ਪਟਨਾ ਪੁੱਜੇ PM ਮੋਦੀ, ਚੋਣਾਂ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ

Monday, Nov 03, 2025 - 11:07 AM (IST)

ਪਟਨਾ ਪੁੱਜੇ PM ਮੋਦੀ, ਚੋਣਾਂ ਤੋਂ ਪਹਿਲਾਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਲਿਆ ਆਸ਼ੀਰਵਾਦ

ਨੈਸ਼ਨਲ ਡੈਸਕ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਸ਼ਾਮ ਨੂੰ ਸ੍ਰੀ ਹਰਿਮੰਦਰ ਸਾਹਿਬ, ਪਟਨਾ ਸਾਹਿਬ ਪੁੱਜੇ ਤੇ ਗੁਰੂਘਰ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਇਸ ਨੂੰ "ਦੈਵੀ ਅਨੁਭਵ" ਕਿਹਾ। ਭਗਵੇਂ ਰੰਗ ਦੀ ਪੱਗ ਬੰਨ੍ਹ ਕੇ, ਪ੍ਰਧਾਨ ਮੰਤਰੀ ਮੋਦੀ, ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੁਰੀ ਅਤੇ ਬਿਹਾਰ ਵਿਧਾਨ ਸਭਾ ਦੇ ਸਪੀਕਰ ਨੰਦ ਕਿਸ਼ੋਰ ਯਾਦਵ ਦੇ ਨਾਲ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪਹੁੰਚੇ ਅਤੇ ਆਪਣਾ ਸਿਰ ਝੁਕਾਇਆ। 

ਪ੍ਰਧਾਨ ਮੰਤਰੀ ਮੋਦੀ ਨੇ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੀ ਪਤਨੀ ਮਾਤਾ ਸਾਹਿਬ ਕੌਰ ਦੇ ਪਵਿੱਤਰ ਚਰਨ "ਜੋੜੇ ਸਾਹਿਬ" ਦੇ ਵੀ ਦਰਸ਼ਨ ਕੀਤੇ, ਜੋ ਐਤਵਾਰ ਨੂੰ ਦਿੱਲੀ ਤੋਂ ਪਟਨਾ ਸਾਹਿਬ ਗੁਰਦੁਆਰੇ ਵਿੱਚ ਲਿਆਂਦੇ ਗਏ ਸਨ। ਉਨ੍ਹਾਂ ਨੇ ਗੁਰਦੁਆਰੇ ਕਾਊਂਟਰ ਤੋਂ ਪ੍ਰਸ਼ਾਦ ਵੀ ਲਿਆ ਤੇ 'ਜੋ ਬੋਲੇ ਸੋ ਨਿਹਾਲ' ਦਾ ਜੈਕਾਰਾ ਵੀ ਲਗਾਇਆ।

It was a very divine experience to pray at the Takhat Sri Harimandir Ji Patna Sahib this evening. The noble teachings of the Sikh Gurus motivate the entire humankind. This Gurudwara has a very close association with Sri Guru Gobind Singh Ji, whose courage and commitment to… pic.twitter.com/FKVDZfByhS

— Narendra Modi (@narendramodi) November 2, 2025

ਪ੍ਰਧਾਨ ਮੰਤਰੀ ਮੋਦੀ ਨੇ X 'ਤੇ ਪੋਸਟ ਕਰ ਲਿਖਿਆ, "ਮੈਨੂੰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵਿਖੇ ਆਪਣਾ ਸਿਰ ਝੁਕਾਉਣ ਦਾ ਇੱਕ ਬ੍ਰਹਮ ਅਨੁਭਵ ਹੋਇਆ। ਸਿੱਖ ਗੁਰੂਆਂ ਦੀਆਂ ਮਹਾਨ ਸਿੱਖਿਆਵਾਂ ਸਾਰੀ ਮਨੁੱਖਤਾ ਨੂੰ ਪ੍ਰੇਰਿਤ ਕਰਦੀਆਂ ਹਨ।" 

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਦੀ ਫੇਰੀ ਲਈ ਵਿਆਪਕ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਤੋਂ ਪਹਿਲਾਂ, ਮੋਦੀ ਨੇ ਆਰਾ ਅਤੇ ਨਵਾਦਾ ਵਿੱਚ ਐਨਡੀਏ ਉਮੀਦਵਾਰਾਂ ਲਈ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਪਟਨਾ ਵਿੱਚ 'ਰੋਡ ਸ਼ੋਅ' ਦੀ ਅਗਵਾਈ ਕਰਨ ਤੋਂ ਬਾਅਦ ਉਹ ਗੁਰਦੁਆਰਾ ਸਾਹਿਬ ਪਹੁੰਚੇ। 

ਇਹ ਵੀ ਪੜ੍ਹੋ- ਬਦ ਤੋਂ ਬਦਤਰ ਹੋਏ ਅਮਰੀਕਾ ਦੇ ਹਾਲਾਤ ! ਖਾਣ-ਪੀਣ ਦੀਆਂ ਚੀਜ਼ਾਂ ਲਈ ਲੱਗੀਆਂ ਲੰਬੀਆਂ-ਲੰਬੀਆਂ ਲਾਈਨਾਂ


author

Harpreet SIngh

Content Editor

Related News