PM ਮੋਦੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਸੁਰੱਖਿਆ ਏਜੰਸੀਆਂ ਹੋਈਆਂ ਅਲਰਟ
Friday, Apr 01, 2022 - 08:00 PM (IST)
ਨਵੀਂ ਦਿੱਲੀ (ਕਮਲ ਕਾਂਸਲ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਇਕ ਵੱਡੀ ਜਾਣਕਾਰੀ ਸਾਹਮਣੇ ਆਈ ਹੈ। ਦਰਅਸਲ, ਐੱਨ. ਆਈ. ਏ. ਦੀ ਮੁੰਬਈ ਬ੍ਰਾਂਚ ਨੂੰ ਇੱਕ ਮੇਲ ਮਿਲੀ ਹੈ, ਜਿਸ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਤਲ ਦੀ ਗੱਲ ਲਿਖੀ ਹੋਈ ਹੈ। ਈਮੇਲ ਦੀ ਜਾਂਚ ਐੱਨ. ਆਈ. ਏ. ਨੂੰ ਦਿੱਤੀ ਗਈ ਹੈ। ਮੇਲ ’ਚ ਦਾਅਵਾ ਕੀਤਾ ਗਿਆ ਹੈ ਕਿ 20 ਕਿੱਲੋ ਆਰ.ਡੀ.ਐਕਸ. ਨਾਲ ਸਲੀਪਰ ਸੈੱਲ ਜ਼ਰੀਏ ਪੀ.ਐੱਮ. ਨੂੰ ਮਾਰਨ ਦੀ ਸਾਜ਼ਿਸ਼ ਰਚ ਰਹੇ ਹਨ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਆਪਣੇ ਨਾਪਾਕ ਮਕਸਦ ਨੂੰ ਪੂਰਾ ਕਰਨ ਲਈ ਅੱਤਵਾਦੀ ਸੰਗਠਨਾਂ ਨੇ 20 ਸਲੀਪਰ ਸੈੱਲ ਬਣਾਏ ਹਨ। ਇਸ ਪਿੱਛੋਂ ਸੁਰੱਖਿਆ ਏਜੰਸੀਆਂ ਅਲਰਟ ਹੋ ਗਈਆਂ ਹਨ।
ਇਹ ਵੀ ਪੜ੍ਹੋ : ਜਥੇਦਾਰ ਦਾਦੂਵਾਲ ਦੇ ਅਕਾਲੀ ਦਲ 'ਤੇ ਰਗੜੇ, ਕਿਹਾ-ਸਿੱਖਾਂ ਦੀ ਆਵਾਜ਼ ਚੁੱਕਣ ਲਈ ਬਣਾਵਾਂਗੇ 'ਅਕਾਲੀ ਦਲ ਹਰਿਆਣਾ'
ਮੇਲ ’ਚ ਦਾਅਵਾ ਕੀਤਾ ਗਿਆ ਹੈ ਕਿ ਆਰ. ਡੀ.ਐਕਸ. ਆਸਾਨੀ ਨਾਲ ਪ੍ਰਾਪਤ ਹੋ ਗਿਆ ਹੈ । ਮੇਲ ’ਚ 2 ਕਰੋੜ ਲੋਕਾਂ ਨੂੰ ਮਾਰਨ ਦਾ ਵੀ ਦਾਅਵਾ ਕੀਤਾ ਗਿਆ ਹੈ। ਇਹ ਮੇਲ ਕਿੰਨੀ ਸੱਚੀ ਹੈ, ਕਿੱਥੋਂ ਭੇਜੀ ਗਈ ਹੈ, ਹੁਣ ਉਸ ਦੀ ਜਾਂਚ ਏਜੰਸੀਆਂ ਕਰ ਰਹੀਆਂ ਹਨ। ਏਜੰਸੀਆਂ ਦਾ ਕਹਿਣਾ ਹੈ ਕਿ ਅਜਿਹੀ ਸੂਚਨਾ ਮਿਲਣ ਤੋਂ ਬਾਅਦ ਕੋਈ ਢਿੱਲ ਨਹੀਂ ਵਰਤੀ ਜਾਵੇਗੀ। ਦੱਸਣਯੋਗ ਹੈ ਕਿ 19 ਫਰਵਰੀ ਨੂੰ ਦਿੱਲੀ ਦੇ ਸੀਮਾਪੁਰੀ 'ਚ ਇਕ ਘਰ ’ਚੋਂ ਆਈ. ਈ. ਡੀ. ਮਿਲਣ ਦੇ ਮਾਮਲੇ ’ਚ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆਈ ਸੀ।