ਆਫ ਦਿ ਰਿਕਾਰਡ ; ਮੋਦੀ ਦੇ ਆਦਮੀ ਨੇ ਪੰਜਾਬ ਮਿਸ਼ਨ ਦੀ ਪਲਾਨਿੰਗ ਕੀਤੀ

Tuesday, Nov 10, 2026 - 09:22 AM (IST)

ਆਫ ਦਿ ਰਿਕਾਰਡ ; ਮੋਦੀ ਦੇ ਆਦਮੀ ਨੇ ਪੰਜਾਬ ਮਿਸ਼ਨ ਦੀ ਪਲਾਨਿੰਗ ਕੀਤੀ

ਕੋਈ ਪੰਜਾਬ ਦੌਰਾ ਨਹੀਂ, ਕੋਈ ਜੋਸ਼ੀਲਾ ਭਾਸ਼ਣ ਨਹੀਂ- ਮੋਦੀ ਦੇ ਭਰੋਸੇਮੰਦ ਰਣਨੀਤੀਕਾਰ ਦਿੱਲੀ ਤੋਂ ਫੋਨ ’ਤੇ ਕੰਮ ਕਰ ਰਹੇ ਹਨ ਅਤੇ 2027 ਦੀ ਚੋਣ ਜੰਗ ਦੀ ਯੋਜਨਾ ਬਣਾ ਰਹੇ ਹਨ। ਜਿੱਥੇ ਭਾਜਪਾ ਨੇਤਾ ਭਾਸ਼ਣਾਂ, ਰੈਲੀਆਂ ਅਤੇ ਸਿਆਸੀ ਬਿਆਨਾਂ ਰਾਹੀਂ ਸੁਰਖੀਆਂ ਬਟੋਰਦੇ ਹਨ, ਉੱਥੇ ਕੇਂਦਰੀ ਜਲ ਸ਼ਕਤੀ ਮੰਤਰੀ ਸੀ. ਆਰ. ਪਾਟਿਲ, ਜੋ ਪੰਜਾਬ ਲਈ ਪਾਰਟੀ ਦੇ ਚੋਣ ਇੰਚਾਰਜ ਹਨ, ਨੇ ਇਕ ਵੱਖਰਾ ਰਾਹ ਚੁਣਿਆ ਹੈ। 21 ਅਗਸਤ, 2026 ਨੂੰ ਆਪਣੀ ਨਿਯੁਕਤੀ ਦੇ ਬਾਅਦ ਤੋਂ ਉਨ੍ਹਾਂ ਨੇ ਖੁਦ ਨੂੰ ਲੋਅ-ਪ੍ਰੋਫਾਈਲ ਬਣਾਈ ਰੱਖਿਆ ਹੈ।

ਪਾਟਿਲ ਨੇ ਪੰਜਾਬ ਦਾ ਦੌਰਾ ਨਹੀਂ ਕੀਤਾ ਹੈ ਅਤੇ ਨਾ ਹੀ ਆਪਣੇ ਕੰਮ ਦਾ ਜਨਤਕ ਤੌਰ ’ਤੇ ਕੋਈ ਦਿਖਾਵਾ ਕੀਤਾ ਪਰ ਉਨ੍ਹਾਂ ਦੀ ਚੁਪੀ ਨੂੰ ਇਨਐਕਟੀਵਿਟੀ ਸਮਝਣਾ ਭਾਜਪਾ ਦੇ ਗੇਮ ਪਲਾਨ ਨੂੰ ਗਲਤ ਸਮਝਣ ਵਰਗਾ ਹੋ ਸਕਦਾ ਹੈ। ਮਹਾਰਾਸ਼ਟਰ ’ਚ ਜਨਮਿਆ ਇਹ ਨੇਤਾ ਸੂਰਤ ’ਚ ਇਕ ਪੁਲਸ ਕਾਂਸਟੇਬਲ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਭ ਤੋਂ ਭਰੋਸੇਮੰਦ ਪੌਲਿਟੀਕਲ ਲੈਫਟੀਨੈਂਟਾਂ ’ਚੋਂ ਇਕ ਬਣ ਗਿਆ। ਉਹ ਆਪਣੀ ਸੰਗਠਨਾਤਮਕ ਪਕੜ, ਚੋਣ ਪ੍ਰਬੰਧਨ ਅਤੇ ਬਾਰੀਕੀ ਨਾਲ ਯੋਜਨਾਬੰਦੀ ਕਰਨ ਲਈ ਜਾਣੇ ਜਾਂਦੇ ਹਨ। ਗੁਜਰਾਤ ਭਾਜਪਾ ਪ੍ਰਧਾਨ ਵਜੋਂ ਉਨ੍ਹਾਂ ਦੇ ਕਾਰਜਕਾਲ ਨੇ ਇਕ ਅਜਿਹੇ ਟਰਬਲਸ਼ੂਟਰ ਵਜੋਂ ਉਨ੍ਹਾਂ ਦੀ ਪਛਾਣ ਨੂੰ ਹੋਰ ਮਜ਼ਬੂਤ ਕੀਤਾ ਹੈ, ਜੋ ਬਿਆਨਬਾਜ਼ੀ ਦੀ ਬਜਾਏ ਨਤੀਜਿਆਂ ਨੂੰ ਤਰਜੀਹ ਦਿੰਦੇ ਹਨ।

ਉਨ੍ਹਾਂ ਦੀ ਨਿਯੁਕਤੀ ਦਾ ਇਕ ਹੋਰ ਦਿਲਚਸਪ ਪਹਿਲੂ ਹੈ। ਪਾਟਿਲ ਦੀ ਪਸੰਦ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਭਾਜਪਾ ਲੀਡਰਸ਼ਿਪ ਲਈ ਇਹ ਕੋਈ ਰੁਟੀਨ ਕੰਮ ਨਹੀਂ ਹੈ। ਦਿਲਚਸਪ ਗੱਲ ਇਹ ਹੈ ਕਿ ਅਜੇ ਤੱਕ ਕਿਸੇ ਵੀ ਕੇਂਦਰੀ ਮੰਤਰੀ ਨੂੰ ਉੱਤਰ ਪ੍ਰਦੇਸ਼ ਦਾ ਚਾਰਜ ਨਹੀਂ ਦਿੱਤਾ ਗਿਆ ਹੈ ਅਤੇ ਮਹਾਰਾਸ਼ਟਰ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਕੋਲ ਇਹ ਅਹਿਮ ਸੂਬਾ ਹੈ। ਪਾਰਟੀ ਦੇ ਜਨਰਲ ਸਕੱਤਰ ਸਤੀਸ਼ ਪੂਨੀਆ, ਜੋ ਪੰਜਾਬ ਮਾਮਲਿਆਂ ਦੇ ਇੰਚਾਰਜ ਹਨ, ਨੇ ਕੰਮ ਸ਼ੁਰੂ ਕਰ ਦਿੱਤਾ ਹੈ ਅਤੇ ਪਾਟਿਲ ਨੂੰ ਵੱਡੀ ਚੋਣ ਰਣਨੀਤੀ ’ਤੇ ਧਿਆਨ ਕੇਂਦ੍ਰਿਤ ਕਰਨ ਲਈ ਛੱਡ ਦਿੱਤਾ ਹੈ। ਕਿਹਾ ਜਾ ਰਿਹਾ ਹੈ ਕਿ ਰਵਾਇਤੀ ਰਾਹ ਅਪਣਾਉਣ ਦੀ ਬਜਾਏ ਪਾਟਿਲ ਨੇ ਆਪਣੇ ਦਿੱਲੀ ਵਾਲੇ ਘਰ ਨੂੰ ਇਕ ਪੌਲਿਟੀਕਲ ਕਮਾਂਡ ਸੈਂਟਰ ਬਣਾ ਲਿਆ ਹੈ। ਚੋਣਾਂ ਦਾ ਖਾਕਾ ਤਿਆਰ ਕਰਨ ਲਈ ਪੰਜਾਬ ਭਾਜਪਾ ਦੇ ਚੋਟੀ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਮੁਲਾਕਾਤ ਨੇ ਇਕ ਹੋਰ ਦਿਲਚਸਪ ਗੱਲ ਜੋੜ ਦਿੱਤੀ ਹੈ।

ਕੀ ਭਾਜਪਾ ਸਿਰਫ਼ ਚੋਣ ਗਣਿਤ ’ਤੇ ਨਜ਼ਰ ਰੱਖ ਰਹੀ ਹੈ ਜਾਂ ਚੁੱਪਚਾਪ ਇਕ ਵੱਡਾ ਰੀਅਲਾਈਨਮੈਂਟ ਟੈਸਟ ਕੀਤਾ ਜਾ ਰਿਹਾ ਹੈ? ਪਾਟਿਲ ਦੀ ਚੁੱਪੀ ਸ਼ਾਇਦ ਉਸ ਤੋਂ ਕਿਤੇ ਵੱਧ ਸਿਆਸੀ ਸਰਗਰਮੀ ਨੂੰ ਲੁਕਾ ਰਹੀ ਹੈ ਜਿੰਨੀ ਦਿਸ ਰਹੀ ਹੈ।


author

Harpreet SIngh

Content Editor

Related News