ਮੋਦੀ ਨੇ ਅਜਮੇਰ ਸ਼ਰੀਫ ਲਈ ਭੇਟ ਕੀਤੀ ਚਾਦਰ
Sunday, Mar 03, 2019 - 04:09 AM (IST)

ਨਵੀਂ ਦਿੱਲੀ, (ਭਾਸ਼ਾ)– ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੋਇਨੂਦੀਨ ਚਿਸ਼ਤੀ ਦੇ 807ਵੇਂ ਉਰਸ ਮੌਕੇ ਆਪਣੇ ਵਲੋਂ ਚਾਦਰ ਚੜ੍ਹਾਉਣ ਲਈ ਸ਼ਨੀਵਾਰ ਨੂੰ ਅਜਮੇਰ ਸ਼ਰੀਫ ਦੀ ਦਰਗਾਹ ਦੇ ਇਸ ਵਫਦ ਨੂੰ ਇਸ ਨੂੰ ਸੌਂਪਿਆ। ਕੇਂਦਰੀ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਐੱਮ. ਏ. ਨਕਵੀ ਮੁਤਾਬਕ ਦਰਗਾਹ ਦੇ ਦੋਹਾਂ ਅੰਜੁਮਨਾਂ ਅਤੇ ਦਰਗਾਹ ਕਮੇਟੀ ਦੇ ਮੁਖੀ ਨੇ ਮੋਦੀ ਨਾਲ ਮੁਲਾਕਾਤ ਕਰ ਕੇ ਦੇਸ਼ ਦੀ ਸੁਰੱਖਿਆ ਲਈ ਉਨ੍ਹਾਂ ਦੇ ਮਜ਼ਬੂਤ ਸੰਕਲਪ ਲਈ ਵਧਾਈ ਦਿੱਤੀ।