PM ਮੋਦੀ ਨੇ ਇਸ ਠੁਕਰਾਇਆ ਟਰੰਪ ਦਾ ਸੱਦਾ, ਦੱਸਿਆ ਕਿਉਂ ਨਹੀਂ ਗਏ ਕੈਨੇਡਾ ਤੋਂ ਅਮਰੀਕਾ

Friday, Jun 20, 2025 - 06:38 PM (IST)

PM ਮੋਦੀ ਨੇ ਇਸ ਠੁਕਰਾਇਆ ਟਰੰਪ ਦਾ ਸੱਦਾ, ਦੱਸਿਆ ਕਿਉਂ ਨਹੀਂ ਗਏ ਕੈਨੇਡਾ ਤੋਂ ਅਮਰੀਕਾ

ਨੈਸ਼ਨਲ ਡੈਸਕ- ਪਿਛਲੇ ਹਫ਼ਤੇ, ਕੈਨੇਡਾ ਵਿੱਚ G7 ਸੰਮੇਲਨ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵਾਸ਼ਿੰਗਟਨ ਆਉਣ ਦਾ ਸੱਦਾ ਦਿੱਤਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਸੱਦਾ ਠੁਕਰਾ ਦਿੱਤਾ ਕਿਉਂਕਿ ਉਨ੍ਹਾਂ ਨੂੰ ਓਡੀਸ਼ਾ ਜਾਣਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਹ ਗੱਲ ਓਡੀਸ਼ਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਦੇ ਹੋਏ ਕਹੀ। ਜਨਤਾ ਮੈਦਾਨ ਵਿੱਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਉਨ੍ਹਾਂ ਲਈ 'ਮਹਾ ਪ੍ਰਭੂ ਕੀ ਭੂਮੀ' 'ਤੇ ਹੋਣਾ ਮਹੱਤਵਪੂਰਨ ਸੀ। ਇਸ ਲਈ ਉਨ੍ਹਾਂ ਨੇ ਅਮਰੀਕਾ ਜਾਣ ਦੀ ਬਜਾਏ ਓਡੀਸ਼ਾ ਆਉਣਾ ਪਸੰਦ ਕੀਤਾ। ਦਰਅਸਲ, ਪ੍ਰਧਾਨ ਮੰਤਰੀ ਮੋਦੀ ਇਸ ਹਫ਼ਤੇ ਅਮਰੀਕੀ ਰਾਸ਼ਟਰਪਤੀ ਟਰੰਪ ਨੂੰ ਮਿਲਣ ਵਾਲੇ ਸਨ। ਪਰ ਪੱਛਮੀ ਏਸ਼ੀਆ ਵਿੱਚ ਇਜ਼ਰਾਈਲ-ਈਰਾਨ ਟਕਰਾਅ ਕਾਰਨ ਟਰੰਪ ਨੂੰ ਵਾਸ਼ਿੰਗਟਨ ਵਾਪਸ ਜਾਣਾ ਪਿਆ। ਇਸ ਲਈ, ਇਹ ਮੁਲਾਕਾਤ ਨਹੀਂ ਹੋ ਸਕੀ।


author

Rakesh

Content Editor

Related News