ਸ਼ਰਧਾਲੂਆਂ ਦਾ ਵਧਿਆ ਇੰਤਜ਼ਾਰ, ਉੱਤਰਾਖੰਡ ''ਚ ਭਾਰੀ ਬਾਰਿਸ਼ ਦੇ ਅਲਰਟ ਮਗਰੋਂ ਚਾਰਧਾਮ ਯਾਤਰਾ ਹੋਈ ਮੁਲਤਵੀ

Sunday, Jul 07, 2024 - 04:33 AM (IST)

ਸ਼ਰਧਾਲੂਆਂ ਦਾ ਵਧਿਆ ਇੰਤਜ਼ਾਰ, ਉੱਤਰਾਖੰਡ ''ਚ ਭਾਰੀ ਬਾਰਿਸ਼ ਦੇ ਅਲਰਟ ਮਗਰੋਂ ਚਾਰਧਾਮ ਯਾਤਰਾ ਹੋਈ ਮੁਲਤਵੀ

ਨੈਸ਼ਨਲ ਡੈਸਕ : ਉੱਤਰਾਖੰਡ 'ਚ ਮੌਸਮ ਵਿਭਾਗ ਵਲੋਂ ਸ਼ਨੀਵਾਰ ਸ਼ਾਮ ਨੂੰ 9 ਜ਼ਿਲ੍ਹਿਆਂ ਵਿਚ ਆਗਾਮੀ ਦੋ ਦਿਨਾਂ ਵਿਚ ਭਾਰੀ ਬਾਰਿਸ ਦਾ ਅਨੁਮਾਨ ਪ੍ਰਗਟ ਕਰਨ ਤੋਂ ਬਾਅਦ ਸੂਬਾ ਸਰਕਾਰ ਵਲੋਂ ਚਿਤਾਵਨੀ (ਅਲਰਟ) ਜਾਰੀ ਕਰ ਦਿੱਤਾ ਗਿਆ, ਨਾਲ ਹੀ ਸੂਬੇ ਵਿਚ ਸਥਿਤ ਗੰਗੋਤਰੀ, ਯਮੁਨੋਤਰੀ, ਬਦਰੀਨਾਥ ਤੇ ਕੇਦਾਰਨਾਥ ਤੀਰਥ ਸਥਾਨਾਂ ਦੀ ਯਾਤਰਾ ਵੀ ਮੁਲਤਵੀ ਕਰ ਦਿੱਤੀ ਗਈ।

ਇਹ ਵੀ ਪੜ੍ਹੋ : PM ਮੋਦੀ ਦਾ ਹਾਮਿਦ ਅੰਸਾਰੀ 'ਤੇ ਦੋਸ਼ ਲਾਉਣਾ ਸੰਸਦੀ ਮਾਣ-ਮਰਿਆਦਾ ਦੀ ਉਲੰਘਣਾ : ਕਾਂਗਰਸ

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਵੀ ਜ਼ਿਲ੍ਹਾ ਅਧਿਕਾਰੀਆਂ ਨੂੰ ਚੌਕਸ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਕਮਿਸ਼ਨਰ, ਗੜ੍ਹਵਾਲ ਡਵੀਜ਼ਨ ਅਤੇ ਪ੍ਰਧਾਨ, ਚਾਰਧਾਮ ਯਾਤਰਾ ਪ੍ਰਸ਼ਾਸਨ ਸੰਗਠਨ, ਵਿਨੈ ਸ਼ੰਕਰ ਪਾਂਡੇ ਨੇ ਦੱਸਿਆ ਕਿ ਮੌਸਮ ਵਿਭਾਗ, ਉੱਤਰਾਖੰਡ ਦੀ ਵਿਸ਼ੇਸ਼ ਪ੍ਰੈਸ ਰਿਲੀਜ਼ ਅਨੁਸਾਰ ਗੜ੍ਹਵਾਲ ਡਵੀਜ਼ਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ 7 ਅਤੇ 8 ਜੁਲਾਈ ਨੂੰ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਲਈ ਮੌਸਮ ਵਿਭਾਗ ਦੀ ਪ੍ਰੈੱਸ ਰਿਲੀਜ਼ ਦੇ ਆਧਾਰ 'ਤੇ ਗੜ੍ਹਵਾਲ ਡਵੀਜ਼ਨ ਦੇ ਚਾਰਧਾਮ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਅਤੇ ਅਪੀਲ ਕੀਤੀ ਜਾਂਦੀ ਹੈ ਕਿ ਉਹ 7 ਜੁਲਾਈ ਨੂੰ ਰਿਸ਼ੀਕੇਸ਼ ਤੋਂ ਅੱਗੇ ਚਾਰਧਾਮ ਯਾਤਰਾ ਸ਼ੁਰੂ ਨਾ ਕਰਨ ਅਤੇ ਜਿਹੜੇ ਤੀਰਥ ਯਾਤਰੀ ਜਿਸ ਸਥਾਨ 'ਤੇ ਯਾਤਰਾ ਲਈ ਪਹੁੰਚ ਗਏ ਹਨ, ਉਹ ਭਾਰੀ ਬਾਰਿਸ਼ ਦੀ ਸੰਭਾਵਨਾ ਦੇ ਮੱਦੇਨਜ਼ਰ ਉਸੇ ਸਥਾਨ 'ਤੇ ਆਰਾਮ ਕਰਨ।

ਇਸ ਐਡਵਾਈਜ਼ਰੀ ਵਿਚ ਅੱਗੇ ਕਿਹਾ ਗਿਆ ਹੈ ਕਿ ਕਿਉਂਕਿ ਮੌਸਮ ਵਿਭਾਗ ਨੇ ਉਪਰੋਕਤ ਤਰੀਕਾਂ ਨੂੰ ਗੜ੍ਹਵਾਲ ਡਵੀਜ਼ਨ ਵਿਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਪ੍ਰਗਟਾਈ ਹੈ, ਇਸ ਲਈ ਯਾਤਰਾ ਪ੍ਰਸ਼ਾਸਨ ਸੰਗਠਨ ਨੇ ਲੋਕ ਹਿੱਤ ਅਤੇ ਜਾਨ-ਮਾਲ ਦੀ ਸੁਰੱਖਿਆ ਲਈ ਚਾਰਧਾਮ ਯਾਤਰਾ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ। ਸਾਰੇ ਸ਼ਰਧਾਲੂਆਂ/ ਤੀਰਥ ਯਾਤਰੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ 7 ਜੁਲਾਈ ਨੂੰ ਰਿਸ਼ੀਕੇਸ਼ ਤੋਂ ਅੱਗੇ ਚਾਰਧਾਮ ਦੀ ਯਾਤਰਾ ਸ਼ੁਰੂ ਨਾ ਕਰਨ ਅਤੇ ਮੌਸਮ ਦੇ ਸਾਫ਼ ਹੋਣ ਤੱਕ ਉਨ੍ਹਾਂ ਥਾਵਾਂ 'ਤੇ ਆਰਾਮ ਕਰਨ ਜਿੱਥੇ ਉਹ ਪਹੁੰਚੇ ਹਨ। 

ਇਹ ਵੀ ਪੜ੍ਹੋ : ਚੱਲਦੀ ਬਾਈਕ 'ਤੇ ਨੌਜਵਾਨਾਂ ਨੂੰ ਸੈਲਫੀ ਲੈਣਾ ਪਿਆ ਮਹਿੰਗਾ, ਇਕ ਦੀ ਮੌਤ-ਦੂਜੇ ਦੇ ਵੱਢੇ ਗਏ ਦੋਵੇਂ ਪੈਰ

ਦੂਜੇ ਪਾਸੇ ਮੁੱਖ ਮੰਤਰੀ ਧਾਮੀ ਨੇ ਮੌਸਮ ਵਿਭਾਗ ਵੱਲੋਂ ਸੂਬੇ ਦੇ 9 ਜ਼ਿਲ੍ਹਿਆਂ ਵਿਚ ਬਹੁਤ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਾਰੇ ਸਬੰਧਤ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟਰੇਟਾਂ ਨੂੰ ਹਾਈ ਅਲਰਟ 'ਤੇ ਰਹਿਣ ਦੇ ਨਿਰਦੇਸ਼ ਦਿੱਤੇ ਹਨ। ਭਾਰੀ ਮੀਂਹ ਕਾਰਨ ਸੰਭਾਵਿਤ ਤਬਾਹੀ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਅਤੇ ਸੁਰੱਖਿਅਤ ਥਾਵਾਂ 'ਤੇ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਉਨ੍ਹਾਂ ਨੇ ਆਫ਼ਤ ਪ੍ਰਬੰਧਨ ਅਤੇ ਮੁੜ-ਵਸੇਬਾ ਵਿਭਾਗ ਦੇ ਸਕੱਤਰ ਵਿਨੋਦ ਕੁਮਾਰ ਸੁਮਨ ਅਤੇ ਆਫ਼ਤ ਪ੍ਰਬੰਧਨ ਵਿਭਾਗ ਨਾਲ ਜੁੜੇ ਹੋਰ ਅਧਿਕਾਰੀਆਂ ਨੂੰ ਯੂਐੱਸਡੀਐੱਮਏ ਦੇ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਤੋਂ ਲਗਾਤਾਰ ਸਾਰੇ ਜ਼ਿਲ੍ਹਿਆਂ ਦੀ ਨਿਗਰਾਨੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਿਵੇਂ ਹੀ ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਅਤੇ ਜ਼ਿਲ੍ਹਾ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੂੰ ਆਫ਼ਤ ਸਬੰਧੀ ਕੋਈ ਵੀ ਸੂਚਨਾ ਮਿਲਦੀ ਹੈ ਤਾਂ ਉਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

DILSHER

Content Editor

Related News