ਕੋਵਿਡ-19: PM ਮੋਦੀ ਨੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਚਰਚਾ, ਕੀ ਲੱਗੇਗਾ ਲਾਕਡਾਊਨ?

Thursday, May 06, 2021 - 10:39 PM (IST)

ਕੋਵਿਡ-19: PM ਮੋਦੀ ਨੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਕੀਤੀ ਚਰਚਾ, ਕੀ ਲੱਗੇਗਾ ਲਾਕਡਾਊਨ?

ਨਵੀਂ ਦਿੱਲੀ - ਦੇਸ਼ ਵਿੱਚ ਕੋਰੋਨਾ ਮਾਮਲੇ ਬੇਕਾਬੂ ਰਫ਼ਤਾਰ ਨਾਲ ਵੱਧ ਰਹੇ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਾਜ਼ਾ ਹਾਲਾਤ ਨੂੰ ਲੈ ਕੇ ਕਈ ਰਾਜਾਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕੀਤੀ ਹੈ। ਅਜਿਹੇ ਵਿੱਚ ਕਿਆਸ ਲਗਾਏ ਜਾ ਰਹੇ ਹਨ ਕਿ ਕੀ ਫਿਰ ਦੇਸ਼ ਵਿੱਚ ਸੰਪੂਰਣ ਲਾਕਡਾਊਨ ਲੱਗੇਗਾ? ਪ੍ਰਧਾਨ ਮੰਤਰੀ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਓਡਿਸ਼ਾ, ਝਾਰਖੰਡ ਦੇ ਮੁੱਖ ਮੰਤਰੀਆਂ ਦੇ ਨਾਲ-ਨਾਲ ਪੁਡੁਚੇਰੀ ਅਤੇ ਜੰਮੂ-ਕਸ਼ਮੀਰ   ਦੇ ਉਪਰਾਜਪਾਲ ਨਾਲ ਵੀ ਗੱਲਬਾਤ ਕੀਤੀ ਹੈ।

ਦਰਅਸਲ, ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਤਬਾਹੀ ਮਚਾ ਰਹੀ ਹੈ। ਆਕਸੀਜਨ, ਬੈੱਡ ਦੀ ਕਿੱਲਤ ਬਣੀ ਹੋਈ ਹੈ ਅਤੇ ਮਾਮਲੇ ਲਗਾਤਾਰ ਵੱਧ ਰਹੇ ਹਨ। ਦੇਸ਼ ਵਿੱਚ ਮੁਕੰਮਲ ਲਾਕਡਾਊਨ ਨੂੰ ਲੈ ਕੇ ਉਦੋਂ ਚਰਚਾ ਹੋ ਰਹੀ ਹੈ, ਜਦੋਂ ਕਈ ਰਾਜ ਆਪਣੇ ਇੱਥੇ ਪਹਿਲਾਂ ਹੀ ਲਾਕਡਾਊਨ, ਕਰਫਿਊ, ਨਾਈਟ ਕਰਫਿਊ, ਵੀਕੈਂਡ ਲਾਕਡਾਊਨ ਵਰਗੇ ਕਦਮ ਉਠਾ ਚੁੱਕੇ ਹਨ। ਮਹਾਰਾਸ਼ਟਰ, ਕੇਰਲ, ਰਾਜਸਥਾਨ, ਕਰਨਾਟਕ, ਦਿੱਲੀ, ਉੱਤਰ ਪ੍ਰਦੇਸ਼, ਮੱਧ  ਪ੍ਰਦੇਸ਼ ਵਰਗੇ ਰਾਜਾਂ ਵਿੱਚ ਪਾਬੰਦੀਆਂ ਲਾਗੂ ਹਨ।

ਦੂਜੇ ਪਾਸੇ, ਅਮਰੀਕਾ ਦੇ ਚੋਟੀ ਦੇ ਸਿਹਤ ਮਾਹਰ ਡਾ. ਐਂਟਨੀ ਫਾਉਚੀ ਵੀ ਕਹਿ ਚੁੱਕੇ ਹਨ ਕਿ ਭਾਰਤ ਨੂੰ ਮੌਜੂਦਾ ਸਥਿਤੀ ਤੋਂ ਨਜਿੱਠਣ ਲਈ ਆਪਣੀ ਪੂਰੀ ਕੋਸ਼ਿਸ ਕਰਨੀ ਹੋਵੇਗੀ। ਜੇਕਰ ਲਾਕਡਾਊਨ ਲਗਾ ਜਾਂਦਾ ਹੈ, ਤਾਂ ਉਹ ਟਰਾਂਸਮਿਸ਼ਨ ਦੀ ਰਫ਼ਤਾਰ ਨੂੰ ਰੋਕੇਗਾ, ਅਜਿਹੇ ਸਮੇਂ ਵਿੱਚ ਸਰਕਾਰ ਨੂੰ ਆਪਣੀ ਪੂਰੀ ਤਿਆਰੀ ਕਰਣੀ ਚਾਹੀਦੀ ਹੈ।


author

Inder Prajapati

Content Editor

Related News