26-27 ਮਾਰਚ ਨੂੰ ਬੰਗਲਾਦੇਸ਼ ਦੌਰੇ ''ਤੇ ਜਾਣਗੇ ਪੀ. ਐੱਮ. ਮੋਦੀ

Wednesday, Mar 17, 2021 - 11:29 PM (IST)

26-27 ਮਾਰਚ ਨੂੰ ਬੰਗਲਾਦੇਸ਼ ਦੌਰੇ ''ਤੇ ਜਾਣਗੇ ਪੀ. ਐੱਮ. ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ 26-27 ਮਾਰਚ ਨੂੰ ਬੰਗਲਾਦੇਸ਼ ਦੇ ਦੌਰੇ 'ਤੇ ਜਾਣਗੇ। ਸਰਕਾਰੀ ਸੂਤਰਾਂ ਅਨੁਸਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਮੋਦੀ ਨੂੰ ਬੰਗਲਾਦੇਸ਼ ਦੇ 50ਵੇਂ ਸਵਤੰਤਰਾ ਦਿਵਸ ਸਮਾਰੋਹ 'ਚ ਸ਼ਾਮਲ ਹੋਣ ਦੇ ਲਈ ਸੱਦਾ ਦਿੱਤਾ ਹੈ।

ਇਹ ਖ਼ਬਰ ਪੜ੍ਹੋ- ਟੀ-20 ਰੈਂਕਿੰਗ ’ਚ ਕੋਹਲੀ ਦੀ ਟਾਪ-5 ’ਚ ਵਾਪਸੀ


ਬੰਗਲਾਦੇਸ਼ ਇਸ ਸਾਲ ਤਿੰਨ ਮਹੱਤਵਪੂਰਨ ਉਤਸਵ ਮਨਾ ਰਿਹਾ ਹੈ, ਜਿਸ 'ਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼ੇਖ ਮੁਜੀਬੁਰ ਰਹਿਮਾਨ ਦਾ ਜਨਮਦਿਨ, ਭਾਰਤ ਤੇ ਬੰਗਲਾਦੇਸ਼ ਦੇ ਵਿਚ ਰਾਜਨੀਤਕ ਸਬੰਧਾਂ ਦੇ 50 ਸਾਲ ਪੂਰੇ ਹੋਣ ਅਤੇ ਬੰਗਲਾਦੇਸ਼ ਦੀ ਆਜ਼ਾਦੀ ਦੇ 50 ਸਾਲ ਵੀ ਪੂਰੇ ਹੋ ਰਹੇ ਹਨ। ਮੋਦੀ ਇਸ ਤੋਂ ਪਹਿਲਾਂ 2015 'ਚ ਬੰਗਲਾਦੇਸ਼ ਗਏ ਸਨ।

ਇਹ ਖ਼ਬਰ ਪੜ੍ਹੋ- ਕਰਨਾਟਕ - ਮਸਜਿਦਾਂ 'ਚ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਲਾਊਡ ਸਪੀਕਰਾਂ 'ਤੇ ਰੋਕ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News