3ਡੀ ਐਨੀਮੇਸ਼ਨ ਵੀਡੀਓ 'ਚ ਪੀ.ਐੱਮ. ਕਰ ਰਹੇ ਹਨ ਤ੍ਰਿਕੋਣਾਸਨ

Sunday, Mar 25, 2018 - 02:53 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖੁਦ ਯੋਗ ਦੇ ਪ੍ਰਸ਼ੰਸਕ ਹਨ ਅਤੇ ਉਨ੍ਹਾਂ ਨੇ 2014 'ਚ ਸੱਤਾ ਸੰਭਾਲਣ ਤੋਂ ਬਾਅਦ ਹੀ ਕੌਮਾਂਤਰੀ ਯੋਗ ਦਿਵਸ ਦੀ ਸ਼ੁਰੂਆਤ ਕੀਤੀ। ਹੁਣ ਪੀ.ਐੱਮ. ਮੋਦੀ ਨੂੰ 3ਡੀ ਐਨੀਮੇਸ਼ਨ 'ਚ ਤੁਸੀਂ ਤ੍ਰਿਕੋਣਾਸਨ ਕਰਦੇ ਹੋਏ ਦੇਖ ਸਕਦੇ ਹੋ। ਐਤਵਾਰ ਨੂੰ ਹੀ ਪੀ.ਐੱਮ ਨੇ 'ਮਨ ਕੀ ਬਾਤ' 'ਚ ਫਿਟ ਇੰਡੀਆ ਪ੍ਰਾਜੈਕਟ ਅਤੇ ਯੋਗ ਨੂੰ ਲੈ ਕੇ ਚਰਚਾ ਕੀਤੀ ਸੀ। ਇਸ ਦੇ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ 'ਤੇ ਪੀ.ਐੱਮ. ਨੂੰ ਤ੍ਰਿਕੋਣਾਸਨ ਕਰਦੇ ਹੋਏ ਵੀਡੀਓ ਵਾਇਰਲ ਹੋ ਰਿਹਾ ਹੈ।

ਇਸ 3ਡੀ ਵੀਡੀਓ 'ਚ ਤ੍ਰਿਕੋਣਾਸਨ ਬਾਰੇ ਹਿੰਦੀ ਅਤੇ ਅੰਗਰੇਜ਼ੀ ਦੋਹਾਂ 'ਚ ਹੀ ਜਾਣਕਾਰੀ ਦਿੱਤੀ ਗਈ ਹੈ। ਪੀ.ਐੱਮ. ਨੂੰ mygov ਐੱਪ 'ਤੇ ਯੋਗੇਸ਼ ਭਦਰੇਸਾ ਤੋਂ ਭਾਰਤੀਆਂ ਦੇ ਸਵਸਥ ਰਹਿਣ ਅਤੇ ਸਿਹਤਮੰਦ ਲਈ ਜਾਗਰੂਕਤਾ ਫੈਲਾਉਣ ਨੂੰ ਲੈ ਕੇ ਸੁਝਾਅ ਮਿਲਿਆ ਸੀ, ਜਿਸ ਦੀ ਚਰਚਾ ਉਨ੍ਹਾਂ ਨੇ ਆਪਣੇ ਰੇਡੀਓ ਪ੍ਰੋਗਰਾਮ 'ਚ ਕੀਤੀ। ਪੀ.ਐੱਮ. ਨੇ ਉਨ੍ਹਾਂ ਦੇ ਸੁਝਾਅ ਦੇ ਜਵਾਬ 'ਚ ਕਿਹਾ ਸੀ ਕਿ ਦੇਸ਼ 'ਚ ਸਿਹਤ ਦੇ ਪ੍ਰਤੀ ਜਾਗਰੂਕਤਾ ਲਿਆਉਣ ਲਈ ਸਰਕਾਰ ਗੰਭੀਰ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 14 ਸਤੰਬਰ 2014 ਨੂੰ ਪਹਿਲੀ ਵਾਰ ਯੂ.ਐੱਨ. 'ਚ ਕੌਮਾਂਤਰੀ ਯੋਗ ਦਿਵਸ ਲਈ ਪ੍ਰਸਤਾਵ ਪੇਸ਼ ਕੀਤਾ ਸੀ। ਇਹ ਪ੍ਰਸਤਾਵ ਤਿੰਨ ਮਹੀਨੇ ਤੋਂ ਵੀ ਘੱਟ ਸਮੇਂ 'ਚ ਯੂ.ਐੱਨ. ਦੀ ਮਹਾਸਭਾ 'ਚ ਪਾਸ ਹੋ ਗਿਆ। 21 ਜੂਨ ਨੂੰ ਕੌਮਾਂਤਰੀ ਯੋਗ ਦਿਵਸ ਦੇ ਤੌਰ 'ਤੇ ਮਨਾਇਆ ਜਾਂਦਾ ਹੈ।


Related News