PM ਮੋਦੀ ਵਿਰੋਧੀ ਗੱਠਜੋੜ ‘ਇੰਡੀਆ’ ਦੇ ਡਰੋਂ ਦੇਸ਼ ਦਾ ਨਾਂ ਚਾਹੁੰਦੇ ਹਨ ਬਦਲਣਾ : ਰਾਹੁਲ ਗਾਂਧੀ

Saturday, Sep 09, 2023 - 02:38 PM (IST)

PM ਮੋਦੀ ਵਿਰੋਧੀ ਗੱਠਜੋੜ ‘ਇੰਡੀਆ’ ਦੇ ਡਰੋਂ ਦੇਸ਼ ਦਾ ਨਾਂ ਚਾਹੁੰਦੇ ਹਨ ਬਦਲਣਾ : ਰਾਹੁਲ ਗਾਂਧੀ

ਬ੍ਰਸਲਜ਼- ਕਾਂਗਰਸ ਨੇਤਾ ਰਾਹੁਲ ਗਾਂਧੀ ਯੂਰਪ ਦੌਰੇ ’ਤੇ ਹਨ। ਸ਼ੁੱਕਰਵਾਰ ਨੂੰ ਬ੍ਰਸਲਜ਼ ਦੇ ਪ੍ਰੈੱਸ ਕਲੱਬ ’ਚ ਰਾਹੁਲ ਗਾਂਧੀ ਨੇ ਕਿਹਾ ਕਿ ਇਸ ਸਮੇਂ ਭਾਰਤ ’ਚ ਮਹਾਤਮਾ ਗਾਂਧੀ ਅਤੇ ਨਾਥੂਰਾਮ ਗੋਡਸੇ ਦੇ ਵਿਜ਼ਨ ਵਿਚਾਲੇ ਲੜਾਈ ਚੱਲ ਰਹੀ ਹੈ। ਲੋਕਤੰਤਰ ਅਤੇ ਸੰਸਥਾਵਾਂ ’ਤੇ ਹਮਲਾ ਹੋਇਆ ਹੈ। ਹਿੰਸਾ ਅਤੇ ਵਿਤਕਰੇ ਵਿਚ ਵਾਧਾ ਹੋਇਆ ਹੈ। ਘੱਟ ਗਿਣਤੀਆਂ, ਦਲਿਤਾਂ, ਆਦਿਵਾਸੀਆਂ ਅਤੇ ਨੀਵੀਆਂ ਜਾਤਾਂ ’ਤੇ ਹਮਲੇ ਹੋ ਰਹੇ ਹਨ। ਕਾਂਗਰਸੀ ਆਗੂਆਂ ਨੇ ਕਿਹਾ ਕਿ ਸਰਕਾਰ ਵਿਰੋਧੀ ਗੱਠਜੋੜ ‘ਇੰਡੀਆ’ ਤੋਂ ਘਬਰਾ ਰਹੀ ਹੈ। ਅਸੀਂ ਭਾਰਤ ਦੀ ਆਵਾਜ਼ ਹਾਂ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਡਰੇ ਹੋਏ ਹਨ ਇਸੇ ਲਈ ਉਹ ਦੇਸ਼ ਦਾ ਨਾਂ ਬਦਲਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਸੁਭਾਅ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਈ ਲੋਕ ਵਾਪਸ ਗਰੀਬੀ ਵਿਚ ਧੱਕ ਦਿੱਤੇ ਗਏ ਹਨ। ਭਾਰਤ ’ਚ ਪਿਛਲੇ 40 ਸਾਲਾਂ ਵਿਚ ਸਭ ਤੋਂ ਵੱਧ ਬੇਰੁਜ਼ਗਾਰੀ ਹੈ।

ਇਹ ਵੀ ਪੜ੍ਹੋ : ਜੀ-20 ਸੰਮੇਲਨ 'ਚ 'ਭਾਰਤ' ਦਾ ਪ੍ਰਤੀਨਿਧੀਤਵ ਕਰਨ ਵਾਲੇ ਨੇਤਾ ਵਜੋਂ ਕੀਤੀ ਗਈ PM ਮੋਦੀ ਦੀ ਪਛਾਣ

ਉਨ੍ਹਾਂ ਕਿਹਾ ਕਿ ਸਰਕਾਰ ਨੇ ਜੀ-20 ਲਈ ਮੱਲਿਕਾਰਜੁਨ ਖੜਗੇ ਨੂੰ ਸੱਦਾ ਨਹੀਂ ਦਿੱਤਾ। ਇਸ ਤੋਂ ਸਾਬਤ ਹੁੰਦਾ ਹੈ ਕਿ ਉਹ ਦੇਸ਼ ਦੇ 60 ਫੀਸਦੀ ਲੋਕਾਂ ਦੀ ਅਗਵਾਈ ਕਰਨ ਵਾਲਿਆਂ ਨੂੰ ਕੋਈ ਮਹੱਤਵ ਨਹੀਂ ਦਿੰਦੇ। ਇਸ ਤੋਂ ਸਰਕਾਰ ਦੀ ਸੋਚ ਵੀ ਝਲਕਦੀ ਹੈ। ਉਨ੍ਹਾਂ ਕਿਹਾ ਕਿ ਖੜਗੇ ਨੂੰ ਜੀ-20 ਰਾਤਰੀ ਭੋਜ ’ਚ ਨਾ ਬੁਲਾਉਣ ਦਾ ਮਤਲਬ ਵਿਰੋਧੀ ਨੇਤਾਵਾਂ ਨੂੰ ਮਹੱਤਵ ਨਹੀਂ ਦੇਣਾ ਸੀ। ਰਾਹੁਲ ਨੇ ਕਿਹਾ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ। ਇਸ ਦਾ ਸਾਡੇ ਤੋਂ ਇਲਾਵਾ ਕਿਸੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਰੂਸ-ਯੂਕ੍ਰੇਨ ਜੰਗ ’ਤੇ ਦੇਸ਼ ਦੇ ਸਟੈਂਡ ਦਾ ਸਮਰਥਨ ਕਰਦੇ ਹਾਂ। ਰੂਸ ਨਾਲ ਸਾਡੇ ਚੰਗੇ ਸਬੰਧ ਹਨ। ਵਿਰੋਧੀ ਧਿਰ ਵੀ ਇਸ ਮੁੱਦੇ ’ਤੇ ਉਹੀ ਸਟੈਂਡ ਰੱਖੇਗੀ ਜੋ ਸਰਕਾਰ ਨੇ ਲਿਆ ਹੈ। ਉਨ੍ਹਾਂ ਕਿਹਾ ਕਿ ਆਰਟੀਕਲ 370 ’ਤੇ ਕਾਂਗਰਸ ਦਾ ਸਟੈਂਡ ਸਪੱਸ਼ਟ ਹੈ। ਦੇਸ਼ ਦੀ ਹਰ ਆਵਾਜ਼ ਸੁਣੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਜੀ-20 ਇਕ ਮਹੱਤਵਪੂਰਨ ਗੱਲਬਾਤ ਹੈ, ਪਰ ਇਹ ਚੰਗੀ ਗੱਲ ਹੈ ਕਿ ਭਾਰਤ ਇਸ ਦੀ ਮੇਜ਼ਬਾਨੀ ਕਰ ਰਿਹਾ ਹੈ। ਯਕੀਨੀ ਤੌਰ ’ਤੇ ਭਾਰਤ ਵਿਚ ਕੁਝ ਮੁੱਦੇ ਹਨ ਜੋ ਅਸੀਂ ਉਠਾਉਂਦੇ ਹਾਂ। ਮੈਨੂੰ ਲੱਗਦਾ ਹੈ ਕਿ ਇਹ ਕਹਿਣਾ ਹੈ ਕਿ ਉਨ੍ਹਾਂ ਮੁਕਤ ਮਾਰਗ ਦੇ ਰਹੇ ਹਨ, ਬਿਲਕੁਲ ਸਹੀ ਨਹੀਂ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News