ਪ੍ਰਧਾਨ ਮੰਤਰੀ ਮੋਦੀ 18 ਸਤੰਬਰ ਨੂੰ ਸਕੱਤਰਾਂ ਨਾਲ ਕਰਨਗੇ ਸਮੀਖਿਆ ਬੈਠਕ

09/17/2021 2:27:39 AM

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ 18 ਸਤੰਬਰ ਨੂੰ ਵੱਖ-ਵੱਖ ਮੰਤਰਾਲਿਆਂ ਅਤੇ ਵਿਭਾਗਾਂ ਦੇ ਸਕੱਤਰਾਂ  ਨਾਲ ਸਮੀਖਿਆ ਬੈਠਕ ਕਰਨਗੇ। ਇਹ ਜਾਣਕਾਰੀ ਵੀਰਵਾਰ ਨੂੰ ਸੂਤਰਾਂ ਨੇ ਦਿੱਤੀ। ਪਿਛਲੇ ਦਿਨੀਂ ਕੇਂਦਰੀ ਮੰਤਰੀ ਪ੍ਰੀਸ਼ਦ ਦੇ ਮੈਬਰਾਂ ਨਾਲ ਹੋਏ ‘‘ਚਿੰਤਨ ਕੈਂਪ‘‘ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਇਹ ਸਮੀਖਿਆ ਬੈਠਕ ਬੁਲਾਈ ਹੈ। ਸੂਤਰਾਂ ਨੇ ਦੱਸਿਆ ਕਿ 18 ਸਤੰਬਰ ਨੂੰ ਸਕੱਤਰਾਂ ਨਾਲ ਹੋਣ ਵਾਲੀ ਬੈਠਕ ਸ਼ਾਮ ਵਿੱਚ ਹੋਵੇਗੀ। ਬੈਠਕ ਦੇ ਏਜੰਡੇ ਬਾਰੇ ਹੁਣੇ ਤੱਕ ਕੋਈ ਜਾਣਕਾਰੀ ਨਹੀਂ ਆਈ ਹੈ।

ਇਹ ਵੀ ਪੜ੍ਹੋ - ਕਸ਼ਮੀਰ 'ਚ ਜ਼ਮੀਨ ਦਿਵਾਉਣ 'ਤੇ ਬੋਲੀ ਮਹਿਬੂਬਾ- CM ਯੋਗੀ ਪਹਿਲਾਂ UP ਦੇ ਬੇਘਰਾਂ ਨੂੰ ਘਰ ਦਿਵਾਉਣ

ਜ਼ਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਲੋਕਾਂ ਦੇ ਜੀਵਨ ਦੇ ਨਾਲ ਹੀ ਆਰਥਿਕ ਸਥਿਤੀ 'ਤੇ ਪਏ ਅਸਰ ਨੂੰ ਘੱਟ ਕਰਨ ਲਈ ਸਰਕਾਰ ਲਗਾਤਾਰ ਕੁੱਝ ਨਾ ਕੁੱਝ ਕਦਮ ਉਠਾ ਰਹੀ ਹੈ। ਆਰਥਿਕ ਸਥਿਤੀ ਨੂੰ ਮਜਬੂਤੀ ਪ੍ਰਦਾਨ ਕਰਨ ਲਈ ਵੀ ਸਰਕਾਰ ਨੇ ਕਈ ਅਹਿਮ ਕਦਮ ਚੁੱਕੇ ਹਨ। ਇਸ ਸਾਲ ਜੁਲਾਈ ਮਹੀਨੇ ਵਿੱਚ ਪ੍ਰਧਾਨ ਮੰਤਰੀ ਨੇ ਆਪਣੀ ਮੰਤਰੀ ਪ੍ਰੀਸ਼ਦ ਵਿੱਚ ਵਿਸਥਾਰ ਅਤੇ ਫੇਰਬਦਲ ਕੀਤਾ ਸੀ। ਇਹ ਕਦਮ ਅਗਲੇ ਸਾਲ 7 ਸੂਬਿਆਂ ਵਿੱਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੁੱਕਿਆ ਗਿਆ ਸੀ।

ਇਹ ਵੀ ਪੜ੍ਹੋ - ਸ਼ੋਪੀਆਂ ਦੇ ਸਰਕਾਰੀ ਡਿਗਰੀ ਕਾਲਜ ਦਾ ਨਾਮ ਬਦਲਾ ਕੇ ਸ਼ਹੀਦ ਪੈਰਾ ਕਮਾਂਡੋ ਦੇ ਨਾਮ 'ਤੇ ਰੱਖਿਆ

ਜਿਨ੍ਹਾਂ ਸੂਬਿਆਂ ਵਿੱਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ ਉਨ੍ਹਾਂ ਵਿੱਚ ਉੱਤਰ ਪ੍ਰਦੇਸ਼ ਸਹਿਤ 6 ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ।  ਪਿਛਲੇ 14 ਸਤੰਬਰ ਨੂੰ ਹੋਏ ਚਿੰਤਨ ਕੈਂਪ ਵਿੱਚ ਪ੍ਰਧਾਨ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਸੀ ਕਿ ਸਾਦਾ ਜੀਵਨ ਹੀ ਜ਼ਿੰਦਗੀ ਦਾ ਰਾਸਤਾ ਹੈ। ਇਸ ਬੈਠਕ ਵਿੱਚ ਪ੍ਰਧਾਨ ਮੰਤਰੀ ਨੇ ਮੰਤਰੀਆਂ ਨੂੰ ਕਿਹਾ ਸੀ ਕਿ ਉਹ ਆਪਣੇ ਸਾਥੀਆਂ ਦੀ ਸਭ ਤੋਂ ਉੱਤਮ ਚੀਜ਼ਾਂ ਨੂੰ ਅਪਣਾਓ।  

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
 


Inder Prajapati

Content Editor

Related News