PM ਤੇ RSS ’ਤੇ ‘ਇਤਰਾਜ਼ਯੋਗ’ ਕਾਰਟੂਨ ਮਾਮਲਾ : 15 ਜੁਲਾਈ ਨੂੰ ਹੋਵੇਗੀ ਅਗਲੀ ਸੁਣਵਾਈ
Monday, Jul 14, 2025 - 06:47 PM (IST)

ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐੱਸ. ਐੱਸ.) ਦੇ ਕਾਰਕੁੰਨਾਂ ਦੇ ਕਥਿਤ ਇਤਰਾਜ਼ਯੋਗ ਕਾਰਟੂਨ ਸੋਸ਼ਲ ਮੀਡੀਆ ’ਤੇ ਸਾਂਝੇ ਕਰਨ ਦੇ ਦੋਸ਼ੀ ਇਕ ਕਾਰਟੂਨਿਸਟ ਦੀ ਪਟੀਸ਼ਨ ’ਤੇ ਸੁਣਵਾਈ ਕਰਦੇ ਹੋਏ ਸੋਮਵਾਰ ਨੂੰ ਕਿਹਾ ਕਿ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦੀ ‘ਦੁਰਵਰਤੋਂ’ ਤੇ ਉਲੰਘਣਾ ਹੋ ਰਹੀ ਹੈ। ਇਸ ਦੌਰਾਨ ਜਸਟਿਸ ਸੁਧਾਂਸ਼ੂ ਧੂਲੀਆ ਅਤੇ ਜਸਟਿਸ ਅਰਵਿੰਦ ਕੁਮਾਰ ਦੀ ਬੈਂਚ ਨੇ ਮੁਲਜ਼ਮ ਕਾਰਟੂਨਿਸਟ ਹੇਮੰਤ ਮਾਲਵੀਆ ਦੀ ਅਗਾਊਂ ਜ਼ਮਾਨਤ ਪਟੀਸ਼ਨ ਦੀ ਸੁਣਵਾਈ ਦੌਰਾਨ ਪਟੀਸ਼ਨਰ ਦੀ ਵਕੀਲ ਵਰਿੰਦਾ ਗਰੋਵਰ ਨੂੰ ਪੁੱਛਿਆ ਕਿ ਤੁਸੀਂ (ਪਟੀਸ਼ਨਰ) ਇਹ ਸਭ ਕਿਉਂ ਕਰਦੇ ਹੋ?
ਇਹ ਵੀ ਪੜ੍ਹੋ - ਸੁਹਾਗਰਾਤ ਤੋਂ ਪਹਿਲਾਂ ਲਾੜੀ ਨੂੰ ਆਇਆ ਚੱਕਰ, ਹੱਕਾ-ਬੱਕਾ ਹੋ Pregnancy ਕਿੱਟ ਲੈਣ ਦੌੜਿਆ ਲਾੜਾ, ਫਿਰ...
ਇਸ ਦੇ ਨਾਲ ਹੀ ਗਰੋਵਰ ਨੇ ਕਿਹਾ ਕਿ ਇਹ ਮਾਮਲਾ ਕੋਵਿਡ-19 ਮਹਾਮਾਰੀ ਦੌਰਾਨ 2021 ਵਿਚ ਬਣੇ ਇਕ ਕਾਰਟੂਨ ਨਾਲ ਸਬੰਧਤ ਹੈ। ਉਨ੍ਹਾਂ ਕਿਹਾ ਕਿ ਇਹ (ਕਾਰਟੂਨ) ਘਿਣਾਉਣਾ ਹੋ ਸਕਦਾ ਹੈ। ਮੈਂ ਕਹਿਣਾ ਚਾਹਾਂਗੀ ਕਿ ਇਹ ਘਟੀਆ ਵੀ ਹੈ। ਪਰ ਕੀ ਇਹ ਅਪਰਾਧ ਹੈ? ਮਾਣਯੋਗ ਜੱਜ ਨੇ ਕਿਹਾ ਹੈ ਕਿ ਇਹ ਇਤਰਾਜ਼ਯੋਗ ਹੋ ਸਕਦਾ ਹੈ ਪਰ ਇਹ ਅਪਰਾਧ ਨਹੀਂ ਹੈ।
ਇਹ ਵੀ ਪੜ੍ਹੋ - ਇਨ੍ਹਾਂ ਰਾਸ਼ੀਆਂ ਲਈ ਸ਼ੁੱਭ ਰਹੇਗਾ ਸਾਵਣ ਦਾ ਮਹੀਨਾ, ਚਮਕੇਗੀ ਕਿਸਮਤ, ਹੋਵੇਗੀ ਪੈਸੇ ਦੀ ਬਰਸਾਤ
ਮਾਮਲੇ ਦੀ ਅਗਲੀ ਸੁਣਵਾਈ ਲਈ 15 ਜੁਲਾਈ ਤੈਅ
ਉਨ੍ਹਾਂ ਕਿਹਾ ਕਿ ਮੁੱਦਾ ਨਿੱਜੀ ਆਜ਼ਾਦੀ ਦਾ ਹੈ ਅਤੇ ਕੀ ਇਸ ਲਈ ਗ੍ਰਿਫ਼ਤਾਰੀ ਅਤੇ ਹਿਰਾਸਤ ਦੀ ਲੋੜ ਪਵੇਗੀ। ਬੈਂਚ ਨੇ ਮਾਮਲੇ ਦੀ ਅਗਲੀ ਸੁਣਵਾਈ ਲਈ 15 ਜੁਲਾਈ (ਮੰਗਲਵਾਰ) ਦੀ ਤਰੀਕ ਤੈਅ ਕੀਤੀ। ਗਰੋਵਰ ਨੇ ਬੈਂਚ ਨੂੰ ਪਟੀਸ਼ਨਰ ਨੂੰ ਅੰਤਰਿਮ ਸੁਰੱਖਿਆ ਪ੍ਰਦਾਨ ਕੀਤੀ ਜਾਵੇ। ਹਾਲਾਂਕਿ, ਬੈਂਚ ਨੇ ਕਿਹਾ, "ਅਸੀਂ ਕੱਲ੍ਹ (ਮੰਗਲਵਾਰ) ਇਸ 'ਤੇ ਵਿਚਾਰ ਕਰਾਂਗੇ।" ਮਾਲਵੀਆ ਨੇ ਮੱਧ ਪ੍ਰਦੇਸ਼ ਹਾਈ ਕੋਰਟ ਦੇ 3 ਜੁਲਾਈ ਦੇ ਅਗਾਊਂ ਜ਼ਮਾਨਤ ਤੋਂ ਇਨਕਾਰ ਕਰਨ ਦੇ ਹੁਕਮ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੈ।
ਇਹ ਵੀ ਪੜ੍ਹੋ - 8 ਪੁੱਤਰਾਂ ਦੀ ਲਾਵਾਰਸ ਮਾਂ! 6 ਘੰਟੇ ਸ਼ਮਸ਼ਾਨਘਾਟ 'ਚ ਛੱਡ ਜ਼ਮੀਨ ਲਈ ਲੜ੍ਹਦੇ ਰਹੇ ਜਿਗਰ ਦੇ ਟੋਟੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8