ ਹੈ ਅਤੇ ਪੂਰੇ ਵਿਸ਼ਵ 'ਚ ਸਭ ਤੋਂ ਵਧ ਐੱਫ.ਡੀ.ਆਈ. (ਵਿਦੇਸ਼ੀ ਸਿੱਧਾ ਨਿਵੇਸ਼) ਭਾਰਤ 'ਚ ਆ ਰਿਹਾ ਹੈ।

 


Related News