PM ਮੋਦੀ ਦੇ ਨਾਂ ਜੁੜਿਆ ਇਕ ਹੋਰ ਰਿਕਾਰਡ, ਯੂਟਿਊਬ 'ਤੇ 2 ਕਰੋੜ ਸਬਸਕ੍ਰਾਈਬਰਜ਼ ਵਾਲੇ ਦੁਨੀਆ ਦੇ ਪਹਿਲੇ ਨੇਤਾ ਬਣੇ

12/26/2023 8:20:07 PM

ਨਵੀਂ ਦਿੱਲੀ, (ਭਾਸ਼ਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿੱਜੀ ਯੂ-ਟਿਊਬ ਚੈਨਲ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਮੰਗਲਵਾਰ 2 ਕਰੋੜ ਨੂੰ ਪਾਰ ਕਰ ਗਈ। ਇਹ ਪ੍ਰਾਪਤੀ ਹਾਸਲ ਕਰਨ ਵਾਲੇ ਪੀ.ਐੱਮ. ਮੋਦ ਦੁਨੀਆ ਦੇ ਇਕਲੌਤੇ ਆਗੂ ਬਣ ਗਏ ਹਨ। ਇਸ ਮਾਮਲੇ ਵਿੱਚ ਸੰਸਾਰ ਦੇ ਹੋਰ ਸਮਕਾਲੀ ਆਗੂ ਉਨ੍ਹਾਂ ਤੋਂ ਬਹੁਤ ਪਿੱਛੇ ਹਨ।

ਇਹ ਵੀ ਪੜ੍ਹੋ- PM ਮੋਦੀ ਨੇ 'ਵੀਰ ਬਾਲ ਦਿਵਸ' ਜ਼ਰੀਏ ਸਾਹਿਬਜ਼ਾਦਿਆਂ ਦੀ ਵੀਰ ਗਾਥਾ ਨੂੰ ਲੋਕਾਂ ਤਕ ਪਹੁੰਚਾਇਆ: ਅਨੁਰਾਗ

ਅਧਿਕਾਰੀਆਂ ਨੇ ਮੰਗਲਵਾਰ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੈਨਲ ’ਤੇ ਪੋਸਟ ਕੀਤੀਆਂ ਗਈਆਂ ਵੀਡੀਓਜ਼ ਨੂੰ 4.5 ਅਰਬ ਤੋਂ ਵੱਧ ਵਾਰ ਵੇਖਿਆ ਜਾ ਚੁੱਕਾ ਹੈ। ਬ੍ਰਾਜ਼ੀਲ ਦੇ ਸਾਬਕਾ ਰਾਸ਼ਟਰਪਤੀ ਜਾਇਰ ਬੋਲਸੋਨਾਰੋ ਲਗਭਗ 64 ਲੱਖ ਸਬਸਕ੍ਰਾਈਬਰਜ਼ ਨਾਲ ਦੂਜੇ ਨੰਬਰ ’ਤੇ ਹਨ। ਚੈਨਲ ’ਤੇ ਵੀਡੀਓ ਵਿਊਜ਼ ਦੇ ਮਾਮਲੇ ’ਚ ਯੂਕ੍ਰੇਨ ਦੇ ਰਾਸ਼ਟਰਪਤੀ ਜ਼ੈਲੇਂਸਕੀ ਭਾਰਤੀ ਪ੍ਰਧਾਨ ਮੰਤਰੀ ਤੋਂ ਬਾਅਦ ਦੂਜੇ ਨੰਬਰ ’ਤੇ ਹਨ। ਉਨ੍ਹਾਂ ਦੇ ਚੈਨਲ ’ਤੇ ਵੀਡੀਓਜ਼ ਨੂੰ 224 ਮਿਲੀਅਨ ਵਾਰ ਵੇਖਿਆ ਜਾ ਚੁੱਕਾ ਹੈ। ਇਹ ਅੰਕੜਾ ਮੋਦੀ ਦੇ ਮੁਕਾਬਲੇ ਬਹੁਤ ਘੱਟ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਦੇ 7.89 ਲੱਖ ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤੈਯਪ ਏਰਦੋਗਨ ਦੇ 3.16 ਲੱਖ ਸਬਸਕ੍ਰਾਈਬਰਜ਼ ਹਨ।

ਇਹ ਵੀ ਪੜ੍ਹੋ- ਮਹਿੰਗਾ ਹੋਇਆ ਵਿਦੇਸ਼ ਜਾਣ ਦਾ ਸੁਫ਼ਨਾ, ਜਾਣੋ ਕੈਨੇਡਾ ਨੂੰ ਕਿਉਂ ਲਾਗੂ ਕਰਨੇ ਪਏ ਨਵੇਂ ਨਿਯਮ

PunjabKesari

ਇਹ ਵੀ ਪੜ੍ਹੋ- ਆਈਫੋਨ ਨੇ ਬਚਾਈ ਇਜ਼ਰਾਈਲੀ ਫੌਜੀ ਦੀ ਜਾਨ, ਬੈਂਜਾਮਿਨ ਨੇਤਨਯਾਹੂ ਵੀ ਰਹਿ ਗਏ ਹੈਰਾਨ

ਪ੍ਰਧਾਨ ਮੰਤਰੀ ਨਾਲ ਜੁੜੇ ਯੂ-ਟਿਊਬ ਚੈਨਲ ‘ਯੋਗਾ ਵਿਦ ਮੋਦੀ’ ਦੇ 73,000 ਤੋਂ ਵੱਧ ਸਬਸਕ੍ਰਾਈਬਰ ਹਨ। ਹੋਰ ਪ੍ਰਸਿੱਧ ਭਾਰਤੀ ਨੇਤਾਵਾਂ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਆਪਣੇ ਚੈਨਲ ਦੇ 35 ਲੱਖ ਤੋਂ ਵੱਧ ਸਬਸਕ੍ਰਾਈਬਰ ਹਨ। ਪ੍ਰਧਾਨ ਮੰਤਰੀ ਮੋਦੀ ਨੇ 2007 ਵਿੱਚ ਆਪਣਾ ਯੂ-ਟਿਊਬ ਚੈਨਲ ਸ਼ੁਰੂ ਕੀਤਾ ਸੀ। ਉਦੋਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ।

ਇਹ ਵੀ ਪੜ੍ਹੋ- Jio ਦਾ ਸ਼ਾਨਦਾਰ ਆਫਰ, 31 ਦਸੰਬਰ ਤੋਂ ਪਹਿਲਾਂ ਕਰੋ ਰੀਚਾਰਜ, ਪਾਓ 1000 ਰੁਪਏ ਤਕ ਦਾ ਕੈਸ਼ਬੈਕ


Rakesh

Content Editor

Related News