21 ਦਿਨਾਂ ਲਈ ਸਾਰਾ ਦੇਸ਼ ਪੂਰੀ ਤਰ੍ਹਾਂ ਲਾਕਡਾਊਨ : ਪੀ.ਐਮ. ਮੋਦੀ

03/24/2020 8:35:45 PM

ਨਵੀਂ ਦਿੱਲੀ — ਦੇਸ਼ 'ਚ ਕੋਰੋਨਾ ਵਾਇਰਸ ਦੇ ਵੱਧਦੇ ਮਾਮਲਿਆਂ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਨੂੰ ਦੂਜੀ ਵਾਰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਨੇ 19 ਮਾਰਚ ਨੂੰ ਦੇਸ਼ ਨੂੰ ਸੰਬੋਧਿਤ ਕੀਤਾ ਸੀ ਤੇ ਜਨਤਾ ਕਰਫਿਊ ਦਾ ਐਲਾਨ ਕੀਤਾ ਸੀ। ਪੀ.ਐੱਮ. ਮੋਦੀ ਨੇ ਆਪਣੇ ਅੱਜ ਦੇ ਸੰਬੋਧਨ 'ਚ  ਅੱਜ ਰਾਤ 12 ਵਜੇ ਤਾਂ ਪੂਰੇ ਦੇਸ਼ 'ਚ 21 ਦਿਨਾਂ ਦਾ ਲਾਕਡਾਊਨ ਲਾਗੂ ਕਰ ਦਿੱਤਾ ਹੈ। ਪੀ.ਐੱਮ. ਮੋਦੀ ਨੇ ਕਿਹਾ ਕਿ ਦੇਸ਼ ਅੱਜ ਇਕ ਮਹੱਤਵਪੂਰਨ ਫੈਸਲਾ ਕਰਨ ਜਾ ਰਿਹਾ ਹੈ। ਅੱਜ ਰਾਤ 12 ਵਜੇ ਤੋਂ ਪੂਰੇ ਦੇਸ਼ 'ਚ ਲਾਕਡਾਊਨ ਹੋਣ ਜਾ ਰਿਹਾ ਹੈ। ਹਿੰਦੁਸਤਾਨ ਨੂੰ ਬਚਾਉਣ ਲਈ, ਹਿੰਦੁਸਤਾਨ ਨੂੰ ਹਰ ਨਾਗਰਿਕ ਨੂੰ ਬਚਾਉਣ ਲਈ ਲਾਕਡਾਊਨ ਕੀਤਾ ਜਾ ਰਿਹਾ ਹੈ। ਘਰਾਂ ਤੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾਈ ਜਾ ਰਹੀ ਹੈ। ਹਰ ਜ਼ਿਲੇ ਹਰ ਪਿੰਡ, ਹਰ ਗਲੀ, ਹਰ ਕਸਬੇ ਨੂੰ ਲਾਕਡਾਊਨ ਕੀਤਾ ਜਾ ਰਿਹਾ ਹੈ। ਇਹ ਇਕ ਤਰ੍ਹਾਂ ਦਾ ਕਰਫਿਊ ਹੀ ਹੋਵੇਗਾ।

ਪੀ.ਐੱਮ. ਮੋਦੀ ਨੇ ਕਿਹਾ ਕਿ ਜੇਕਰ ਅਜਿਹੀ ਲਾਪਰਵਾਹੀ ਜਾਰੀ ਰਹੀ ਤਾਂ ਭਾਰਤ ਨੂੰ ਇਸ ਦੀ ਬਹੁਤ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਅਤੇ ਇਹ ਕੀਮਤ ਕਿੰਨੀ ਵੱਡੀ ਚੁਕਾਉਣੀ ਪੈ ਸਕਦੀ ਹੈ ਇਸ ਦਾ ਅੰਦਾਜਾ ਲਗਾਉਣਾ ਮੁਸ਼ਕਿਲ ਹੈ। ਲੰਬਾ ਸਮਾਂ ਹੈ ਪਰ ਤੁਹਾਡੀ ਜ਼ਿੰਦਗੀ ਦੀ ਰੱਖਿਆ ਲਈ ਤੁਹਾਡੇ ਪਰਿਵਾਰ ਲਈ ਮਹੱਤਵਪੂਰਣ ਹੈ। ਸਾਡੇ ਕੋਲ ਇਕ ਹੀ ਰਾਹ ਹੈ। ਮੇਰਾ ਵਿਸ਼ਵਾਸ ਹੈ ਕਿ ਹਰ ਹਿੰਦੁਸਤਾਨ ਨਾ ਸਿਰਫ ਇਸ ਸੰਕਟ ਦਾ ਸਾਹਮਣਾ ਕਰੇਗਾ ਸਗੋਂ ਇਸ ਸੰਕਟ ਦੀ ਘੜੀ 'ਚ ਜੇਤੂ ਹੋ ਕੇ ਨਿਕਲੇਗਾ।


Inder Prajapati

Content Editor

Related News