ਭੂਟਾਨ ਦੇ ਰਾਜਾ ਜਿਗਮੇ ਖੇਸਰ ਪਹੁੰਚੇ ਦਿੱਲੀ, ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

Wednesday, Sep 14, 2022 - 05:50 PM (IST)

ਭੂਟਾਨ ਦੇ ਰਾਜਾ ਜਿਗਮੇ ਖੇਸਰ ਪਹੁੰਚੇ ਦਿੱਲੀ, ਪ੍ਰਧਾਨ ਮੰਤਰੀ ਮੋਦੀ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ– ਭੂਟਾਨ ਦੇ ਰਾਜਾ ਜਿਗਮੇ ਖੇਸਰ ਨਾਮਗਯਲ ਵਾਂਗਚੁੱਕ ਭਾਰਤ ਦੌਰੇ ’ਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੁੱਧਵਾਰ ਯਾਨੀ ਕਿ ਅੱਜ ਭੂਟਾਨ ਦੇ ਰਾਜਾ ਜਿਗਮੇ ਨੇ ਮੁਲਾਕਾਤ ਕੀਤੀ। ਇਸ ਦੌਰਾਨ ਦੋਹਾਂ ਦੇਸ਼ਾਂ ਵਿਚਾਲੇ ਕਈ ਅਹਿਮ ਮੁੱਦਿਆਂ ਨੂੰ ਲੈ ਕੇ ਚਰਚਾ ਹੋਈ। ਉੱਥੇ ਹੀ ਭੂਟਾਨ ਦਾ ਰਾਜਾ ਨੇ ਵਿਦੇਸ਼ ਸਕੱਤਰ ਵਿਨੇ ਕਾਤਰਾ ਨਾਲ ਵੀ ਮੁਲਾਕਾਤ ਕੀਤੀ ਅਤੇ ਅੱਜ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨਾਲ ਵੀ ਮੁਲਾਕਾਤ ਕਰਨਗੇ।

PunjabKesari

ਇਸ ਤੋਂ ਪਹਿਲਾਂ ਭੂਟਾਨ ਨੇ ਮੰਗਲਵਾਰ ਨੂੰ ਕੌਮਾਂਤਰੀ ਸੌਰ ਗਠਜੋੜ ਰੂਪਰੇਖਾ ਸਮਝੌਤੇ ਦੀ ਪੁਸ਼ਟੀ ਕੀਤੀ ਸੀ। ਇਸ ਦਰਮਿਆਨ ਵਿਦੇਸ਼ ਮੰਤਰਾਲਾ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕੀਤਾ ਕਿ ਭਾਰਤ ਅਤੇ ਭੂਟਾਨ ਦੇ ਰਾਜਦੂਤ ਮੇਜਰ ਜਨਰਲ ਵੇਟਸਾਪ ਨਾਮਗਯਾਲ ਨੇ ਡੀ. ਜੀ. ਇੰਟਰਨੈਸ਼ਨਲ ਸੋਲਰ ਅਲਾਇੰਸ ਦੀ ਮੌਜੂਦਗੀ ’ਚ ਸਕੱਤਰ ਈ. ਆਰ. ਦੱਮੂ ਰਵੀ ਨੂੰ ਪ੍ਰਵਾਨਗੀ ਦਾ ਦਸਤਾਵੇਜ਼ ਸੌਂਪਿਆ ਹੈ। ਇਹ ਭਾਰਤ ਅਤੇ ਭੂਟਾਨ ਵਿਚਾਲੇ ਸਭ ਤੋਂ ਅਹਿਮ ਸਮਝੌਤਾ ਮਿੱਤਰ ਅਤੇ ਸਹਿਯੋਗ ਦਾ ਹੈ। ਇਸ ਨੂੰ ਦੋਹਾਂ ਦੇਸ਼ਾਂ ਵਿਚਾਲੇ 1949 ’ਚ ਕੀਤਾ ਗਿਆ ਸੀ। ਇਸ ਦਾ ਮਕਸਦ ਦੋਹਾਂ ਦੇਸ਼ਾਂ ਵਿਚਾਲੇ ਸ਼ਾਂਤੀ ਸਥਾਪਨਾ ਅਤੇ ਇਕ-ਦੂਜੇ ਦੇ ਮੁੱਦਿਆਂ ’ਚ ਦਖ਼ਲ ਨਾ ਦੇਣਾ। ਇਸ ਸਮਝੌਤੇ ’ਚ 2007 ’ਚ ਸੋਧ ਕੀਤੀ ਗਈ ਸੀ।

PunjabKesari

ਜ਼ਿਕਰਯੋਗ ਹੈ ਕਿ ਭੂਟਾਨ ਚਾਰ ਭਾਰਤੀ ਸੂਬਿਆਂ- ਆਸਾਮ, ਅਰੁਣਾਚਲ ਪ੍ਰਦੇਸ਼, ਪੱਛਮੀ ਬੰਗਾਲ ਅਤੇ ਸਿੱਕਮ ਨਾਲ 699 ਕਿਲੋਮੀਟਰ ਦੀ ਲੰਬਾਈ ਦੇ ਨਾਲ ਆਪਣੀ ਸਰਹੱਦ ਸਾਂਝਾ ਕਰਦਾ ਹੈ। ਇਹ ਸਰਹੱਦ ਭਾਰਤ ਅਤੇ ਚੀਨ ਵਿਚਾਲੇ ਇਕ ਬਫ਼ਰ ਰੂਪ ’ਚ ਕੰਮ ਕਰਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਭਾਰਤ ਅਤੇ ਭੂਟਾਨ ਵਿਚਾਲੇ ਡਿਪਲੋਮੈਟਿਕ ਸਬੰਧ 1968 ’ਚ ਥਿੰਪੂ ’ਚ ਭਾਰਤ ਦੇ ਇਕ ਵਿਸ਼ੇਸ਼ ਦਫ਼ਤਰ ਦੀ ਸਥਾਪਨਾ ਨਾਲ ਸ਼ੁਰੂ ਹੋਏ। ਭਾਰਤ ਅਤੇ ਭੂਟਾਨ ਵਿਚਾਲੇ ਸੁਰੱਖਿਆ, ਸੀਮਾ ਪ੍ਰਬੰਧਨ, ਵਪਾਰ, ਆਵਾਜਾਈ, ਆਰਥਿਕ, ਜਲ-ਬਿਜਲੀ, ਵਿਕਾਸ ਸਹਿਯੋਗ, ਜਲ ਸਾਧਨਾਂ ਆਦਿ ਵਰਗੇ ਖੇਤਰਾਂ ’ਚ ਕਈ ਸੰਸਥਾਗਤ ਅਤੇ ਡਿਪਲੋਮੈਟਿਕ ਸਬੰਧ ਹਨ।


author

Tanu

Content Editor

Related News