ਜਾਪਾਨ ’ਚ ਭਾਰਤੀਆਂ ਨੂੰ ਮਿਲ ਕੇ ਬੋਲੇ PM ਮੋਦੀ, ਸੁਪਨਿਆਂ ਦੇ ਭਾਰਤ ਲਈ ਮੱਖਣ ’ਤੇ ਨਹੀਂ, ਪੱਥਰ ’ਤੇ ਲਕੀਰ ਖਿੱਚੀ

Tuesday, May 24, 2022 - 11:00 AM (IST)

ਜਾਪਾਨ ’ਚ ਭਾਰਤੀਆਂ ਨੂੰ ਮਿਲ ਕੇ ਬੋਲੇ PM ਮੋਦੀ, ਸੁਪਨਿਆਂ ਦੇ ਭਾਰਤ ਲਈ ਮੱਖਣ ’ਤੇ ਨਹੀਂ, ਪੱਥਰ ’ਤੇ ਲਕੀਰ ਖਿੱਚੀ

ਟੋਕੀਓ (ਏਜੰਸੀਆਂ) - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਕਤੀਸ਼ਾਲੀ ਉੱਦਮੀਆਂ ਦੀ ਧਰਤੀ ਜਾਪਾਨ ’ਚ ਕਿਹਾ ਕਿ ਸਮੱਸਿਆਵਾਂ ਦੇ ਹੱਲ ਨੂੰ ਲੈ ਕੇ ਭਾਰਤੀਆਂ ਦਾ ਜੋ ਆਤਮ-ਵਿਸ਼ਵਾਸ ਹੈ, ਉਹ ਹਰ ਖੇਤਰ, ਹਰ ਦਿਸ਼ਾ ਅਤੇ ਹਰ ਕਦਮ ’ਤੇ ਵਿਖਾਈ ਦੇ ਰਿਹਾ ਹੈ। ਉਨ੍ਹਾਂ ਕਿਹਾ ਕਿ ਮੇਰਾ ਜੋ ਪਾਲਣ-ਪੋਸ਼ਣ ਹੋਇਆ ਹੈ, ਜੋ ਸੰਸਕਾਰ ਮੈਨੂੰ ਮਿਲੇ ਹਨ ਅਤੇ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਮੈਨੂੰ ਘੜਿਆ ਹੈ, ਉਸ ਦੇ ਕਾਰਨ ਮੇਰੀ ਇਕ ਆਦਤ ਬਣ ਗਈ ਹੈ... ਮੈਨੂੰ ਮੱਖਣ ’ਤੇ ਲਕੀਰ ਖਿੱਚਣ ’ਚ ਮਜ਼ਾ ਨਹੀਂ ਆਉਂਦਾ... ਮੈਂ ਪੱਥਰ ’ਤੇ ਲਕੀਰ ਖਿੱਚਦਾ ਹਾਂ। ਸਵਾਲ ਮੋਦੀ ਦਾ ਨਹੀਂ ਹੈ, 130 ਕਰੋੜ ਦੇਸ਼ ਵਾਸੀਆਂ ਦੇ ਸੰਕਲਪ ਅਤੇ ਸੁਪਨਿਆਂ ਦੀ ਇਹ ਸਮਰੱਥਾ ਅਸੀਂ ਦਿਖਾ ਕੇ ਰਹਾਂਗੇ। ਇਹ ਸੁਪਨਿਆਂ ਦਾ ਭਾਰਤ ਹੋਵੇਗਾ। ਭਾਰਤ ਆਪਣੇ ਗੁਆਚੇ ਵਿਸ਼ਵਾਸ ਨੂੰ ਫਿਰ ਹਾਸਲ ਕਰ ਰਿਹਾ ਹੈ। ਪੂਰੇ ਵਿਸ਼ਵ ’ਚ ਸਾਡੇ ਨਾਗਰਿਕ ਅੱਖ ਨਾਲ ਅੱਖ ਮਿਲਾ ਕੇ ਗੱਲ ਕਰਦੇ ਹਨ।

ਇਹ ਵੀ ਪੜ੍ਹੋ: ਕਵਾਡ ਨੇ ਬੇਹੱਦ ਘੱਟ ਸਮੇਂ 'ਚ ਗਲੋਬਲ ਪੱਧਰ 'ਤੇ ਇਕ ਮਹੱਤਵਪੂਰਨ ਸਥਾਨ ਕੀਤਾ ਹਾਸਲ: PM ਮੋਦੀ

ਪ੍ਰਧਾਨ ਮੰਤਰੀ ਮੋਦੀ ਸੋਮਵਾਰ ਸਵੇਰੇ ਜਾਪਾਨ ਦੀ ਰਾਜਧਾਨੀ ਟੋਕੀਓ ਪੁੱਜੇ। ਉੱਥੇ ਪ੍ਰਵਾਸੀ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਇਹ ਗੱਲਾਂ ਕਹੀਆਂ। ਉਨ੍ਹਾਂ ਕਿਹਾ ਕਿ ਜਾਪਾਨ ਕਮਲ ਦੇ ਫੁੱਲ ਵਾਂਗ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੈ। ਇਸ ਕਾਰਨ ਉਹ ਖ਼ੂਬਸੂਰਤ ਨਜ਼ਰ ਆਉਂਦਾ ਹੈ। ਇਹੀ ਸਾਡੇ ਸਬੰਧਾਂ ਦੀ ਕਹਾਣੀ ਵੀ ਹੈ। ਸਾਡੇ ਸਬੰਧਾਂ ਨੂੰ 70 ਸਾਲ ਹੋ ਗਏ ਹਨ। ਭਾਰਤ ਅਤੇ ਜਾਪਾਨ ਨੈਚੁਰਲ ਪਾਰਟਨਰ ਹਨ। ਸਾਡੇ ਸੰਬੰਧ ਨੇੜਤਾ ਅਤੇ ਆਪਣੇਪਨ ਦੇ ਹਨ। ਇਹ ਰਿਸ਼ਤਾ ਸਨਮਾਨ ਦਾ ਹੈ। ਇਹ ਦੁਨੀਆ ਲਈ ਸਾਂਝੇ ਸੰਕਲਪ ਦਾ ਹੈ। ਜਾਪਾਨ ਨਾਲ ਰਿਸ਼ਤਾ ਬੁੱਧ ਅਤੇ ਬੋਧ ਦਾ ਹੈ। ਸਾਡੇ ਮਹਾਕਾਲ ਹਨ, ਜਾਪਾਨ ’ਚ ਗਾਇਕੋਤੀਨ ਹਨ। ਸਾਡੀ ਮਾਂ ਸਰਸਵਤੀ ਹੈ ਤਾਂ ਜਾਪਾਨ ’ਚ ਬੇਂਜਾਇਤੀਨ ਹੈ।

ਇਹ ਵੀ ਪੜ੍ਹੋ: ਅਡਾਨੀ ਨੂੰ ਟਾਈਮ ਮੈਗਜ਼ੀਨ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ 'ਚ ਮਿਲੀ ਜਗ੍ਹਾ, ਜੈਲੇਂਸਕੀ-ਪੁਤਿਨ ਵੀ ਸ਼ਾਮਲ

ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਨਾਲ 12 ਹਿੰਦ-ਪ੍ਰਸ਼ਾਂਤ ਦੇਸ਼ਾਂ ਦੇ ਨਾਲ ਇਕ ਨਵੀਂ ਵਪਾਰ ਢਾਂਚਾ ਦੇ ਸ਼ੁਭ ਆਰੰਭ ਪ੍ਰੋਗਰਾਮ ’ਚ ਸ਼ਾਮਲ ਹੋਏ। ਇਸ ਪ੍ਰੋਗਰਾਮ ਦਾ ਉਦੇਸ਼ ਬਰਾਬਰ ਵਿਚਾਰਧਾਰਾ ਵਾਲੇ ਦੇਸ਼ਾਂ ਵਿਚਾਲੇ ਸਵੱਛ ਊਰਜਾ, ਜੁਝਾਰੂ ਸਪਲਾਈ ਲੜੀ ਅਤੇ ਡਿਜੀਟਲ ਕਾਰੋਬਾਰ ਵਰਗੇ ਖੇਤਰਾਂ ’ਚ ਸਹਿਯੋਗ ਨੂੰ ਹੋਰ ਡੂੰਘਾ ਬਣਾਉਣਾ ਹੈ। ਅਮਰੀਕਾ ਦੇ ਪਹਿਲ ਵਾਲੀ ‘ਹਿੰਦ-ਪ੍ਰਸ਼ਾਂਤ ਦੀ ਖੁਸ਼ਹਾਲੀ ਲਈ ਆਰਥਕ ਢਾਂਚਾ’ (ਆਈ. ਪੀ. ਈ. ਐੱਫ.) ਨੂੰ ਖੇਤਰ ’ਚ ਚੀਨ ਦੀ ਹਮਲਾਵਰ ਕਾਰੋਬਾਰੀ ਰਣਨੀਤੀ ਦਾ ਮੁਕਾਬਲਾ ਕਰਨ ਦੀਆਂ ਅਮਰੀਕੀ ਕੋਸ਼ਸ਼ਾਂ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਕਵਾਡ ਸਮੂਹ ਦੇ ਨੇਤਾਵਾਂ ਦੀ ਮੰਗਲਵਾਰ ਯਾਨੀ ਅੱਜ ਹੋਣ ਵਾਲੀ ਬੈਠਕ ’ਚ ਭਾਰਤ ਤੋਂ ਇਲਾਵਾ ਅਮਰੀਕਾ, ਆਸਟ੍ਰੇਲੀਆ ਅਤੇ ਜਾਪਾਨ ਸ਼ਾਮਲ ਹੋਣਗੇ। ਇਸ ਬੈਠਕ ’ਚ ਸਮੂਹ ਦੇ ਨੇਤਾ ਇਹ ਦੱਸਣਗੇ ਕਿ ਉਨ੍ਹਾਂ ਦੀ ਇਹ ਭਾਗੀਦਾਰੀ ਕੌਮਾਂਤਰੀ ਬਿਹਤਰੀ ਦੀ ਤਾਕਤ ਹੈ ਅਤੇ ਚੀਨ ਦੀ ਵਧਦੀ ਹਮਲਾਵਰਤਾ ਵਿਚਾਲੇ ਕਾਨੂੰਨ ਆਧਾਰਿਤ ਅੰਤਰਰਾਸ਼ਟਰੀ ਵਿਵਸਥਾ ਲਈ ਉਨ੍ਹਾਂ ਦੀ ਇੱਕਜੁਟ ਵਚਨਬੱਧਤਾ ਹੈ।

ਇਹ ਵੀ ਪੜ੍ਹੋ: 7 ਮਹੀਨੇ ਦੀ ਗਰਭਵਤੀ ਨੂੰ ਢਿੱਡ 'ਚ ਲੱਗੀ ਗੋਲੀ, ਮੌਤ ਨਾਲ ਲੜ ਬੱਚੇ ਨੂੰ ਜਨਮ ਦੇਣ ਮਗਰੋਂ ਤੋੜਿਆ ਦਮ

ਜਾਪਾਨ ਦੇ ਕਾਰੋਬਾਰੀ ਮਹਾਰਥੀਆਂ ਨਾਲ ਮੁਲਾਕਾਤ, ਭਾਰਤ ’ਚ ਨਿਵੇਸ਼ ਦਾ ਸੱਦਾ
ਪ੍ਰਧਾਨ ਮੰਤਰੀ ਨੇ ਸਾਫਟਬੈਂਕ ਦੇ ਮਾਸਾਔਸ਼ੀ ਸੋਨ ਅਤੇ ਸੁਜ਼ੂਕੀ ਮੋਟਰ ਕਾਰਪੋਰੇਸ਼ਨ ਦੇ ਓਸਾਮੁ ਸੁਜ਼ੂਕੀ ਸਮੇਤ ਜਾਪਾਨ ਦੇ ਕਾਰੋਬਾਰੀ ਮਹਾਰਥੀਆਂ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਭਾਰਤ ’ਚ ਨਿਵੇਸ਼ ਲਈ ਸੱਦਾ ਦਿੱਤਾ। ਮੋਦੀ ਨੇ ਭਾਰਤ ਦੀ ਵਿਕਾਸ ਯਾਤਰਾ ’ਚ ਜਾਪਾਨ ਦੇ ਯੋਗਦਾਨ ਦਾ ਉਤਸਵ ਮਨਾਉਣ ਲਈ ‘ਜਾਪਾਨ ਵੀਕ’ ਦਾ ਪ੍ਰਸਤਾਵ ਰੱਖਿਆ।

ਇਹ ਵੀ ਪੜ੍ਹੋ: 'ਜੇਲੇਂਸਕੀ' ਦੇ ਪਿਆਰ 'ਚ ਪਾਗਲ ਪੁਤਿਨ ਦੀ ਧੀ ਕੈਟਰੀਨਾ, 5 ਸਾਲਾਂ ਤੋਂ ਹੈ ਰਿਲੇਸ਼ਨਸ਼ਿਪ 'ਚ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News