PM ਮੋਦੀ ਨੇ ਪ੍ਰੀਖਿਆ ’ਤੇ ਕਵਿਤਾ ਲਿਖਣ ਲਈ ਵਿਦਿਆਰਥਣ ਦੀ ਕੀਤੀ ਤਾਰੀਫ਼, ਕਿਹਾ, ‘‘ਵੈਰੀ ਕ੍ਰਿਏਟਿਵ...’’
Sunday, Jan 08, 2023 - 03:37 AM (IST)
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਕੇਂਦਰੀ ਵਿਦਿਆਲਿਆ (ਕੇ. ਵੀ.) ਓ. ਐੱਨ. ਜੀ. ਸੀ., ਦੇਹਰਾਦੂਨ ਦੀ ਇਕ ਵਿਦਿਆਰਥਣ ਕੇ. ਐੱਮ. ਦੀਆ ਦੀ ਤਾਰੀਫ਼ ਕੀਤੀ, ਜਿਨ੍ਹਾਂ ਨੇ ਪ੍ਰੀਖਿਆ ’ਤੇ ਲਿਖੀ ਇਕ ਕਵਿਤਾ ਸਾਂਝੀ ਕੀਤੀ। ਕੇਂਦਰੀ ਵਿਦਿਆਲਿਆ ਸੰਗਠਨ ਦੇ ਇਕ ਟਵੀਟ ਦੇ ਜਵਾਬ ’ਚ ਪ੍ਰਧਾਨ ਮੰਤਰੀ ਨੇ ਕਿਹਾ, ‘‘ਵੈਰੀ ਕ੍ਰਿਏਟਿਵ ! ਤਣਾਅ ਮੁਕਤ ਪ੍ਰੀਖਿਆ ਸਭ ਤੋਂ ਵਧੀਆ ਪ੍ਰੀਖਿਆ ਹੈ। ਅਸੀਂ ਇਸ ਮਹੀਨੇ ਦੀ 27 ਤਾਰੀਖ਼ ਨੂੰ #ਪਰੀਕਸ਼ਾ ਪੇ ਚਰਚਾ 2023 ਦੌਰਾਨ ਇਸ ’ਤੇ ਹੋਰ ਜ਼ਿਆਦਾ ਚਰਚਾ ਕਰਾਂਗੇ।’’ ਪ੍ਰਧਾਨ ਮੰਤਰੀ ਮੋਦੀ 27 ਜਨਵਰੀ ਨੂੰ ਆਉਣ ਵਾਲੀ 6ਵੀਂ ‘ਪਰੀਕਸ਼ਾ ਪੇ ਚਰਚਾ’ ਵਿਚ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨਾਲ ਗੱਲਬਾਤ ਕਰਨਗੇ। ਇਹ ਪ੍ਰੋਗਰਾਮ ਤਾਲਕਟੋਰਾ ਇਨਡੋਰ ਸਟੇਡੀਅਮ, ਨਵੀਂ ਦਿੱਲੀ ਵਿਖੇ ਹੋਵੇਗਾ।
ਇਹ ਖ਼ਬਰ ਵੀ ਪੜ੍ਹੋ : ਪੰਜਾਬੀਆਂ ਲਈ ਮਾਣ ਵਾਲੀ ਗੱਲ, ਨਡਾਲਾ ਦੀ ਦਿਲ ਕੁਮਾਰੀ ਆਸਟ੍ਰੇਲੀਅਨ ਪੁਲਸ ’ਚ ਹੋਈ ਭਰਤੀ
ਪੀ.ਐੱਮ. ਮੋਦੀ ਨੇ ਟਵੀਟ ਕਰ ਕਿਹਾ, ‘‘ਪਰੀਕਸ਼ਾ ਪੇ ਚਰਚਾ ਸਭ ਤੋਂ ਰੋਮਾਂਚਕ ਪ੍ਰੋਗਰਾਮਾਂ ’ਚੋਂ ਇਕ ਹੈ, ਜੋ ਪ੍ਰੀਖਿਆਵਾਂ ਨੂੰ ਤਣਾਅ ਮੁਕਤ ਬਣਾਉਣ ਅਤੇ ਸਾਡੇ ਪ੍ਰੀਖਿਆ ਯੋਧਿਆਂ ਦਾ ਸਮਰਥਨ ਕਰਨ ਦੇ ਤਰੀਕਿਆਂ ’ਤੇ ਚਰਚਾ ਕਰਨ ਦਾ ਮੌਕਾ ਦਿੰਦਾ ਹੈ। ਮੈਂ ਇਸ ਮਹੀਨੇ ਦੀ 27 ਤਾਰੀਖ਼ ਨੂੰ ਹੋਣ ਵਾਲੇ ਪ੍ਰੋਗਰਾਮ ਦੀ ਉਡੀਕ ਕਰ ਰਿਹਾ ਹਾਂ ਅਤੇ ਤੁਹਾਨੂੰ ਸਾਰਿਆਂ ਨੂੰ ਇਸ ’ਚ ਹਿੱਸਾ ਲੈਣ ਦੀ ਅਪੀਲ ਕਰਦਾ ਹਾਂ।’’ 'ਪਰੀਕਸ਼ਾ ਪੇ ਚਰਚਾ' ਦੇ ਛੇਵੇਂ ਐਡੀਸ਼ਨ ਲਈ ਰਜਿਸਟ੍ਰੇਸ਼ਨ 25 ਨਵੰਬਰ ਨੂੰ ਸ਼ੁਰੂ ਹੋਈ ਅਤੇ 30 ਦਸੰਬਰ ਨੂੰ ਬੰਦ ਹੋ ਗਈ। ਕੇਂਦਰੀ ਐੱਚ.ਆਰ.ਡੀ. ਮੰਤਰਾਲੇ ਦੇ ਅਨੁਸਾਰ, 'ਪਰੀਕਸ਼ਾ ਪੇ ਚਰਚਾ' 2023 ਲਈ ਰਜਿਸਟ੍ਰੇਸ਼ਨਜ਼ 2022 ਦੀ ਤੁਲਨਾ ’ਚ ਇਸ ਸਾਲ ਦੁੱਗਣੇ ਤੋਂ ਵੱਧ ਹੋ ਗਈਆਂ ਹਨ। ਪੀ. ਪੀ. ਸੀ.-2023 ਦੇ ਮੁਕਾਬਲੇ ’ਚ ਲਗਭਗ 38.80 ਲੱਖ ਮੁਕਾਬਲੇਬਾਜ਼ਾਂ (31.24 ਲੱਖ ਵਿਦਿਆਰਥੀ, 5.60 ਲੱਖ ਅਧਿਆਪਕ ਅਤੇ 1.95 ਲੱਖ ਮਾਪਿਆਂ) ਨੇ ਰਜਿਸਟ੍ਰੇਸ਼ਨ ਕਰਵਾਈ ਹੈ। ਪੀ. ਪੀ. ਸੀ.-2022 ਲਈ ਲਗਭਗ 15.7 ਲੱਖ ਹੈ।
ਇਹ ਖ਼ਬਰ ਵੀ ਪੜ੍ਹੋ : ਕੜਾਕੇ ਦੀ ਠੰਡ ’ਚ ਮਾਂ ਨੇ ਨਹਾਉਣ ਲਈ ਕਿਹਾ ਤਾਂ 9 ਸਾਲਾ ਪੁੱਤ ਨੇ ਬੁਲਾ ਲਈ ਪੁਲਸ
ਐੱਚ.ਆਰ.ਡੀ. ਮੰਤਰਾਲੇ ਦੇ ਇਕ ਅਧਿਕਾਰੀ ਨੇ ਏ.ਐੱਨ.ਆਈ. ਨੂੰ ਦੱਸਿਆ, ‘‘150 ਤੋਂ ਵੱਧ ਦੇਸ਼ਾਂ ਦੇ ਵਿਦਿਆਰਥੀਆਂ, 51 ਦੇਸ਼ਾਂ ਦੇ ਅਧਿਆਪਕਾਂ ਅਤੇ 50 ਦੇਸ਼ਾਂ ਦੇ ਮਾਪਿਆਂ ਨੇ ਵੀ ਪੀ.ਪੀ.ਸੀ.-2023 ਲਈ ਰਜਿਟ੍ਰੇਸ਼ਨ ਕਰਵਾਈ ਹੈ।’’ ਅਧਿਕਾਰੀਆਂ ਨੇ ਅੱਗੇ ਦੱਸਿਆ ਕਿ ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੇ ਸਟੇਟ ਬੋਰਡਾਂ, ਸੀ.ਬੀ.ਐੱਸ.ਈ., ਕੇ.ਵੀ.ਐੱਸ., ਐੱਨ.ਵੀ.ਐੱਸ. ਅਤੇ ਹੋਰ ਬੋਰਡਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਨੇ ਵੱਡੀ ਗਿਣਤੀ ’ਚ ਹਿੱਸਾ ਲਿਆ ਹੈ। MyGov ’ਤੇ ਰਚਨਾਤਮਕ ਲੇਖਣ ਪ੍ਰਤੀਯੋਗਿਤਾਵਾਂ ਜ਼ਰੀਏ ਚੁਣੇ ਗਏ ਲੱਗਭਗ 2,050 ਮੁਕਾਬਲੇਬਾਜ਼ਾਂ ਨੂੰ ਇਕ ਵਿਸ਼ੇਸ਼ 'ਪਰੀਕਸ਼ਾ ਪੇ ਚਰਚਾ' ਕਿੱਟ ਦਿੱਤੀ ਜਾਵੇਗੀ, ਜਿਸ ’ਚ ਪ੍ਰਧਾਨ ਮੰਤਰੀ ਮੋਦੀ ਵੱਲੋਂ ਲਿਖੀ ਕਿਤਾਬ ‘ਐਗਜ਼ਾਮ ਵਾਰੀਅਰਜ਼’ ਦੇ ਅੰਗਰੇਜ਼ੀ ਅਤੇ ਹਿੰਦੀ ਸੰਸਕਰਣ ਅਤੇ ਇਕ ਸਰਟੀਫਿਕੇਟ ਸ਼ਾਮਲ ਹੈ। ਐੱਨ. ਸੀ. ਈ. ਆਰ. ਟੀ. ਵੱਲੋਂ ਚੁਣੇ ਜਾਣ ਵਾਲੇ ਹਿੱਸੇਦਾਰਾਂ ਦੇ ਕੁਝ ਸਵਾਲ ਪੀ. ਪੀ. ਸੀ.-2023 ’ਚ ਸ਼ਾਮਲ ਹੋ ਸਕਦੇ ਹਨ।
ਇਹ ਖ਼ਬਰ ਵੀ ਪੜ੍ਹੋ : ਜਾਪਾਨ ’ਚ ਕੋਰੋਨਾ ਦਾ ਕਹਿਰ, ਇਕ ਹੀ ਦਿਨ ’ਚ 463 ਲੋਕਾਂ ਦੀ ਮੌਤ