ਲਾਲ ਕਿਲ੍ਹੇ ਤੋਂ PM ਮੋਦੀ ਬੋਲੇ- ਅੱਜ ਦੇਸ਼ ਦੇ ਹਰ ਬਲੀਦਾਨੀ ਨੂੰ ਨਮਨ ਕਰਨ ਦਾ ਦਿਨ

08/15/2022 8:15:56 AM

ਨਵੀਂ ਦਿੱਲੀ– ਅੱਜ ਪੂਰਾ ਦੇਸ਼ ਆਜ਼ਾਦੀ ਦੇ ਜਸ਼ਨ ’ਚ ਡੁੱਬਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 9ਵੀਂ ਵਾਰ ਲਾਲ ਕਿਲ੍ਹੇ ਤੋਂ ਆਜ਼ਾਦੀ ਦੇ 75ਵੇਂ ਆਜ਼ਾਦੀ ਦਿਹਾੜੇ ਮੌਕੇ ਰਾਸ਼ਟਰੀ ਝੰਡਾ ਲਹਿਰਾਇਆ। ਇਸ ਮਗਰੋਂ ਉਨ੍ਹਾਂ ਨੇ ਲਾਲ ਕਿਲ੍ਹੇ ਤੋਂ ਸੰਬੋਧਨ ਕੀਤਾ। ਆਪਣੇ ਸੰਬੋਧਨ ’ਚ ਉਨ੍ਹਾਂ ਕਿਹਾ ਕਿ ਆਜ਼ਾਦੀ ਦੇ 75 ਸਾਲ ਪੂਰੇ ਹੋਣ ’ਤੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ। ਅੱਜ ਦਾ ਦਿਨ ਇਤਿਹਾਸਕ ਹੈ। ਅੱਜ ਨਵੀਂ ਰਾਹ, ਨਵੇਂ ਸੰਕਲਪ ਨਾਲ ਕਦਮ ਵਧਾਉਣ ਦਾ ਸ਼ੁੱਭ ਮੌਕਾ ਹੈ। 

ਇਹ ਵੀ ਪੜ੍ਹੋ- ਆਜ਼ਾਦੀ ਦੇ ਜਸ਼ਨ ’ਚ ਡੁੱਬਿਆ ਦੇਸ਼, PM ਮੋਦੀ ਨੇ ਲਹਿਰਾਇਆ ਤਿਰੰਗਾ

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਦੇ ਜੰਗ ’ਚ ਗੁਲਾਮੀ ਦਾ ਪੂਰਾ ਕਾਲ ਖੰਡ ਸੰਘਰਸ਼ ’ਚ ਬੀਤਿਆ ਹੈ। ਹਿੰਦੋਸਤਾਨ ਦਾ ਕੋਈ ਕੋਨਾ ਅਜਿਹਾ ਨਹੀਂ ਸੀ, ਕੋਈ ਕਾਲ ਅਜਿਹਾ ਨਹੀਂ ਸੀ, ਜਦੋਂ ਦੇਸ਼ ਵਾਸੀਆਂ ਨੇ ਸੈਂਕੜੇ ਸਾਲਾਂ ਤੱਕ ਗੁਲਾਮੀ ਖ਼ਿਲਾਫ ਜੰਗ ਨਾ ਕੀਤੀ ਹੋਵੇ। ਅੱਜ ਅਸੀਂ ਸਾਰੇ ਦੇਸ਼ ਵਾਸੀਆਂ ਲਈ ਹਰ ਮਹਾਪੁਰਸ਼ ਨੂੰ, ਤਿਆਗੀ ਨੂੰ, ਕੁਰਬਾਨੀ ਨੂੰ ਨਮਨ ਕਰਨ ਦਾ ਮੌਕਾ ਹੈ। ਉਨ੍ਹਾਂ ਦੇ ਸੁਫ਼ਨਿਆਂ ਨੂੰ ਪੂਰਾ ਕਰਨ ਦਾ ਸੰਕਲਪ ਲੈਣ ਦਾ ਮੌਕਾ ਹੈ। ਰਾਸ਼ਟਰ ਅੱਜ ਉਨ੍ਹਾਂ ਲੋਕਾਂ ਨੂੰ ਵੀ ਯਾਦ ਕਰ ਰਿਹਾ ਹੈ, ਜਿਨ੍ਹਾਂ ਨੇ ਦੇਸ਼ ਲਈ ਕੁਰਬਾਨੀ ਦਿੱਤੀ ਪਰ ਉਨ੍ਹਾਂ ਨੂੰ ਭੁਲਾ ਦਿੱਤਾ ਗਿਆ।

ਇਹ ਵੀ ਪੜ੍ਹੋ- PM ਮੋਦੀ ਨੇ ਆਜ਼ਾਦੀ ਦਿਹਾੜੇ ਦੀਆਂ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਮੈਂ ਦੁਨੀਆ ਭਰ ’ਚ ਫੈਲੇ ਭਾਰਤ ਪ੍ਰੇਮੀਆਂ ਨੂੰ, ਭਾਰਤੀਆਂ ਨੂੰ ਆਜ਼ਾਦੀ ਦੇ ਇਸ ਅੰਮ੍ਰਿਤ ਮਹਾਉਤਸਵ ਦੀ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਰੱਤਵ ਪੱਥ ’ਤੇ ਆਪਣੀ ਜਾਨ ਕੁਰਬਾਨੀ ਦੇਣ ਵਾਲੇ ਬਾਪੂ, ਨੇਤਾਜੀ ਸੁਭਾਸ਼ ਚੰਦਰ ਬੋਸ, ਬਾਬਾ ਸਾਹਿਬ ਅੰਬੇਡਕਰ, ਵੀਰ ਸਾਵਰਕਰ ਪ੍ਰਤੀ ਹਰ ਨਾਗਰਿਕ ਧੰਨਵਾਦੀ ਹੈ। ਅੱਜ ਉਨ੍ਹਾਂ ਨੂੰ ਯਾਦ ਕਰਨ ਅਤੇ ਨਮਨ ਕਰਨ ਦਾ ਸਮਾਂ ਹੈ। 

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਲੋਕਤੰਤਰ ਦੀ ਜਨਨੀ ਹੈ। ਮੈਂ ਪਹਿਲਾ ਵਿਅਕਤੀ ਹਾਂ, ਜਿਸ ਨੂੰ ਲਾਲ ਕਿਲ੍ਹੇ ਤੋਂ ਦੇਸ਼ ਵਾਸੀਆਂ ਦੇ ਗੌਰਵ ਗਾਣ ਕਰਨ ਦਾ ਮੌਕਾ ਮਿਲਿਆ। ਮੈਂ ਆਜ਼ਾਦੀ ਮਗਰੋਂ ਜਨਮਿਆ ਪਹਿਲਾ ਵਿਅਕਤੀ, ਜਿਸ ਨੇ ਤਿਰੰਗਾ ਲਹਿਰਾਇਆ। ਜਿੰਨਾ ਤੁਹਾਡੇ ਤੋਂ ਸਿੱਖਿਆ ਹੈ, ਤੁਹਾਡੇ ਸੁੱਖ-ਦੁੱਖ ਨੂੰ ਜਾਣ ਸਕਿਆ ਹਾਂ। ਮਹਾਤਮਾ ਗਾਂਧੀ ਦਾ ਜੋ ਸੁਫ਼ਨਾ ਸੀ, ਆਖ਼ਰੀ ਵਿਅਕਤੀ ਨੂੰ ਲਾਭ ਪਹੁੰਚਾਉਣ ਦਾ, ਮੈਂ ਮਹਾਤਮਾ ਗਾਂਧੀ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਖ਼ੁਦ ਨੂੰ ਸਮਰਪਿਤ ਕੀਤਾ।
 


Tanu

Content Editor

Related News