ਪੀ.ਐੱਮ. ਮੋਦੀ ਕੱਲ ਮਣੀਪੁਰ ''ਚ 8 ਪ੍ਰੋਜੈਕਟਾਂ ਦਾ ਕਰਨਗੇ ਉਦਘਾਟਨ
Thursday, Jan 03, 2019 - 08:32 PM (IST)

ਇੰਫਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ੁੱਕਰਵਾਰ ਨੂੰ ਆਪਣੀ ਮਣੀਪੁਰ ਯਾਤਰਾ ਦੌਰਾਨ 8 ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਤੇ 4 ਹੋਰ ਯੋਜਨਾਵਾਂ ਦੀ ਨੀਂਹ ਰੱਖਣਗੇ। ਸੂਚਨਾ ਤੇ ਜਨ ਸੰਪਰਕ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇੰਫਾਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਪ੍ਰਧਾਨ ਮੰਤਰੀ ਹਪਤਾ ਕਾਂਗਜੀਬੰਗ ਜਾਣਗੇ ਜਿਥੇ ਉਹ ਇਕ ਲੋਕ ਸਭਾ 'ਚ ਪ੍ਰੋਜੈਕਟਾਂ ਦਾ ਉਦਘਾਟਨ ਤੇ ਉਨ੍ਹਾਂ ਦੀ ਨੀਂਹ ਰੱਖਣਗੇ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਉਸ 'ਚ ਟੇਂਗਨੋਪਾਲ ਜ਼ਿਲੇ ਦੇ ਮੋਰੇਹ 'ਚ ਚੈਕਪੋਸਟ. ਇੰਫਾਲ ਪੂਰਬੀ ਜ਼ਿਲੇ 'ਚ ਡੋਲਾਇਥਾਬੀ ਬੈਰਾਜ ਪ੍ਰੋਜੈਕਟ, ਐਫ.ਸੀ.ਆਈ. ਖਾਦ ਭੰਦਾਰ ਗੋਦਾਮ, ਉਖਰੂਲ ਜ਼ਿਲੇ 'ਚ ਬਫਰ ਸਰੋਵਰ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ ਵੀ ਉਹ ਕਈ ਹੋਰ ਪ੍ਰੋਜੈਕਟਾਂ ਦੀ ਨੀਂਹ ਰੱਖਣਗੇ ਤੇ ਉਦਘਾਟਨ ਕਰਨਗੇ। ਪੀ.ਐੱਮ. ਮੋਦੀ ਦੀ ਯਾਤਰਾ ਦੇ ਮੱਦੇਨਜ਼ਰ ਪੂਰੇ ਸੂਬੇ 'ਚ ਸੁਰੱਖਿਆ ਉਪਾਅ ਸਖਤ ਕਰ ਦਿੱਤੇ ਗਏ ਹਨ