ਇਟਲੀ ਦੀ PM ਜੌਰਜੀਆ ਮੇਲੋਨੀ ਦੇ ਨਾਲ PM ਮੋਦੀ ਦੀ ਸੈਲਫੀ ਵਾਇਰਲ, ਦੁਬਈ 'ਚ ਹੋਈ ਮੁਲਾਕਾਤ

Saturday, Dec 02, 2023 - 02:06 AM (IST)

ਇਟਲੀ ਦੀ PM ਜੌਰਜੀਆ ਮੇਲੋਨੀ ਦੇ ਨਾਲ PM ਮੋਦੀ ਦੀ ਸੈਲਫੀ ਵਾਇਰਲ, ਦੁਬਈ 'ਚ ਹੋਈ ਮੁਲਾਕਾਤ

ਨੈਸ਼ਨਲ ਡੈਸਕ : ਸੰਯੁਕਤ ਅਰਬ ਅਮੀਰਾਤ (ਯੂਏਈ) 'ਚ ਵਿਸ਼ਵ ਜਲਵਾਯੂ ਐਕਸ਼ਨ ਸਮਿਟ (ਸੀਓਪੀ28) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਸੰਮੇਲਨ 'ਚ ਹਿੱਸਾ ਲੈਣ ਲਈ ਦੁਨੀਆ ਭਰ ਦੇ ਕਈ ਵੱਡੇ ਨੇਤਾ ਦੁਬਈ ਪਹੁੰਚੇ। ਇਸ ਦੌਰਾਨ ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਇਕ ਸੈਲਫੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦਰਅਸਲ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਨੇ ਸੋਸ਼ਲ ਮੀਡੀਆ 'ਤੇ ਪੀਐੱਮ ਮੋਦੀ ਨਾਲ ਇਕ ਤਸਵੀਰ ਪੋਸਟ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਜੌਰਜੀਆ ਮੇਲੋਨੀ ਨੇ ਸੈਲਫੀ ਸਾਂਝੀ ਕਰਦਿਆਂ ਲਿਖਿਆ, "COP28 'ਚ ਚੰਗੇ ਦੋਸਤ"। ਦੱਸ ਦੇਈਏ ਕਿ ਪੀਐੱਮ ਮੋਦੀ COP28 ਸੰਮੇਲਨ ਵਿੱਚ ਹਿੱਸਾ ਲੈਣ ਲਈ ਦੁਬਈ ਪਹੁੰਚੇ ਸਨ, ਜਿੱਥੇ ਉਨ੍ਹਾਂ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨਾਲ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਅਤੇ ਮੇਲੋਨੀ ਵਿਚਕਾਰ ਚੰਗੀ ਦੋਸਤੀ ਹੈ। ਲੋਕ ਇਸ ਫੋਟੋ ਨੂੰ ਕਾਫੀ ਪਸੰਦ ਕਰ ਰਹੇ ਹਨ।

ਇਹ ਵੀ ਪੜ੍ਹੋ : COP 28: 2050 ਤੋਂ ਪਹਿਲਾਂ ਕਾਰਬਨ ਨਿਕਾਸ ਦੀ ਤੀਬਰਤਾ ਨੂੰ ਪੂਰੀ ਤਰ੍ਹਾਂ ਘਟਾਉਣਾ ਹੈ ਟੀਚਾ, ਦੁਬਈ 'ਚ ਬੋਲੇ PM ਮੋਦੀ

PunjabKesari

ਇਸ ਤੋਂ ਪਹਿਲਾਂ COP28 ਸੰਮੇਲਨ 'ਚ ਹਿੱਸਾ ਲੈ ਰਹੇ ਗਲੋਬਲ ਨੇਤਾਵਾਂ ਦੇ ਫੋਟੋਸ਼ੂਟ 'ਚ ਵੀ ਪੀਐੱਮ ਮੋਦੀ ਅਤੇ ਮੇਲੋਨੀ ਦੀ ਕੈਮਿਸਟਰੀ ਦੇਖਣ ਨੂੰ ਮਿਲੀ ਸੀ। ਦੋਹਾਂ ਦੀਆਂ ਇਕੱਠੇ ਹੱਸਦੇ ਅਤੇ ਗੱਲਾਂ ਕਰਦੇ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

ਦੱਸ ਦੇਈਏ ਕਿ ਪੀਐੱਮ ਮੋਦੀ ਦੁਬਈ ਵਿੱਚ ਆਯੋਜਿਤ COP28 ਸੰਮੇਲਨ 'ਚ ਸ਼ਾਮਲ ਹੋਣ ਤੋਂ ਬਾਅਦ ਸ਼ੁੱਕਰਵਾਰ ਦੇਰ ਰਾਤ ਭਾਰਤ ਲਈ ਰਵਾਨਾ ਹੋਏ ਸਨ। ਉਨ੍ਹਾਂ ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ ਕਿਹਾ, "ਦੁਬਈ ਤੁਹਾਡਾ ਸ਼ੁਕਰੀਆ। COP28 ਸੰਮੇਲਨ ਸ਼ਾਨਦਾਰ ਰਿਹਾ। ਇਕ ਬਿਹਤਰੀਨ ਪਲੈਨੇਟ ਬਣਾਉਣ ਲਈ ਮਿਲ ਕੇ ਕੰਮ ਕਰਦੇ ਰਹੋ।"

ਇਹ ਵੀ ਪੜ੍ਹੋ : ਪਾਕਿਸਤਾਨ ਦੇ ਬੋਧੀ ਮੰਦਰ 'ਚੋਂ ਮਿਲਿਆ 2000 ਸਾਲ ਪੁਰਾਣਾ ਖਜ਼ਾਨਾ, ਦੇਖ ਪੁਰਾਤੱਤਵ ਵਿਗਿਆਨੀ ਵੀ ਹੈਰਾਨ

ਇਨ੍ਹਾਂ ਆਗੂਆਂ ਨਾਲ ਵੀ ਹੋਈ ਮੁਲਾਕਾਤ

ਮੇਲੋਨੀ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ, ਬ੍ਰਾਜ਼ੀਲ ਦੇ ਪ੍ਰਧਾਨ ਮੰਤਰੀ ਲੁਈਜ਼ ਇਨਾਸੀਓ ਲੂਲਾ ਦਾ ਸਿਲਵਾ, ਬ੍ਰਿਟੇਨ ਦੇ ਵਿਦੇਸ਼ ਮੰਤਰੀ ਡੇਵਿਡ ਕੈਮਰੂਨ, ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਟੋਨੀ ਬਲੇਅਰ ਨਾਲ ਵੀ ਮੁਲਾਕਾਤ ਕੀਤੀ। ਪੀਐੱਮ ਮੋਦੀ ਨੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਕਾਨਫਰੰਸ ਦੇ 4 ਸੈਸ਼ਨਾਂ ਨੂੰ ਸੰਬੋਧਨ ਕੀਤਾ। ਕਾਨਫਰੰਸ 'ਚ ਪੀਐੱਮ ਮੋਦੀ ਅਤੇ ਹੋਰ ਨੇਤਾਵਾਂ ਨੇ ਇਕੱਠੇ ਇਕ ਗਰੁੱਪ ਫੋਟੋ ਵੀ ਖਿਚਵਾਈ।

PunjabKesari

ਗੁਟੇਰੇਸ ਨੇ ਭਾਰਤ ਦੀਆਂ ਪਹਿਲਕਦਮੀਆਂ ਦੀ ਕੀਤੀ ਸ਼ਲਾਘਾ

ਪੀਐੱਮ ਮੋਦੀ ਨੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰੇਸ ਨਾਲ ਵੀ ਮੀਟਿੰਗ ਕੀਤੀ। ਪੀਐੱਮ ਮੋਦੀ ਨੇ ਜਲਵਾਯੂ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਭਾਰਤ ਦੀਆਂ ਪਹਿਲਕਦਮੀਆਂ ਅਤੇ ਪ੍ਰਗਤੀ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਜੀ-20 ਦੀ ਪ੍ਰਧਾਨਗੀ ਦੌਰਾਨ ਭਾਰਤ ਦਾ ਸਮਰਥਨ ਕਰਨ ਲਈ ਗੁਟੇਰੇਸ ਦਾ ਧੰਨਵਾਦ ਕੀਤਾ। ਗੁਟੇਰੇਸ ਨੇ ਵਾਤਾਵਰਣ ਸਬੰਧੀ ਭਾਰਤ ਦੇ ਯਤਨਾਂ ਦੀ ਸ਼ਲਾਘਾ ਕੀਤੀ। ਗੁਟੇਰੇਸ ਨੇ ਪ੍ਰਧਾਨ ਮੰਤਰੀ ਦੀਆਂ ਗ੍ਰੀਨ ਕ੍ਰੈਡਿਟ ਪਹਿਲਕਦਮੀਆਂ ਦਾ ਵੀ ਸਵਾਗਤ ਕੀਤਾ।

ਇਹ ਵੀ ਪੜ੍ਹੋ : ਪੱਕੇ ਤੌਰ 'ਤੇ ਕੈਨੇਡਾ ਛੱਡ ਪੰਜਾਬ ਵਸਣਗੇ ਨਛੱਤਰ ਗਿੱਲ!, ਸੁਣੋ ਅਣਸੁਣੇ ਕਿੱਸੇ ਤੇ ਕਮਾਲ ਦੇ ਗੀਤ

ਪ੍ਰਧਾਨ ਮੰਤਰੀ ਨੇ ਸਿਖਰ ਸੰਮੇਲਨ ਦੇ ਸਫ਼ਲਤਾਪੂਰਵਕ ਆਯੋਜਨ ਲਈ ਯੂਏਈ ਨੂੰ ਦਿੱਤੀ ਵਧਾਈ

PunjabKesari

ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੀਓਪੀ-28 ਸੰਮੇਲਨ ਤੋਂ ਇਲਾਵਾ ਯੂਏਈ ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜਾਏਦ ਅਲ ਨਾਹਯਾਨ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਨੇ ਸੀਓਪੀ-28 ਸੰਮੇਲਨ ਦੇ ਸਫ਼ਲ ਆਯੋਜਨ ਲਈ ਉਨ੍ਹਾਂ ਨੂੰ ਵਧਾਈ ਦਿੱਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਨੂੰ ਅਗਲੇ ਮਹੀਨੇ ਭਾਰਤ ਵਿੱਚ ਹੋਣ ਵਾਲੇ ਵਾਈਬ੍ਰੈਂਟ ਗੁਜਰਾਤ ਸਮਿਟ ਲਈ ਸੱਦਾ ਦਿੱਤਾ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News