PM ਮੋਦੀ ਨੇ ਖੜਗੇ ਦੀ ਸਿਹਤ ਦਾ ਜਾਣਿਆ ਹਾਲ, ਫੋਨ ''ਤੇ ਕੀਤੀ ਗੱਲ
Sunday, Sep 29, 2024 - 10:56 PM (IST)
ਨੈਸ਼ਨਲ ਡੈਸਕ - ਜੰਮੂ-ਕਸ਼ਮੀਰ ਦੇ ਬਿਲਵਾਰ 'ਚ ਐਤਵਾਰ ਨੂੰ ਇਕ ਚੋਣ ਪ੍ਰੋਗਰਾਮ ਦੌਰਾਨ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਿਹਤ ਅਚਾਨਕ ਵਿਗੜ ਗਈ। ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਲਿਕਾਅਰਜੁਨ ਖੜਗੇ ਨਾਲ ਫ਼ੋਨ 'ਤੇ ਗੱਲ ਕਰਕੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ।
ਦੱਸ ਦੇਈਏ ਕਿ ਤਬੀਅਤ ਖਰਾਬ ਹੋਣ ਤੋਂ ਬਾਅਦ ਥੋੜਾ ਠੀਕ ਮਹਿਸੂਸ ਕਰਨ ਤੋਂ ਬਾਅਦ ਖੜਗੇ ਨੇ ਫਿਰ ਤੋਂ ਮੰਚ 'ਤੇ ਆ ਕੇ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਅਤੇ ਕਿਹਾ, 'ਜਦ ਤੱਕ ਮੋਦੀ ਸੱਤਾ 'ਚ ਹਨ, ਮੈਂ ਨਹੀਂ ਮਰਾਂਗਾ...'। ਸ਼ਹੀਦਾਂ ਨੂੰ ਲੈ ਕੇ ਖੜਗੇ ਵੀ ਭਾਵੁਕ ਨਜ਼ਰ ਆਏ।
ਦਰਅਸਲ ਜਦੋਂ ਪ੍ਰੋਗਰਾਮ ਦੌਰਾਨ ਖੜਗੇ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ ਤਾਂ ਉਹ ਅੱਤਵਾਦੀ ਹਮਲੇ 'ਚ ਸ਼ਹੀਦ ਹੋਏ ਜਵਾਨਾਂ ਨੂੰ ਦੇਖ ਕੇ ਭਾਵੁਕ ਹੋ ਗਏ। ਖੜਗੇ ਨੇ ਭਾਵੁਕ ਹੋ ਕੇ ਕਿਹਾ, 'ਜਦ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ 'ਚ ਹਨ ਅਤੇ ਭਾਜਪਾ ਦੇਸ਼ 'ਤੇ ਰਾਜ ਕਰ ਰਹੀ ਹੈ, ਮੈਂ ਨਾ ਤਾਂ ਸ਼ਾਂਤੀ ਨਾਲ ਆਰਾਮ ਕਰਾਂਗਾ ਅਤੇ ਨਾ ਹੀ ਮਰਾਂਗਾ।'
ਭਾਸ਼ਣ ਦਿੰਦੇ ਸਮੇਂ ਉਹ ਕੁਝ ਸਮੇਂ ਲਈ ਅਸਹਿਜ ਮਹਿਸੂਸ ਕਰਨ ਲੱਗੇ, ਪਰ ਤੁਰੰਤ ਆਪਣੇ ਆਪ 'ਤੇ ਕਾਬੂ ਪਾ ਲਿਆ। ਇਸ ਦੌਰਾਨ ਉਨ੍ਹਾਂ ਭਾਜਪਾ ਸਰਕਾਰ ਦੀਆਂ ਨੀਤੀਆਂ 'ਤੇ ਤਿੱਖਾ ਹਮਲਾ ਬੋਲਿਆ।