ਦਾਵੋਸ 'ਚ ਪੀ.ਐੱਮ. ਮੋਦੀ ਨੇ ਲਿਆ ਬਰਫਬਾਰੀ ਦਾ ਮਜ਼ਾ, ਲੋਕਾਂ ਨੇ ਲਈ ਚੁਟਕੀ

Wednesday, Jan 24, 2018 - 05:22 PM (IST)

ਦਾਵੋਸ 'ਚ ਪੀ.ਐੱਮ. ਮੋਦੀ ਨੇ ਲਿਆ ਬਰਫਬਾਰੀ ਦਾ ਮਜ਼ਾ, ਲੋਕਾਂ ਨੇ ਲਈ ਚੁਟਕੀ

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਲਡ ਇਕੋਨਾਮਿਕ ਫੋਰਮ ਦੀ 48ਵੀਂ ਸਾਲਾਨਾ ਬੈਠਕ 'ਚ ਹਿੱਸਾ ਲੈਣ ਲਈ ਦਾਵੋਸ ਗਏ ਸਨ। ਜਿੱਥੇ ਉਨ੍ਹਾਂ ਨੇ ਦੁਨੀਆ ਦੀ ਟਾਪ ਬਿਜ਼ਨੈੱਸ ਕੰਪਨੀਆਂ ਦੇ ਸੀ.ਈ.ਓ. ਦੇ ਰਾਊਂਡ ਟੇਬਲ ਮੀਟਿੰਗ ਦੀ ਮੇਜ਼ਬਾਨੀ ਕੀਤੀ। ਬੈਠਕਾਂ ਦੇ ਦੌਰ ਦਰਮਿਆਨ ਪੀ.ਐੱਮ. ਨੇ ਬਰਫਬਾਰੀ ਦਾ ਵੀ ਮਜ਼ਾ ਲਿਆ। ਮੋਦੀ ਨੇ ਇੰਸਟਾਗ੍ਰਾਮ 'ਤੇ ਆਪਣੀ ਇਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਬਰਫ ਨਾਲ ਢਕੀਆਂ ਪਹਾੜੀਆਂ ਦਰਮਿਆਨ ਖੜ੍ਹੇ ਹਨ।PunjabKesari
ਮੋਦੀ ਨੇ ਫੋਟੋ ਸ਼ੇਅਰ ਕਰਦੇ ਹੋਏ ਲਿਖਿਆ ਕਿ ਸਵਿਟਜ਼ਰਲੈਂਡ ਦੇ ਦਾਵੋਸ 'ਚ ਵਰਲਡ ਇਕੋਨਾਮਿਕ ਫੋਰਮ 'ਚ ਹਿੱਸਾ ਲੈਣ ਆਇਆ ਹਾਂ। ਮੈਂ ਇੱਥੇ ਕਈ ਵਰਲਡ ਲੀਡਰਜ਼ ਨੂੰ ਮਿਲਾਂਗਾ ਅਤੇ ਉਨ੍ਹਾਂ ਨੂੰ ਭਾਰਤ 'ਚ ਵੱਖ-ਵੱਖ ਆਰਥਿਕ ਮੌਕਿਆਂ ਬਾਰੇ ਦੱਸਾਂਗਾ। ਪੀ.ਐੱਮ. ਦੀ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਸਿਰਫ ਕੁਝ ਹੀ ਘੰਟਿਆਂ 'ਚ ਇਸ ਫੋਟੋ 'ਤੇ ਲਗਭਗ 6 ਲੱਖ ਲਾਈਕਸ ਆ ਚੁਕੇ ਹਨ।

ਉੱਥੇ ਹੀ ਲੋਕ ਪੀ.ਐੱਮ. 'ਤੇ ਚੁਟਕੀ ਲੈਣ ਤੋਂ ਵੀ ਨਹੀਂ ਹਟੇ। ਇਕ ਯੂਜ਼ਰ ਨੇ ਅਨੁਸ਼ਕਾ ਅਤੇ ਵਿਰਾਟ ਦੇ ਹਨੀਮੂਨ ਦੇ ਇਕ ਤਸਵੀਰ ਨੂੰ ਜੋੜਦੇ ਹੋਏ ਲਿਖਿਆ ਕਿ ਵਾਹ ਭਾਈ ਵਿਰਾਟ ਵੀ ਸਵਿਟਜ਼ਰਲੈਂਡ 'ਚ ਪੁੱਜ ਗਏ। ਕਈ ਯੂਜ਼ਰਸ ਨੇ ਅਰਵਿੰਦ ਕੇਜਰੀਵਾਲ ਅਤੇ ਪੀ.ਐੱਮ. ਦੀ ਤਸਵੀਰ ਨੂੰ ਜੋੜਦੇ ਹੋਏ ਲਿਖਿਆ ਕਿ ਕੰਬਲ ਦਾ ਜੁਗਾੜ 'ਚ ਤੁਸੀਂ ਵੀ ਪੁੱਜ ਗਏ।


Related News