ਈਰਾਨ-ਇਰਾਕ ''ਚ ਆਏ ਭੂਚਾਲ ''ਚ ਮਾਰੇ ਗਏ ਲੋਕਾਂ ਪ੍ਰਤੀ ਪੀ. ਐਮ ਮੋਦੀ ਨੇ ਜਤਾਈ ਹਮਦਰਦੀ

11/13/2017 5:06:55 PM

ਮਨੀਲਾ/ਨਵੀਂ ਦਿੱਲੀ(ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਈਰਾਨ ਅਤੇ ਇਰਾਕ ਵਿਚ ਭੂਚਾਲ ਨਾਲ ਮਾਰੇ ਗਏ ਲੋਕਾਂ ਨਾਲ ਸੋਮਵਾਰ ਨੂੰ ਹਮਦਰਦੀ ਜਤਾਈ। ਪ੍ਰਧਾਨ ਮੰਤਰੀ ਦਫਤਰ ਤੋਂ ਜਾਰੀ ਬਿਆਨ ਮੁਤਾਬਕ ਮੋਦੀ ਨੇ ਭੂਚਾਲ ਵਿਚ ਲੋਕਾਂ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਭੂਚਾਲ ਨਾਲ ਈਰਾਨ ਅਤੇ ਇਰਾਕ ਦੇ ਕਈ ਇਲਾਕੇ ਪ੍ਰਭਾਵਿਤ ਹੋਏ ਹਨ। ਪ੍ਰਧਾਨ ਮੰਤਰੀ ਨੇ, 'ਮੇਰੀ ਹਮਦਰਦੀ ਉਨ੍ਹਾਂ ਲੋਕਾਂ ਦੇ ਨਾਲ ਹਨ, ਜਿਨ੍ਹਾਂ ਨੇ ਈਰਾਨ ਅਤੇ ਇਰਾਕ ਦੇ ਕਈ ਹਿੱਸਿਆ 'ਚ ਭੂਚਾਲ ਕਾਰਨ ਜਾਨ ਗਵਾਈ ਅਤੇ ਮੈਂ ਇਸ ਭੂਚਾਲ ਨਾਲ ਜ਼ਖਮੀ ਹੋਏ ਲੋਕਾਂ ਦੇ ਜਲਦੀ ਤੋਂ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।'
ਜ਼ਿਕਰਯੋਗ ਹੈ ਕਿ ਈਰਾਨ-ਇਰਾਕ ਦੇ ਸਰਹੱਦੀ ਖੇਤਰ 'ਤੇ 7.3 ਤੀਬਰਤਾ ਦਾ ਭੂਚਾਲ ਆਉਣ ਨਾਲ 330 ਲੋਕਾਂ ਦੀ ਮੌਤ ਹੋ ਗਈ ਅਤੇ 3,950 ਲੋਕ ਜ਼ਖਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਕਾਰਨ ਜ਼ਮੀਨ ਖਿਸਕ ਗਈ ਹੈ, ਜਿਸ ਕਾਰਨ ਬਚਾਅ ਕੰਮਾਂ ਵਿਚ ਰੁਕਾਵਟ ਪੈਦਾ ਹੋ ਰਹੀ ਹੈ।


Related News