ਜਹਾਜ਼ ਹਾਦਸਾ : ਸਾਬਕਾ CM ਰੂਪਾਨੀ ਦੀ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪੀ ਗਈ, ਅੱਜ ਸ਼ਾਮ ਹੋਵੇਗਾ ਅੰਤਿਮ ਸੰਸਕਾਰ
Monday, Jun 16, 2025 - 01:33 PM (IST)

ਅਹਿਮਦਾਬਾਦ- ਪਿਛਲੇ ਹਫ਼ਤੇ ਅਹਿਮਦਾਬਾਦ 'ਚ ਏਅਰ ਇੰਡੀਆ ਦੇ ਜਹਾਜ਼ ਹਾਦਸੇ 'ਚ ਜਾਨ ਗਵਾਉਣ ਵਾਲੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਦੀ ਮ੍ਰਿਤਕ ਦੇਹ ਸੋਮਵਾਰ ਨੂੰ ਇੱਥੇ ਸਿਵਲ ਹਸਪਤਾਲ ਅਧਿਕਾਰੀਆਂ ਨੇ ਉਨ੍ਹਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ। ਸੋਮਵਾਰ ਸ਼ਾਮ ਨੂੰ ਅੰਤਿਮ ਯਾਤਰਾ ਤੋਂ ਬਾਅਦ ਰੂਪਾਨੀ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਰਾਜਕੋਟ 'ਚ ਕੀਤਾ ਜਾਵੇਗਾ। ਅਗਸਤ 2016 ਤੋਂ ਸਤੰਬਰ 2021 ਤੱਕ ਗੁਜਰਾਤ ਦੇ ਮੁੱਖ ਮੰਤਰੀ ਰਹੇ 68 ਸਾਲਾ ਰੂਪਾਨੀ ਨੇ ਕੋਵਿਡ-19 ਤੋਂ ਬਾਅਦ ਦੇ ਮਹੱਤਵਪੂਰਨ ਪੜਾਅ 'ਚ ਰਾਜ ਦੀ ਅਗਵਾਈ ਕੀਤੀ ਸੀ। ਰੂਪਾਨੀ ਲੰਡਨ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ AI-171 'ਚ ਸਵਾਰ 242 ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ 'ਚ ਸ਼ਾਮਲ ਸਨ ਜੋ 12 ਜੂਨ ਨੂੰ ਅਹਿਮਦਾਬਾਦ 'ਚ ਹਾਦਸਾਗ੍ਰਸਤ ਹੋ ਗਈ ਸੀ। ਜਹਾਜ਼ 'ਚ ਸਵਾਰ 241 ਲੋਕਾਂ ਦੀ ਮੌਤ ਹੋ ਗਈ। ਸਿਰਫ਼ ਇਕ ਯਾਤਰੀ ਬਚ ਸਕਿਆ। ਇਸ ਤੋਂ ਇਲਾਵਾ ਇਸ ਤ੍ਰਾਸਦੀ 'ਚ ਜ਼ਮੀਨ 'ਤੇ 29 ਲੋਕਾਂ ਦੀ ਮੌਤ ਹੋ ਗਈ, ਜਿਸ 'ਚ ਐੱਮਬੀਬੀਐੱਸ ਦੇ 5 ਵਿਦਿਆਰਥੀ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ : ਸਰਕਾਰ ਦਾ ਵੱਡਾ ਫ਼ੈਸਲਾ; ਇਨ੍ਹਾਂ ਪਰਿਵਾਰਾਂ ਨੂੰ ਹਰ ਮਹੀਨੇ ਮਿਲੇਗੀ 9 ਹਜ਼ਾਰ ਰੁਪਏ ਪੈਨਸ਼ਨ
ਕਿਉਂਕਿ ਰੂਪਾਨੀ ਦੀ ਲਾਸ਼ ਇੰਨੀ ਬੁਰੀ ਤਰ੍ਹਾਂ ਸੜ ਚੁੱਕੀ ਸੀ ਕਿ ਉਸ ਦੀ ਪਛਾਣ ਨਹੀਂ ਹੋ ਪਾ ਰਹੀ ਸੀ, ਇਸ ਲਈ ਐਤਵਾਰ ਨੂੰ ਲਾਸ਼ ਦੀ ਪਛਾਣ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਡੀਐੱਨਏ ਨਮੂਨਿਆਂ ਨਾਲ ਮਿਲਾਨ ਤੋਂ ਬਾਅਦ ਕੀਤੀ ਗਈ। ਸ਼ਹਿਰ ਦੇ ਸਿਵਲ ਹਸਪਤਾਲ 'ਚ ਸੋਮਵਾਰ ਨੂੰ ਜਦੋਂ ਰੂਪਾਨੀ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਪਰਿਵਾਰ ਨੂੰ ਸੌਂਪੀ ਗਈ ਤਾਂ ਉਸ ਸਮੇਂ ਉਨ੍ਹਾਂ ਦੀ ਪਤਨੀ ਅੰਜਲੀ ਰੂਪਾਨੀ ਅਤੇ ਪਰਿਵਾਰ ਦੇ ਹੋਰ ਮੈਂਬਰ ਮੌਜੂਦ ਸਨ। ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਅਤੇ ਹੋਰ ਮੰਤਰੀ ਵੀ ਮੌਜੂਦ ਸਨ। ਰੂਪਾਨੀ ਦੀ ਮ੍ਰਿਤਕ ਦੇਹ ਰਾਜਕੋਟ ਲਿਆਂਦੀ ਜਾਵੇਗੀ। ਆਮ ਲੋਕਾਂ ਵਲੋਂ ਸ਼ਰਧਾਂਜਲੀ ਦੇਣ ਲਈ ਰੂਪਾਨੀ ਦੀ ਮ੍ਰਿਤਕ ਦੇਹ ਇਕ ਘੰਟੇ ਤੱਕ ਉਨ੍ਹਾਂ ਦੇ ਘਰ ਰੱਖੀ ਜਾਵੇਗੀ। ਸ਼ਾਮ ਨੂੰ ਅੰਤਿਮ ਯਾਤਰਾ ਕੱਢੀ ਜਾਵੇਗੀ। ਰੂਪਾਨੀ ਨੂੰ ਸ਼ਰਧਾਂਜਲੀ ਦੇਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਜਲ ਸ਼ਕਤੀ ਮੰਤਰੀ ਸੀ.ਆਰ. ਪਾਟਿਲ ਦੇ ਉਨ੍ਹਾਂ ਦੇ ਘਰ ਪਹੁੰਚਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਤੌਬਾ-ਤੌਬਾ, ਐਨਾ ਤਿੱਖਾ ਮੋੜ ! ਕਰੋੜਾਂ ਰੁਪਏ ਲਾ ਕੇ ਬਣਾ'ਤਾ ਇਹ Temple Run ਵਰਗਾ ਬਰਿੱਜ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8