PM ਮੋਦੀ ਦੀ ਚਾਚੀ ਨਰਮਦਾਬੇਨ ਦੀ ਕੋਰੋਨਾ ਨਾਲ ਮੌਤ

Tuesday, Apr 27, 2021 - 07:56 PM (IST)

PM ਮੋਦੀ ਦੀ ਚਾਚੀ ਨਰਮਦਾਬੇਨ ਦੀ ਕੋਰੋਨਾ ਨਾਲ ਮੌਤ

ਨਵੀਂ ਦਿੱਲੀ -  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚਾਚੀ ਨਰਮਦਾਬੇਨ ਮੋਦੀ ਦਾ ਮੰਗਲਵਾਰ ਨੂੰ ਇੱਥੇ ਸਿਵਲ ਹਸਪਤਾਲ ਵਿੱਚ ਦਿਹਾਂਤ ਹੋ ਗਿਆ। ਉਹ ਕੋਰੋਨਾ ਵਾਇਰਸ ਤੋਂ ਪੀੜਤ ਸਨ। ਨਰਮਦਾਬੇਨ (80) ਆਪਣੇ ਬੱਚਿਆਂ  ਨਾਲ ਸ਼ਹਿਰ ਦੇ ਨਿਊ ਰਾਨੀਪ ਇਲਾਕੇ ਵਿੱਚ ਰਹਿੰਦੀ ਸਨ।

10 ਦਿਨ ਤੋਂ ਹਸਪਤਾਲ ਵਿੱਚ ਸਨ ਦਾਖਲ
ਪ੍ਰਧਾਨ ਮੰਤਰੀ ਦੇ ਛੋਟੇ ਭਰਾ ਪ੍ਰਹਿਲਾਦ ਮੋਦੀ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਸਿਹਤ ਖਰਾਬ ਹੋਣ 'ਤੇ ਸਾਡੀ ਚਾਚੀ ਨਰਮਦਾਬੇਨ ਨੂੰ ਕਰੀਬ 10 ਦਿਨ ਪਹਿਲਾਂ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ। ਪ੍ਰਹਿਲਾਦ ਮੋਦੀ ਨੇ ਕਿਹਾ ਕਿ ਉਨ੍ਹਾਂ ਨੇ ਅੱਜ ਹਸਪਤਾਲ ਵਿੱਚ ਅੰਤਿਮ ਸਾਹ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਚਾਚੀ  ਦੇ ਪਤੀ ਜਗਜੀਵਨਦਾਸ, ਪ੍ਰਧਾਨ ਮੰਤਰੀ ਦੇ ਪਿਤਾ ਦਾਮੋਦਰਦਾਸ ਦੇ ਭਰੇ ਸਨ ਅਤੇ ਉਨ੍ਹਾਂ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


author

Inder Prajapati

Content Editor

Related News