ਦ੍ਰੋਪਦੀ ਮੁਰਮੂ ਫਿਜੀ ਦੇ ''ਸਰਵਉੱਚ ਨਾਗਰਿਕ ਪੁਰਸਕਾਰ'' ਨਾਲ ਸਨਮਾਨਿਤ, PM ਮੋਦੀ ਨੇ ਦਿੱਤੀ ਵਧਾਈ

Tuesday, Aug 06, 2024 - 06:03 PM (IST)

ਨਵੀਂ ਦਿੱਲੀ (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਫਿਜੀ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਕਮਪੈਨੀਅਨ ਆਫ਼ ਦਿ ਆਰਡਰ ਆਫ਼ ਫਿਜੀ' ਨਾਲ ਸਨਮਾਨਤ ਕੀਤੇ ਜਾਣ 'ਤੇ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਹਰ ਭਾਰਤੀ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਪਲ ਹੈ। ਰਾਸ਼ਟਰਪਤੀ ਮੁਰਮੂ ਨੂੰ ਮੰਗਲਵਾਰ ਨੂੰ ਫਿਜੀ ਦੇ ਸਰਵਉੱਚ ਨਾਗਰਿਕ ਪੁਰਸਕਾਰ 'ਕਮਪੈਨੀਅਨ ਆਫ਼ ਦਿ ਆਰਡਰ ਆਫ਼ ਫਿਜੀ' ਨਾਲ ਸਨਮਾਨਤ ਕੀਤਾ ਗਿਆ।

PunjabKesari

ਪ੍ਰਧਾਨ ਮੰਤਰੀ ਮੋਦੀ ਨੇ 'ਐਕਸ' 'ਤੇ ਇਕ ਪੋਸਟ 'ਚ ਕਿਹਾ,''ਰਾਸ਼ਟਰਪਤੀ ਜੀ ਨੂੰ ਫਿਜੀ ਦੇ ਸਰਵਉੱਚ ਨਾਗਰਿਕ ਪੁਰਸਕਾਰ, ਕਮਪੈਨੀਅਨ ਆਫ਼ ਦਿ ਆਰਡਰ ਆਫ਼ ਫਿਜੀ ਨਾਲ ਸਨਮਾਨਤ ਕੀਤੇ ਜਾਣ 'ਤੇ ਵਧਾਈ। ਇਹ ਹਰ ਭਾਰਤੀ ਲਈ ਬਹੁਤ ਮਾਣ ਅਤੇ ਖੁਸ਼ੀ ਦਾ ਪਲ਼ ਹੈ। ਇਹ ਰਾਸ਼ਟਰਪਤੀ ਜੀ ਦੀ ਅਗਵਾਈ ਦੇ ਨਾਲ-ਨਾਲ ਭਾਰਤ ਅਤੇ ਫਿਜੀ ਦੇ ਲੋਕਾਂ ਵਿਚਾਲੇ ਇਤਿਹਾਸਕ ਸੰਪਰਕ ਦੀ ਵੀ ਮਾਨਤਾ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News