ਇੱਥੇ ਵੀ ਕੇਜਰੀਵਾਲ ਨੇ ਮਾਰੀ ਬਾਜੀ, ਮੋਦੀ ਰਹੇ ਪਿੱਛੇ

02/10/2016 2:02:35 PM

ਨਵੀਂ ਦਿੱਲੀ— ਅਜਿਹਾ ਲੱਗਾ ਰਿਹਾ ਹੈ ਜਿਵੇਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹਰ ਖੇਤਰ ''ਚ ਪਛਾੜਨ ਦੀ ਕਸਮ ਖਾ ਲਈ ਹੈ। ਜੀ ਹਾਂ, ਅਜਿਹਾ ਅਸੀਂ ਨਹੀਂ ਸਗੋਂ ਸਰਕਾਰੀ ਆਂਕੜੇ ਖੁਦ ਬਆਂ ਕਰ ਰਹੇ ਹਨ। ਪੀ.ਐੱਮ.ਓ. ਵੱਲੋਂ 30 ਜਨਵਰੀ 2016 ਨੂੰ ਜਾਰੀ ਰਿਪੋਰਟ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੁੱਲ ਪ੍ਰਾਪਰਟੀ 1.41 ਕਰੋੜ ਰੁਪਏ ਹੈ, ਜਦੋਂ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਕੁੱਲ ਪ੍ਰਾਪਰਟੀ 2 ਕਰੋੜ 10 ਲੱਖ ਰੁਪਏ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਇਲੈਕਸ਼ਨ ਕਮਿਸ਼ਨ ਨੂੰ ਦਿੱਤੇ ਐਫੀਡੈਵਿਟ ਅਨੁਸਾਰ ਅਰਵਿੰਦ ਕੇਜਰੀਵਾਲ ਦੀ ਕੁੱਲ ਪ੍ਰਾਪਰਟੀ 2.10 ਕਰੋੜ ਰੁਪਏ ਸੀ। ਦਿੱਲੀ ਵਿਧਾਨ ਸਭਾ ਚੋਣਾਂ 2013 ਦੇ ਸਮੇਂ ਵੀ ਕੇਜਰੀਵਾਲ ਦੀ ਸੰਪਤੀ 2.10 ਕਰੋੜ ਸੀ, ਜੋ 2014 ''ਚ ਹੋਈਆਂ ਲੋਕ ਸਭਾ ਚੋਣਾਂ ਦੇ ਸਮੇਂ ਵਧ ਕੇ 2.13 ਕਰੋੜ ਹੋ ਗਈ ਸੀ।


Disha

News Editor

Related News