ਜਿਸ ਕਾਂਗਰਸ ਨੂੰ ਆਪਣੇ ਨੇਤਾ ਦੀ ਗਰੰਟੀ ਨਹੀਂ, ਉਹ ਮੇਰੀ ਗਰੰਟੀ ''ਤੇ ਸਵਾਲ ਚੁੱਕ ਰਹੇ: PM ਮੋਦੀ

02/07/2024 7:02:22 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਜ ਸਭਾ ਨੂੰ ਸੰਬੋਧਿਤ ਕੀਤਾ। ਸੰਸਦ ਦੇ ਬਜਟ ਸੈਸ਼ਨ ਦੀ ਸ਼ੁਰੂਆਤ ਵਿਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਭਾਸ਼ਣ ਦਿੱਤਾ ਸੀ। ਰਾਸ਼ਟਰਪਤੀ ਦੇ ਭਾਸ਼ਣ 'ਤੇ ਪ੍ਰਧਾਨ ਮੰਤਰੀ ਮੋਦੀ ਨੇ ਧੰਨਵਾਦ ਪ੍ਰਸਤਾਵ ਦਾ ਜਵਾਬ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਚਰਚਾ ਦੌਰਾਨ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨੇ ਭਾਸ਼ਣ ਦੌਰਾਨ ਕਾਂਗਰਸ 'ਤੇ ਜੰਮ ਕੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦਾ ਖ਼ਾਸ ਧੰਨਵਾਦ ਦਿੱਤਾ। ਮੈਂ ਉਨ੍ਹਾਂ ਨੂੰ ਸੁਣ ਰਿਹਾ ਸੀ। ਮੈਂ ਸੋਚ ਰਿਹਾ ਸੀ ਕਿ ਆਜ਼ਾਦੀ ਮਿਲੀ ਕਿਵੇਂ, ਇੰਨਾ ਬੋਲਣ ਦੀ ਆਜ਼ਾਦੀ ਕਿਵੇਂ ਮਿਲੀ। ਖੜਗੇ ਜੀ ਨੂੰ ਚੌਕੇ-ਛੱਕੇ ਮਾਰਨ 'ਤੇ ਮਜ਼ਾ ਆ ਰਿਹਾ ਸੀ। ਉਨ੍ਹਾਂ ਨੇ NDA ਨੂੰ 400 ਸੀਟਾਂ ਦਾ ਆਸ਼ੀਰਵਾਦ ਦਿੱਤਾ। ਉਨ੍ਹਾਂ ਦਾ ਆਸ਼ੀਰਵਾਦ ਸਿਰ ਮੱਥੇ। 

ਇਹ ਵੀ ਪੜ੍ਹੋ- ਮੱਧ ਪ੍ਰਦੇਸ਼ ਪਟਾਕਾ ਫੈਕਟਰੀ ਮਾਮਲਾ; 12 ਮੌਤਾਂ, ਮਲਬਾ ਹਟਾਉਣ ਦਾ ਕੰਮ ਜਾਰੀ, ਵੇਖੋ ਕੀ ਬਣ ਗਏ ਹਾਲਾਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੀ ਆਵਾਜ਼ ਦਾ ਗਲਾ ਘੁੱਟਣ ਦਾ ਪੁਰਾਣੇ ਸਦਨ ਵਿਚ ਕੋਸ਼ਿਸ਼ ਕੀਤੀ ਗਈ ਸੀ। ਮੇਰੀ ਆਵਾਜ਼ ਨੂੰ ਤੁਸੀਂ ਦਬਾਅ ਨਹੀਂ ਸਕਦੇ। ਦੇਸ਼ ਦੀ ਜਨਤਾ ਨੇ ਇਸ ਆਵਾਜ਼ ਨੂੰ ਤਾਕਤ ਦਿੱਤੀ ਹੈ। ਇਸ ਵਾਰ ਮੈਂ ਪੂਰੀ ਤਿਆਰੀ ਨਾਲ ਆਇਆ ਹਾਂ। ਕਾਂਗਰਸ 'ਤੇ ਹਮਲਾ ਬੋਲਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਵਾਰ ਕਾਂਗਰਸ 40  ਪਾਰ ਨਹੀਂ ਕਰ ਸਕੇਗੀ। ਕਾਂਗਰਸ ਪਾਰਟੀ ਸੋਚ ਤੋਂ ਪਰੇ ਹੋ ਗਈ ਹੈ। ਜਦੋਂ ਸੋਚ ਪੁਰਾਣੀ ਹੋ ਗਈ ਹੈ ਤਾਂ ਉਨ੍ਹਾਂ ਨੇ ਆਪਣਾ ਕੰਮ ਵੀ ਆਊਟਸੋਰਸ ਕਰ ਲਿਆ ਹੈ।

ਇਹ ਵੀ ਪੜ੍ਹੋ- ਧਾਰਮਿਕ ਪ੍ਰੋਗਰਾਮ 'ਚ ਖਾਣਾ ਖਾਣ ਮਗਰੋਂ 2 ਹਜ਼ਾਰ ਲੋਕਾਂ ਨੂੰ ਹੋਣ ਲੱਗੀਆਂ ਉਲਟੀਆਂ, ਹਸਪਤਾਲਾਂ 'ਚ ਦਾਖ਼ਲ

ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਗਰਸ 10 ਸਾਲਾਂ 'ਚ ਦੇਸ਼ ਨੂੰ 11ਵੇਂ ਨੰਬਰ 'ਤੇ ਲਿਆਉਣ 'ਚ ਕਾਮਯਾਬ ਰਹੀ ਹੈ। ਅਸੀਂ 10 ਸਾਲਾਂ ਵਿਚ ਨੰਬਰ 5 ਲੈ ਆਏ ਹਾਂ। ਇਹ ਕਾਂਗਰਸ ਸਾਨੂੰ ਆਰਥਿਕ ਨੀਤੀਆਂ 'ਤੇ ਭਾਸ਼ਣ ਦੇ ਰਹੀ ਹੈ। ਜਿਨ੍ਹਾਂ ਨੇ ਕਦੇ ਵੀ ਜਨਰਲ ਵਰਗ ਨਾਲ ਸਬੰਧਤ ਗਰੀਬਾਂ ਨੂੰ ਰਾਖਵਾਂਕਰਨ ਨਹੀਂ ਦਿੱਤਾ। ਜਿਸ ਨੇ ਬਾਬਾ ਸਾਹਿਬ ਨੂੰ ਭਾਰਤ ਰਤਨ ਨਹੀਂ ਦਿੱਤਾ, ਜਿਸ ਨੇ ਦੇਸ਼ ਦੀਆਂ ਸੜਕਾਂ ਅਤੇ ਚੌਰਾਹਿਆਂ ਦਾ ਨਾਮ ਆਪਣੇ ਹੀ ਪਰਿਵਾਰ ਦੇ ਨਾਂ 'ਤੇ ਰੱਖਿਆ, ਉਹ ਸਾਨੂੰ ਸਮਾਜਿਕ ਨਿਆਂ ਦਾ ਭਾਸ਼ਣ ਦੇ ਰਿਹਾ ਹੈ। ਜਿਸ ਕਾਂਗਰਸ ਕੋਲ ਆਪਣੇ ਨੇਤਾ ਦੀ ਕੋਈ ਗਰੰਟੀ ਨਹੀਂ ਹੈ, ਉਸ ਦੀ ਨੀਤੀ ਦੀ ਕੋਈ ਗਰੰਟੀ ਨਹੀਂ ਹੈ। ਉਹ ਮੋਦੀ ਦੀ ਗਰੰਟੀ 'ਤੇ ਸਵਾਲ ਚੁੱਕ ਰਿਹਾ ਹੈ।

ਇਹ ਵੀ ਪੜ੍ਹੋ- ਆਤਿਸ਼ੀ ਦਾ ਦਾਅਵਾ; ED ਦੇ ਛਾਪੇ ਸਿਰਫ CM ਕੇਜਰੀਵਾਲ ਅਤੇ 'ਆਪ' ਨੂੰ ਕੁਚਲਣ ਦੀ ਸਾਜ਼ਿਸ਼

ਪ੍ਰਧਾਨ ਮੰਤਰੀ ਨੇ  ਕਿਹਾ ਕਿ ਜਿਸ ਕਾਂਗਰਸ ਨੇ ਸੱਤਾ ਦੇ ਲਾਲਚ 'ਚ ਲੋਕਤੰਤਰ ਦਾ ਗਲਾ ਘੁੱਟ ਦਿੱਤਾ ਸੀ। ਜਿਸ ਕਾਂਗਰਸ ਨੇ ਲੋਕਤੰਤਰੀ ਢੰਗ ਨਾਲ ਚੁਣੀਆਂ ਹੋਈਆਂ ਸਰਕਾਰਾਂ ਨੂੰ ਬਰਖਾਸਤ ਕੀਤਾ ਸੀ, ਜਿਸ ਕਾਂਗਰਸ ਨੇ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਦੀ ਮਰਿਆਦਾ ਨੂੰ ਬੰਦੀ ਬਣਾ ਲਿਆ ਸੀ। ਜਿਨ੍ਹਾਂ ਨੇ ਅਖਬਾਰਾਂ ਨੂੰ ਤਾਲੇ ਲਾਉਣ ਦੀ ਕੋਸ਼ਿਸ਼ ਕੀਤੀ। ਹੁਣ ਉੱਤਰ ਅਤੇ ਦੱਖਣ ਨੂੰ ਵੰਡਣ ਦੇ ਬਿਆਨ ਦਿੱਤੇ ਜਾ ਰਹੇ ਹਨ। ਇਹ ਕਾਂਗਰਸ ਸਾਨੂੰ ਲੋਕਤੰਤਰ 'ਤੇ ਭਾਸ਼ਣ ਦੇ ਰਹੀ ਹੈ। 'ਆਪ' ਭਾਸ਼ਾ ਦੇ ਨਾਂ 'ਤੇ ਦੇਸ਼ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ। ਜਿਸ ਨੇ ਉੱਤਰ-ਪੂਰਬ ਨੂੰ ਹਮਲੇ ਅਤੇ ਹਿੰਸਾ ਵਿਚ ਧੱਕ ਦਿੱਤਾ। ਜਿਨ੍ਹਾਂ ਨੇ ਨਕਸਲਵਾਦ ਨੂੰ ਦੇਸ਼ ਲਈ ਚੁਣੌਤੀ ਸਮਝ ਕੇ ਛੱਡ ਦਿੱਤਾ। ਦੇਸ਼ ਦੀ ਧਰਤੀ ਦੁਸ਼ਮਣਾਂ ਦੇ ਹਵਾਲੇ ਕਰ ਦਿੱਤੀ ਗਈ। ਦੇਸ਼ ਦੀ ਫੌਜ ਦਾ ਆਧੁਨਿਕੀਕਰਨ ਰੁਕ ਗਿਆ। ਅੱਜ ਉਹ ਸਾਨੂੰ ਰਾਸ਼ਟਰੀ ਸੁਰੱਖਿਆ 'ਤੇ ਭਾਸ਼ਣ ਦੇ ਰਹੇ ਹਨ। ਜੋ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਉਲਝੇ ਰਹੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


Tanu

Content Editor

Related News