ਅਯੁੱਧਿਆ ''ਚ ਰਾਮ ਮੰਦਰ ਨਿਰਮਾਣ ''ਚ ਰਾਜਸਥਾਨ ਦੇ ਗੁਲਾਬੀ ਪੱਥਰਾਂ ਦਾ ਹੋਵੇਗਾ ਇਸਤੇਮਾਲ: ਸੂਤਰ

Thursday, Sep 09, 2021 - 09:18 PM (IST)

ਅਯੁੱਧਿਆ ''ਚ ਰਾਮ ਮੰਦਰ ਨਿਰਮਾਣ ''ਚ ਰਾਜਸਥਾਨ ਦੇ ਗੁਲਾਬੀ ਪੱਥਰਾਂ ਦਾ ਹੋਵੇਗਾ ਇਸਤੇਮਾਲ: ਸੂਤਰ

ਨਵੀਂ ਦਿੱਲੀ - ਅਯੁੱਧਿਆ ਵਿੱਚ ਰਾਮ ਮੰਦਿਰ ਦਾ ਨਿਰਮਾਣ ਰਾਜਸਥਾਨ ਦੇ ਗੁਲਾਬੀ ਪੱਥਰਾਂ ਨਾਲ ਹੋਵੇਗਾ ਅਤੇ ਮੰਦਰ ਕੰਪਲੈਕਸ ਵਿੱਚ ਅਜਾਇਬ-ਘਰ, ਜਾਂਚ ਕੇਂਦਰ, ਗਊਸ਼ਾਲਾ ਅਤੇ ਹੋਰ ਯੋਗਸ਼ਾਲਾ ਵੀ ਹੋਵੇਗੀ। ਇਹ ਜਾਣਕਾਰੀ ਵੀਰਵਾਰ ਨੂੰ ਮੰਦਰ ਟਰੱਸਟ ਦੇ ਸੂਤਰਾਂ ਨੇ ਦਿੱਤੀ। 

ਇਹ ਵੀ ਪੜ੍ਹੋ - ਬ੍ਰਿਕਸ ਦੇਸ਼ਾਂ ਨੇ ਨਵੀਂ ਦਿੱਲੀ ਘੋਸ਼ਣਾ ਪੱਤਰ ਨੂੰ ਕੀਤਾ ਮਨਜ਼ੂਰ, ਅੱਤਵਾਦ ਖ਼ਿਲਾਫ਼ ਜੰਗ 'ਤੇ ਸਹਿਮਤੀ

ਉਨ੍ਹਾਂ ਦੱਸਿਆ ਕਿ ਵਿਸ਼ੇਸ਼ ਧਿਆਨ ਕੁਬੇਰ ਟੀਲਾ ਅਤੇ ਸੀਤਾ ਕੂਪ ਵਰਗੇ ਸਮਾਰਕਾਂ ਦੀ ਹਿਫਾਜ਼ਤ ਅਤੇ ਵਿਕਾਸ 'ਤੇ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੇ ਮੰਦਰ ਕੰਪਲੈਕਸ ਵਿੱਚ ਜ਼ੀਰੋ ਕਾਰਬਨ ਨਿਕਾਸ ਅਤੇ ਹਰੀਆਂ ਇਮਾਰਤਾਂ ਵਰਗੀਆਂ ਵਿਸ਼ੇਸ਼ਤਾਵਾਂ ਹੋਣਗੀਆਂ।

ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਦੇ ਮੈਬਰਾਂ ਦੀ ਪਿਛਲੇ ਮਹੀਨੇ ਬੈਠਕ ਹੋਈ ਸੀ ਅਤੇ ਬੈਠਕ ਦੌਰਾਨ ਇਹ ਚਰਚਾ ਕੀਤੀ ਗਈ ਸੀ ਕਿ ਮੰਦਰ ਦਾ ਨਿਰਮਾਣ ਕੰਮ ਸਮੇਂ ਮੁਤਾਬਕ ਅੱਗੇ ਵੱਧ ਰਿਹਾ ਹੈ ਅਤੇ ਇਸ ਨੂੰ 2023 ਤੋਂ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ - ਔਰਤਾਂ ਨੂੰ ਮੰਤਰੀ ਨਹੀਂ ਬਣਾਵੇਗਾ ਤਾਲਿਬਾਨ, ਕਿਹਾ- ਉਨ੍ਹਾਂ ਨੂੰ ਬੱਚਾ ਹੀ ਪੈਦਾ ਕਰਨਾ ਚਾਹੀਦਾ ਹੈ

ਇਸ ਸੰਬੰਧ ਵਿੱਚ ਇੱਕ ਸੂਤਰ ਨੇ ਕਿਹਾ, ‘‘2023 ਤੱਕ ਸ਼ਰਧਾਲੂ ਭਗਵਾਨ ਸ਼੍ਰੀ ਰਾਮ ਦੇ ਦਰਸ਼ਨ ਕਰ ਸਕਣਗੇ।’’ ਸੂਤਰਾਂ ਨੇ ਕਿਹਾ ਕਿ ਮੰਦਰ ਦਾ ਢਾਂਚਾ ਰਾਜਸਥਾਨ ਤੋਂ ਲਿਆਏ ਗਏ ਬੰਸੀ ਪਹਾੜਪੁਰ ਪੱਥਰ ਅਤੇ ਮਾਰਬਲ ਨਾਲ ਬਣਾਇਆ ਜਾਵੇਗਾ। 

ਉਨ੍ਹਾਂ ਕਿਹਾ, ‘‘ਮੰਦਰ ਦੇ ਨਿਰਮਾਣ ਵਿੱਚ ਕਰੀਬ ਚਾਰ ਲੱਖ ਪੱਥਰ (ਬੰਸੀ ਪਹਾੜਪੁਰ) ਦਾ ਇਸਤੇਮਾਲ ਹੋਵੇਗਾ। ਮੰਦਰ ਦੇ ਨਿਰਮਾਣ ਵਿੱਚ ਸਟੀਲ ਦਾ ਇਸਤੇਮਾਲ ਨਹੀਂ ਹੋਵੇਗਾ। ਮੰਦਰ ਦੀ ਕੰਧ ਲਈ ਜੋਧਪੁਰ ਪੱਥਰ ਦਾ ਇਸਤੇਮਾਲ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News