ਅੰਤਿਮ ਸਫ਼ਰ ''ਤੇ ਮਨਮੋਹਨ ਸਿੰਘ, ਨਿਗਮਬੋਧ ਘਾਟ ਪਹੁੰਚੇ PM ਮੋਦੀ ਤੇ ਰਾਸ਼ਟਰਪਤੀ ਮੁਰਮੂ
Saturday, Dec 28, 2024 - 12:22 PM (IST)
ਨਵੀਂ ਦਿੱਲੀ : ਸਾਬਕਾ ਪ੍ਰਧਾਨ ਮੰਤਰੀ ਡਾ.ਮਨਮੋਹਨ ਸਿੰਘ ਦੀ ਮ੍ਰਿਤਕ ਦੇਹ ਦਿੱਲੀ ਦੇ ਨਿਗਮ ਬੋਧ ਘਾਟ ਪਹੁੰਚ ਗਈ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਕਿਸੇ ਵੀ ਸਮੇਂ ਕਰ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਇਸ ਸਮੇਂ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਨਿਗਮ ਬੋਧ ਘਾਟ ਪਹੁੰਚ ਗਏ ਹਨ।
ਇਸ ਮੌਕੇ ਪੀਐੱਮ ਮੋਦੀ ਦੇ ਨਾਲ ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ, ਜੇਪੀ ਨੱਢਾ ਸਣੇ ਕਈ ਬੀਜੇਪੀ ਆਗੂ ਉਨ੍ਹਾਂ ਦੇ ਨਾਲ ਹਨ। ਇਸ ਮੌਕੇ ਉਹਨਾਂ ਨੇ ਸਾਬਕਾ ਪ੍ਰਧਾਨ ਮੰਤਰੀ ਡਾ: ਮਨਮੋਹਨ ਸਿੰਘ ਨੂੰ ਫੁਲਾਂ ਦੀਆਂ ਮਾਲਾਂ ਭੇਂਟ ਕਰਦੇ ਹੋਏ ਆਖਰੀ ਵਿਦਾਈ ਦਿੱਤੀ।