ਕੋਰੋਨਾ ਟੀਕਾਕਰਨ ਮੁਹਿੰਮ : PM ਮੋਦੀ ਬੋਲੇ- ਅੱਜ ਦੇ ਦਿਨ ਦੀ ਬੇਸਬਰੀ ਨਾਲ ਸੀ ਉਡੀਕ

Saturday, Jan 16, 2021 - 11:15 AM (IST)

 ਨਵੀਂ ਦਿੱਲੀ— ਕੋਰੋਨਾ ਵਾਇਰਸ ਲਾਗ ਦੀ ਆਫ਼ਤ ਝੱਲ ਰਹੇ ਦੇਸ਼ ਦੀ ਉਡੀਕ ਖ਼ਤਮ ਹੋ ਗਈ ਹੈ। ਅੱਜ ਤੋਂ ਯਾਨੀ ਕਿ 16 ਜਨਵਰੀ ਤੋਂ ਦੇਸ਼ ਵਿਆਪੀ ਕੋਵਿਡ-19 ਟੀਕਾਕਰਨ ਮੁੁਹਿੰਮ ਦੀ ਸ਼ੁਰੂਆਤ ਹੋ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸ ਜ਼ਰੀਏ ਇਸ ਦਾ ਸ਼ੁੱਭ ਆਰੰਭ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੀ ਸ਼ੁਰੂਆਤ ਅੱਜ ਹੋ ਗਈ ਹੈ। ਸਾਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ। ਅੱਜ ਦੇ ਦਿਨ ਦੀ ਬੇਸਬਰੀ ਨਾਲ ਉਡੀਕ ਸੀ, ਕੋਰੋੋਨਾ ਵੈਕਸੀਨ ਆ ਗਈ ਹੈ। 

ਪ੍ਰਧਾਨ ਮੰਤਰੀ ਦੀ ਲੋਕਾਂ ਨੂੰ ਅਪੀਲ—
ਪ੍ਰਧਾਨ ਮੰਤਰੀ ਨੇ ਦੇਸ਼ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਸਾਰੇ ਦੇਸ਼ ਵਾਸੀਆਂ ਨੂੰ ਇਹ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਕੋਰੋਨਾ ਵੈਕਸੀਨ ਦੀ ਦੋ ਡੋਜ਼ ਲੈਣੀ ਬਹੁਤ ਜ਼ਰੂਰੀ ਹੈ। ਇਕ ਡੋਜ਼ ਲਗਵਾਉਣ ਤੋਂ ਬਾਅਦ ਭੁੱਲਣਾ ਨਹੀਂ। ਪਹਿਲੀ ਅਤੇ ਦੂਜੀ ਡੋਜ਼ ਵਿਚਾਲੇ ਲੱਗਭਗ ਇਕ ਮਹੀਨੇ ਦਾ ਅੰਤਰਾਲ ਵੀ ਰੱਖਿਆ ਜਾਵੇਗਾ। ਦੂਜੀ ਡੋਜ਼ ਲੱਗਣ ਦੇ 2 ਹਫ਼ਤਿਆਂ ਬਾਅਦ ਹੀ ਤੁਹਾਡੇ ਸਰੀਰ ਵਿਚ ਕੋਰੋਨਾ ਵਿਰੁੱਧ ਜ਼ਰੂਰੀ ਸ਼ਕਤੀ ਵਿਕਸਿਤ ਹੋ ਸਕੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੋ ਜਿਹਾ ਧੀਰਜ ਤੁਸੀਂ ਕੋਰੋਨਾ ਕਾਲ ਵਿਚ ਦਿਖਾਇਆ ਸੀ, ਉਸ ਤਰ੍ਹਾਂ ਦਾ ਧੀਰਜ ਵੈਕਸੀਨੇਸ਼ਨ ਦੇ ਸਮੇਂ ਵੀ ਦਿਖਾਓ। ਟੀਕਾ ਲੱਗਦੇ ਹੀ ਸਾਵਧਾਨੀ ਜ਼ਰੂਰ ਵਰਤੋਂ। ਮਾਸਕ ਪਹਿਨੋ ਅਤੇ ਦੋ ਗਜ਼ ਦੀ ਦੂਰੀ ਵੀ ਬਣਾ ਕੇ ਰੱਖੋ। 

ਦੁਨੀਆ ਦੀ ਸਭ ਤੋਂ ਵੱਡੀ ਕੋਰੋਨਾ ਟੀਕਾਕਰਨ ਮੁਹਿੰਮ—
ਪ੍ਰਧਾਨ ਮੰਤਰੀ ਨੇ ਕਿਹਾ ਕਿ ਇੰਨੇ ਘੱਟ ਸਮੇਂ ’ਚ ਸਾਨੂੰ ਦੋ ਟੀਕੇ ਮਿਲ ਗਏ ਹਨ, ਇਹ ਸਾਡੇ ਵਿਗਿਆਨੀਆਂ ਦੇ ਹੁਨਰ ਅਤੇ ਪ੍ਰਤਿਭਾ ਦਾ ਨਤੀਜਾ ਹੈ। ਭਾਰਤ ਦੀ ਟੀਕਾਕਰਨ ਮੁਹਿੰਮ ਬਹੁਤ ਵੱਡੀ ਹੈ। ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹਾਂਗਾ ਕਿ ਸਾਡੇ ਵਿਗਿਆਨੀਆਂ ਅਤੇ ਮਾਹਰ ਦੋਹਾਂ ਨੇ ‘ਮੇਡ ਇਨ ਇੰਡੀਆ’ ਵੈਕਸੀਨ ਨੂੰ ਲੈ ਕੇ ਭਰੋਸੇਯੋਗਤਾ ਦਿਖਾਈ, ਤਾਂ ਹੀ ਉਨ੍ਹਾਂ ਨੇ ਵੈਕਸੀਨ ਦੀ ਵਰਤੋਂ ਲਈ ਕਿਹਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵੈਕਸੀਨੇਸ਼ਨ ਦੇ ਸਮੇਂ ਵੀ ਭਾਰਤ ਦੇ ਲੋਕਾਂ ਨੂੰ ਧੀਰਜ ਬਣਾ ਕੇ ਰੱਖਣਾ ਹੈ। ਭਾਰਤ ਦਾ ਟੀਕਾਕਰਨ ਮੁਹਿੰਮ ਮਨੁੱਖੀ ਅਤੇ ਮਹੱਤਵਪੂਰਨ ਸਿਧਾਂਤਾਂ ’ਤੇ ਆਧਾਰਿਤ ਹੈ, ਜਿਸ ਨੂੰ ਸਭ ਤੋਂ ਜ਼ਿਆਦਾ ਲੋੜ ਹੈ, ਉਸ ਨੂੰ ਸਭ ਤੋਂ ਪਹਿਲਾਂ ਕੋਰੋਨਾ ਦਾ ਟੀਕਾ ਲੱਗੇਗਾ। ਕੋਰੋਨਾ ਨਾਲ ਸਾਡੀ ਲੜਾਈ ਆਤਮ ਵਿਸ਼ਵਾਸ ਅਤੇ ਆਤਮ ਨਿਰਭਰਤਾ ਦੀ ਰਹੀ ਹੈ। ਇਸ ਮੁਸ਼ਕਲ ਲੜਾਈ ਨਾਲ ਲੜਨ ਲਈ ਅਸੀਂ ਆਪਣੇ ਆਤਮ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਪੈਣ ਦੇਵਾਂਗੇ। ਭਾਰਤ ਦੇ ਵੈਕਸੀਨ ਵਿਗਿਆਨਕ, ਸਾਡਾ ਮੈਡੀਕਲ ਸਿਸਟਮ, ਭਾਰਤ ਦੀ ਪ੍ਰਕਿਰਿਆ ਦੀ ਪੂਰੀ ਦੁਨੀਆ ’ਚ ਬਹੁਤ ਭਰੋਸੇਯੋਗਤਾ ਹੈ। ਅਸੀਂ ਇਹ ਵਿਸ਼ਵਾਸ ਆਪਣੇ ਟਰੈੱਕ ਰਿਕਾਰਡ ਤੋਂ ਹਾਸਲ ਕੀਤਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ, 30 ਕਰੋੜ ਦੀ ਆਬਾਦੀ ਦੇ ਉੱਪਰ ਦੁਨੀਆ ਦੇ ਸਿਰਫ ਤਿੰਨ ਹੀ ਦੇਸ਼ ਹਨ- ਖ਼ੁਦ ਭਾਰਤ, ਚੀਨ ਅਤੇ ਅਮਰੀਕਾ। 

ਸੰਬੋਧਨ ਦੌਰਾਨ ਭਾਵੁਕ ਹੋਏ PM ਮੋਦੀ—
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਭਾਵੁਕ ਹੋ ਗਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ ਕਾਲ ਵਿਚ ਸਾਡੇ ਕਈ ਸਾਥੀ ਅਜਿਹੇ ਰਹੇ ਜੋ ਬੀਮਾਰ ਹੋ ਕੇ ਹਸਪਤਾਲ ਗਏ ਪਰ ਪਰਤੇ ਹੀ ਨਹੀਂ। ਆਫ਼ਤ ਦੇ ਉਸ ਸਮੇਂ ’ਚ ਨਿਰਾਸ਼ਾ ਦੇ ਵਾਤਾਵਰਨ ’ਚ, ਕੋਈ ਆਸ ਦਾ ਸੰਚਾਰ ਕਰ ਰਿਹਾ ਸੀ, ਸਾਨੂੰ ਬਚਾਉਣ ਲਈ ਆਪਣੀ ਜ਼ਿੰਦਗੀ ’ਚ ਸੰਕਟ ਵਿਚ ਪਾ ਰਿਹਾ ਸੀ। ਇਹ ਲੋਕ ਸਾਡੇ ਡਾਕਟਰ, ਨਰਸ, ਪੈਰਾ-ਮੈਡੀਕਲ ਸਟਾਫ਼, ਐਂਬੂਲੈਂਸ ਡਰਾਈਵਰ, ਆਸ਼ਾ ਵਰਕਰ, ਸਫ਼ਾਈ ਕਾਮੇ, ਪੁਲਸ ਅਤੇ ਦੂਜੇ ਫਰੰਟ ਲਾਈਨ ਵਰਕਰ। 


Tanu

Content Editor

Related News