ਰਾਹੁਲ ਗਾਂਧੀ ਬੋਲੇ- ਅਡਾਨੀ ਮੁੱਦੇ 'ਤੇ PM ਮੋਦੀ ਡਰੇ ਹੋਏ ਹਨ, ਮੈਨੂੰ ਸੰਸਦ 'ਚ ਬੋਲਣ ਨਹੀਂ ਦੇਣਗੇ

03/16/2023 4:48:43 PM

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਬ੍ਰਿਟੇਨ 'ਚ ਦਿੱਤੇ ਆਪਣੇ ਇਕ ਬਿਆਨ ਨੂੰ ਲੈ ਕੇ ਸੰਸਦ 'ਚ ਚੱਲ ਰਹੇ ਗਤੀਰੋਧ 'ਤੇ ਆਪਣੀ ਨਾਰਾਜ਼ਗੀ ਜਤਾਈ। ਉਨ੍ਹਾਂ ਕਿਹਾ ਕਿ ਅਡਾਨੀ ਸਮੂਹ ਨਾਲ ਜੁੜੇ ਮਾਮਲੇ ਤੋਂ ਧਿਆਨ ਭਟਕਾਉਣ ਲਈ ਸਰਕਾਰ ਵਲੋਂ ਇਹ ਪੂਰਾ ਤਮਾਸ਼ਾ ਖੜ੍ਹਾ ਕੀਤਾ ਗਿਆ ਹੈ। ਉਨ੍ਹਾਂ ਨੇ ਉਮੀਦ ਜਤਾਈ ਕਿ ਕੱਲ ਵੀ ਲੋਕ ਸਭਾ 'ਚ ਉਨ੍ਹਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਦਿੱਤਾ ਜਾਵੇਗਾ ਕਿਉਂਕਿ ਸਰਕਾਰ ਦੇ 4 ਮੰਤਰੀਆਂ ਨੇ ਸਦਨ 'ਚ ਉਨ੍ਹਾਂ ਖ਼ਿਲਾਫ਼ ਦੋਸ਼ ਲਾਏ ਹਨ। ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਕਰ ਤੇ ਮੋਦੀ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ। 

ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਕੁਝ ਨਹੀਂ ਬੋਲਿਆ, ਮਨਜ਼ੂਰੀ ਮਿਲੇਗੀ ਤਾਂ ਸੰਸਦ 'ਚ ਆਪਣੀ ਗੱਲ ਰੱਖਾਂਗਾ : ਰਾਹੁਲ

ਰਾਹੁਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ, ਅਡਾਨੀ ਜੀ ਦੇ ਮੁੱਦੇ ਤੋਂ ਡਰੇ ਹੋਏ ਹਨ, ਇਸ ਲਈ ਉਨ੍ਹਾਂ ਨੇ ਪੂਰਾ ਤਮਾਸ਼ਾ ਖੜ੍ਹਾ ਕੀਤਾ ਹੈ। ਅਜਿਹਾ ਲੱਗਦਾ ਹੈ ਕਿ ਉਹ ਮੈਨੂੰ ਸੰਸਦ ਵਿਚ ਨਹੀਂ ਬੋਲਣ ਦੇਣਗੇ। ਮੁੱਖ ਮੁੱਦਾ ਹੈ ਕਿ ਨਰਿੰਦਰ ਮੋਦੀ ਜੀ ਅਤੇ ਅਡਾਨੀ ਵਿਚਾਲੇ ਦਾ ਕੀ ਰਿਸ਼ਤਾ ਹੈ? ਰਾਹੁਲ ਨੇ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਉਨ੍ਹਾਂ ਦੇ ਸਵਾਲਾਂ ਦਾ ਜਵਾਬ ਨਹੀਂ ਦੇ ਪਾ ਰਹੇ ਹਨ। ਰਾਹੁਲ ਨੇ ਕਿਹਾ ਕਿ ਮੈਂ ਇਕ ਸੰਸਦ ਮੈਂਬਰ ਹਾਂ। ਇਸ ਲਈ ਪਹਿਲਾਂ ਸੰਸਦ ਵਿਚ ਆਪਣੀ ਗੱਲ ਰੱਖਣਾ ਚਾਹੁੰਦਾ ਹਾਂ। ਤੁਸੀਂ ਲੋਕਾਂ (ਮੀਡੀਆ) ਨਾਲ ਬਾਅਦ ਵਿਚ ਵਿਸਥਾਰ ਨਾਲ ਗੱਲਬਾਤ ਹੋਵੇਗੀ। 

 

ਰਾਹੁਲ ਨੇ ਕਿਹਾ ਕਿ ਮੇਰਾ ਹੱਕ ਹੈ ਕਿ ਮੈਂ ਸਦਨ ਵਿਚ ਆਪਣੀ ਗੱਲ ਰੱਖਾਂਗਾ। ਇਹ ਮੇਰੀ ਜ਼ਿੰਮੇਵਾਰੀ ਹਾਂ ਕਿ ਮੈਂ ਸਦਨ ਵਿਚ ਆਪਣੀ ਗੱਲ ਰੱਖਾਂ ਪਰ ਅੱਜ ਮੇਰੇ ਆਉਣ ਮਗਰੋਂ ਹੀ ਸਦਨ ਨੂੰ ਇਕ ਮਿੰਟ ਦੇ ਅੰਦਰ ਮੁਲਤਵੀ ਕਰ ਦਿੱਤਾ ਗਿਆ ਅਤੇ ਮੈਨੂੰ ਲੱਗਦਾ ਹੈ ਕਿ ਇਹ ਮੈਨੂੰ ਕੱਲ ਵੀ ਸਦਨ ਵਿਚ ਬੋਲਣ ਨਹੀਂ ਦੇਣਗੇ। ਮੈਂ ਸਦਨ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅਤੇ ਅਡਾਨੀ ਜੀ ਦੇ ਰਿਸ਼ਤੇ ਬਾਰੇ ਸਵਾਲ ਪੁੱਛੇ ਸਨ। ਉਸ ਭਾਸ਼ਣ ਨੂੰ ਪੂਰੀ ਤਰ੍ਹਾਂ ਕਾਰਵਾਈ ਤੋਂ ਹਟਾ ਦਿੱਤਾ ਗਿਆ। ਇਹ ਪੂਰਾ ਮਾਮਲਾ ਧਿਆਨ ਭਟਕਾਉਣ ਦਾ ਹੈ। 

ਇਹ ਵੀ ਪੜ੍ਹੋ-  ਮਨੀਸ਼ ਸਿਸੋਦੀਆ ਦੀਆਂ ਵਧੀਆਂ ਮੁਸ਼ਕਲਾਂ, CBI ਨੇ ਦਰਜ ਕੀਤਾ ਇਕ ਹੋਰ ਮਾਮਲਾ

ਦੱਸਣਯੋਗ ਹੈ ਕਿ ਹਾਲ ਹੀ ਵਿਚ ਲੰਡਨ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਰਾਹੁਲ ਗਾਂਧੀ ਨੇ ਦੋਸ਼ ਲਾਇਆ ਸੀ ਕਿ ਭਾਰਤੀ ਲੋਕਤੰਤਰ ਦੇ ਢਾਂਚੇ 'ਤੇ 'ਹਮਲਾ' ਹੋ ਰਿਹਾ ਹੈ। ਉਨ੍ਹਾਂ ਨੇ ਅਫ਼ਸੋਸ ਜਤਾਇਆ ਸੀ ਕਿ ਅਮਰੀਕਾ ਅਤੇ ਯੂਰਪ ਸਮੇਤ ਦੁਨੀਆ ਦੇ ਲੋਕਤੰਤਰੀ ਹਿੱਸੇ ਇਸ 'ਤੇ ਧਿਆਨ ਦੇਣ 'ਚ ਨਾਕਾਮ ਰਹੇ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਭਾਰਤ ਦੇ ਲੋਕਤੰਤਰੀ ਢਾਂਚੇ ਨੂੰ ਨਸ਼ਟ ਕਰ ਰਹੇ ਹਨ। ਦੱਸ ਦੇਈਏ ਕਿ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੀ ਸ਼ੁਰੂਆਤ ਤੋਂ ਹੀ ਸੱਤਾ ਪੱਖ ਦੇ ਮੈਂਬਰ ਲੰਡਨ 'ਚ ਰਾਹੁਲ ਦੇ ਭਾਰਤੀ ਲੋਕਤੰਤਰ ਸਬੰਧੀ ਕੀਤੀ ਗਈ ਟਿੱਪਣੀ ਨੂੰ ਲੈ ਕੇ ਮੁਆਫ਼ੀ ਦੀ ਮੰਗ ਕਰ ਰਹੇ ਹਨ।


Tanu

Content Editor

Related News