PFI ਨੂੰ ਲੈ ਕੇ ਵੱਡਾ ਖ਼ੁਲਾਸਾ; ਭਾਰਤ ਨੂੰ 2047 ਤੱਕ ਇਸਲਾਮਿਕ ਸਟੇਟ ਬਣਾਉਣਾ ਸੀ ਮਕਸਦ

Sunday, Sep 25, 2022 - 01:15 PM (IST)

PFI ਨੂੰ ਲੈ ਕੇ ਵੱਡਾ ਖ਼ੁਲਾਸਾ; ਭਾਰਤ ਨੂੰ 2047 ਤੱਕ ਇਸਲਾਮਿਕ ਸਟੇਟ ਬਣਾਉਣਾ ਸੀ ਮਕਸਦ

ਨੈਸ਼ਨਲ ਡੈਸਕ- ਪਾਪੂਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਖ਼ਿਲਾਫ ਦੇਸ਼ ਭਰ ’ਚ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਅਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੀ ਛਾਪੇਮਾਰੀ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੂੰ ਅਹਿਮ ਸੁਰਾਗ ਮਿਲੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਖਾੜੀ ਦੇਸ਼ਾਂ ’ਚ ਰਹਿਣ ਵਾਲੇ ਪੀ. ਐੱਫ. ਆਈ. ਨਾਲ ਹਮਦਰਦੀ ਰੱਖਣ ਵਾਲੇ ਮੁਸਲਮਾਨ, ਪੀ. ਐੱਫ. ਆਈ. ਨੂੰ ਕਰੋੜਾਂ ਰੁਪਏ ਦੀ ਫੰਡਿੰਗ ਕਰ ਰਹੇ ਹਨ। ਇਸ ਤੋਂ ਇਲਾਵਾ ਐੱਨ. ਆਈ. ਏ. ਵੱਲੋਂ ਗ੍ਰਿਫ਼ਤਾਰ ਕੀਤੇ ਗਏ 100 ਤੋਂ ਵੱਧ ਸ਼ੱਕੀ ਕੌਮਾਂਤਰੀ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ਨਾਲ ਜੁੜੇ ਹੋਏ ਹਨ।

ਇਹ ਵੀ ਪੜ੍ਹੋ- ਟੈਰਰ ਫੰਡਿੰਗ ਮਾਮਲਾ: NIA ਨੇ 11 ਸੂਬਿਆਂ ’ਚ ਮਾਰੇ ਛਾਪੇ, 100 ਦੇ ਕਰੀਬ ਸ਼ੱਕੀ ਗ੍ਰਿਫ਼ਤਾਰ

ਆਈ. ਐੱਸ. ਆਈ. ਐੱਸ. ਅਤੇ ਪੀ. ਐੱਫ. ਆਈ. ਭਾਰਤ ਖ਼ਿਲਾਫ ਇਕ ਵੱਡੀ ਸਾਜਿਸ਼ ਰਚ ਰਹੇ ਸਨ, ਜਿਸ ਦਾ ਐੱਨ. ਆਈ. ਏ. ਨੇ ਸਮੇਂ ਸਿਰ ਪਰਦਾਫਾਸ਼ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਵੀ ਐੱਨ. ਆਈ. ਏ. ਦੇ ਹੱਥ ਕਈ ਅਜਿਹੇ ਸਬੂਤ ਸਨ, ਜਿਨ੍ਹਾਂ ’ਚ ਪੀ. ਐੱਫ. ਆਈ. ਦਾ ਮਕਸਦ ਆਈ. ਐੱਸ. ਆਈ. ਐੱਸ. ਨਾਲ ਮਿਲ ਕੇ ਭਾਰਤ ’ਚ ਸਾਲ 2047 ਤੱਕ ਇਸਲਾਮਿਕ ਸਟੇਟ ਸਥਾਪਤ ਕਰਨਾ ਸੀ।

ਤਾਮਿਲਨਾਡੂ ’ਚ ਵਾਇਰਲੈੱਸ ਸੰਚਾਰ ਉਪਕਰਨ ਬਰਾਮਦ

ਸੂਤਰਾਂ ਦਾ ਕਹਿਣਾ ਹੈ ਕਿ ਛਾਪੇਮਾਰੀ ਦੌਰਾਨ ਪੀ. ਐੱਫ. ਆਈ. ਆਗੂ ਬਰਾਕਬਦੁੱਲਾ ਨੂੰ ਤਾਮਿਲਨਾਡੂ ਦੇ ਰਾਮਨਾਥਪੁਰਮ ਜ਼ਿਲ੍ਹੇ ਦੇ ਵੇਲੀਨੋਕੱਮ ਸਥਿਤ ਉਸ ਦੇ ਘਰ ’ਚੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਅਧਿਕਾਰੀਆਂ ਨੇ ਕਥਿਤ ਤੌਰ ’ਤੇ ਉਸ ਦੇ ਕਬਜ਼ੇ ’ਚੋਂ ਜੀ. ਪੀ. ਐੱਸ. ਦੇ ਨਾਲ ਲੋਰੈਂਸ ਐੱਲ. ਐੱਚ. ਆਰ. 80 ਫਲੋਟਿੰਗ ਹੈਂਡਹੇਲਡ ਵੀ. ਐੱਚ. ਐੱਫ. ਸਮੇਤ ਵਾਇਰਲੈੱਸ ਸੰਚਾਰ ਉਪਕਰਨ ਬਰਾਮਦ ਕੀਤੇ ਹਨ। ਵਾਇਰਲੈੱਸ ਸੈੱਟ ਦੇ ਰਿਸੀਵਰ ’ਚ ਇਕ ਸੰਕਟ ਕਾਲ ਬਟਨ ਅਤੇ ਰਾਤ ਦੇ ਸਮੇਂ ਉਪਯੋਗ ਲਈ ਸਮਾਰਟ ਫੰਕਸ਼ਨ ਗਾਈਡ ਹੁੰਦੀ ਹੈ। ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਇਸ ਦੀ ਵਰਤੋਂ ਸਮੁੰਦਰੀ ਅੱਤਵਾਦੀ ਗਤੀਵਿਧੀਆਂ ਅਤੇ ਪੈਸਿਆਂ ਦੇ ਆਦਾਨ-ਪ੍ਰਦਾਨ ਲਈ ਕਰ ਰਹੇ ਹੋਣਗੇ।

ਇਹ ਵੀ ਪੜ੍ਹੋ- PFI ਨੇ ਰਚੀ ਸੀ PM ਮੋਦੀ ’ਤੇ ਹਮਲੇ ਦੀ ਸਾਜਿਸ਼, ਨਾਪਾਕ ਮਨਸੂਬਿਆਂ ’ਤੇ ED ਦਾ ਸਨਸਨੀਖੇਜ਼ ਖ਼ੁਲਾਸਾ

RSS ਦੇ ਆਗੂ ਵੀ PFI ਦੇ ਰਾਡਾਰ ’ਤੇ

ਆਰ. ਐੱਸ. ਐੱਸ. ਦੇ ਕੁਝ ਆਗੂ ਵੀ ਪੀ. ਐੱਫ. ਆਈ. ਦੇ ਰਾਡਾਰ ’ਤੇ ਸਨ। ਪੀ. ਐੱਫ. ਆਈ. ਦੇ ਜਾਸੂਸੀ ਸ਼ਾਖਾ ਨੂੰ ਕਥਿਤ ਤੌਰ ’ਤੇ ਆਰ. ਐੱਸ. ਐੱਸ. ਨੇਤਾਵਾਂ ਬਾਰੇ ਸਾਰੀ ਜਾਣਕਾਰੀ ਇਕੱਠੀ ਕਰਨ ਲਈ ਇਕ ਵਿਸ਼ੇਸ਼ ਕੰਮ ਦਿੱਤਾ ਗਿਆ ਸੀ, ਜਿਸ ’ਚ ਉਨ੍ਹਾਂ ਦੇ ਅੰਦੋਲਨ ਦੇ ਵੇਰਵੇ ਵੀ ਸ਼ਾਮਲ ਸਨ।ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੇਤਾਵਾਂ ਦੇ ਦਫਤਰਾਂ, ਪਰਿਵਾਰਾਂ, ਕਾਰਾਂ ਅਤੇ ਉਨ੍ਹਾਂ ਦੀ ਸੁਰੱਖਿਆ ਕਰਨ ਵਾਲੇ ਗਾਰਡਾਂ ਬਾਰੇ ਜਾਣਕਾਰੀ ਇਕੱਠੀ ਕਰਨ ਲਈ ਕਿਹਾ ਗਿਆ ਸੀ। ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀ. ਐੱਫ. ਆਈ. ਸਈਦ ਅਬੁਲ ਮੌਦੂਦੀ ਅਤੇ ਅੱਲਾਮਾ ਇਕਬਾਲ ਵਰਗੇ ਕੱਟੜਪੰਥੀ ਇਸਲਾਮੀ ਨਾਲ ਓਸਾਮਾ ਬਿਨ ਲਾਦੇਨ ਵਰਗੇ ਅੱਤਵਾਦੀਆਂ ਦੇ ਵਿਦਵਾਨਾਂ ਤੋਂ ਪ੍ਰੇਰਿਤ ਹੈ।

ਆਈ. ਐੱਸ. ਆਈ. ਐੱਸ. ’ਚ ਮੁਸਲਿਮ ਨੌਜਵਾਨਾਂ ਦੀ ਭਰਤੀ

ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪੀ. ਐੱਫ. ਆਈ. ਦਾ ਮਕਸਦ ਮੁਸਲਿਮ ਦੁਨੀਆ ਦੇ ਖ਼ਤਰਨਾਕ ਅੱਤਵਾਦੀ ਸੰਗਠਨ ਆਈ. ਐੱਸ. ਆਈ. ਐੱਸ. ’ਚ ਮੁਸਲਿਮ ਨੌਜਵਾਨਾਂ ਦੀ ਭਰਤੀ ਕਰਵਾਉਣਾ ਸੀ, ਤਾਂ ਜੋ ਉਸ ਦੇ ਅੱਤਵਾਦੀ ਨਰਸਰੀ ਨੂੰ ਹੋਰ ਵੱਡਾ ਕੀਤਾ ਜਾ ਸਕੇ। ਬਾਅਦ ’ਚ ਇਨ੍ਹਾਂ ਅੱਤਵਾਦੀਆਂ ਦੀ ਫੌਜ ਨੂੰ ਭਾਰਤ ’ਚ ਅਸਥਿਰ ਕਰਨ ਅਤੇ ਅੱਤਵਾਦ ਫੈਲਾਉਣ ਲਈ ਵਰਤਿਆ ਜਾ ਸਕਦਾ ਹੈ। ਐੱਨ. ਆਈ. ਏ. ਦੇ ਹੱਥਾਂ ’ਚ ਲੱਗੇ ਦਸਤਾਵੇਜ਼ਾਂ ਮੁਤਾਬਕ, ਪੀ. ਐੱਫ. ਆਈ. ਪੜ੍ਹੇ-ਲਿਖੇ ਅਤੇ ਬੇਰੁਜ਼ਗਾਰ ਮੁਸਲਿਮ ਨੌਜਵਾਨਾਂ ਨੂੰ ਆਪਣੇ ਜਾਲ ’ਚ ਫਸਾਉਂਦੀ ਸੀ, ਫਿਰ ਉਨ੍ਹਾਂ ਨੂੰ ਆਈ. ਐੱਸ. ਆਈ. ਐੱਸ. ਨਾਲ ਜੋੜ ਕੇ ਮੋਟੀ ਕਮਾਈ ਕਰਨ ਦਾ ਲਾਲਚ ਦਿੰਦੀ ਸੀ।

ਇਹ ਵੀ ਪੜ੍ਹੋ- ਰਿਸ਼ੀਕੇਸ਼ 'ਚ ਨਹਿਰ 'ਚੋਂ ਮਿਲੀ ਅੰਕਿਤਾ ਦੀ ਲਾਸ਼; SIT ਨੂੰ ਜਾਂਚ ਦੇ ਹੁਕਮ, ਦੋਸ਼ੀ ਦੇ ਰਿਜ਼ਾਰਟ ’ਤੇ ਚੱਲਿਆ ਬੁਲਡੋਜ਼ਰ

ਮੁਸਲਿਮ ਸੰਗਠਨਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ

ਪੀ. ਐੱਫ. ਆਈ. ਦੇ ਅਹੁਦੇਦਾਰਾਂ ਦੀ ਦੇਸ਼ ਭਰ ’ਚ ਗ੍ਰਿਫਤਾਰੀ ’ਤੇ ਕਈ ਮੁਸਲਿਮ ਸੰਗਠਨਾਂ ਨੇ ਮਿਲੀ-ਜੁਲੀ ਪ੍ਰਤੀਕਿਰਿਆ ਦਿੱਤੀ ਹੈ। ਸਾਰੇ ਸਮੂਹ ਸੰਗਠਨਾਂ ਨੇ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੀ. ਐੱਫ. ਆਈ. ਦੀਆਂ ਦੇਸ਼ ਵਿਰੋਧੀ ਗਤੀਵਿਧੀਆਂ ਦੀਆਂ ਲਗਾਤਾਰ ਖਬਰਾਂ ਆ ਰਹੀਆਂ ਹਨ। ਆਲ ਇੰਡੀਆ ਮੁਸਲਿਮ ਜਮਾਤ ਦੇ ਪ੍ਰਧਾਨ ਮੌਲਾਨਾ ਸ਼ਹਾਬੂਦੀਨ ਰਜ਼ਵੀ ਨੇ ਮੁਸਲਿਮ ਭਾਈਚਾਰੇ ਨੂੰ ਪਾਪੂਲਰ ਫਰੰਟ ਆਫ ਇੰਡੀਆ (ਪੀ. ਐੱਫ. ਆਈ.) ਤੋਂ ਦੂਰ ਰਹਿਣ ਦਾ ਸੱਦਾ ਦਿੱਤਾ ਹੈ ਅਤੇ ਕੇਂਦਰ ਸਰਕਾਰ ਨੂੰ ਇਸ ’ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।

ਆਲ ਇੰਡੀਆ ਤਨਜ਼ੀਮ ਉਲੇਮਾ-ਏ-ਇਸਲਾਮ, ਕੁਲ ਹਿੰਦ ਮਰਕਜ਼ੀ ਇਮਾਮ ਕੌਂਸਲ ਅਤੇ ਮੁਸਲਿਮ ਸਟੂਡੈਂਟਸ ਆਰਗੇਨਾਈਜ਼ੇਸ਼ਨ ਆਫ਼ ਇੰਡੀਆ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਜੇਕਰ ਇਹ ਕਾਰਵਾਈ ਕਾਨੂੰਨ ਦੀ ਪਾਲਣਾ ਅਤੇ ਅੱਤਵਾਦ ਦੀ ਰੋਕਥਾਮ ਲਈ ਕੀਤੀ ਗਈ ਹੈ ਤਾਂ ਸਾਰਿਆਂ ਨੂੰ ਸਬਰ ਤੋਂ ਕੰਮ ਲੈਣਾ ਚਾਹੀਦਾ ਹੈ। ਸੰਗਠਨਾਂ ਨੇ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ’ਤੇ ਹੱਤਿਆ, ਹਿੰਸਾ ਕਰਨ ਅਤੇ ਹਥਿਆਰ ਰੱਖਣ ਦੇ ਦੋਸ਼ ਗੰਭੀਰ ਹਨ। ਹਾਲਾਂਕਿ ਇਨ੍ਹਾਂ ਦੋਸ਼ਾਂ ਨੂੰ ਅਦਾਲਤ ’ਚ ਸਾਬਤ ਕਰਨਾ ਹੋਵੇਗਾ।

ਕੀ ਹੈ ਪੀ. ਐੱਫ. ਆਈ.

ਪਾਪੂਲਰ ਫਰੰਟ ਆਫ ਇੰਡੀਆ ਪੀ. ਐੱਫ. ਆਈ. ਦਾ ਗਠਨ 17 ਫਰਵਰੀ 2007 ਨੂੰ ਹੋਇਆ ਸੀ। ਇਹ ਸੰਗਠਨ ਦੱਖਣੀ ਭਾਰਤ ਦੀਆਂ ਤਿੰਨ ਮੁਸਲਿਮ ਸੰਗਠਨਾਂ ਨੂੰ ਮਿਲਾ ਕੇ ਬਣਾਇਆ ਗਿਆ ਸੀ। ਇਨ੍ਹਾਂ ’ਚ ਕੇਰਲ ਦਾ ਨੈਸ਼ਨਲ ਡੈਮੋਕ੍ਰੇਟਿਕ ਫਰੰਟ, ਕਰਨਾਟਕ ਫੋਰਮ ਫਾਰ ਡਿਗਨਿਟੀ ਅਤੇ ਤਾਮਿਲਨਾਡੂ ਦੀ ਮਨੀਤਾ ਨੀਤੀ ਪਸਰਾਈ ਸ਼ਾਮਲ ਸਨ। ਪੀ. ਐੱਫ. ਆਈ. ਦਾ ਦਾਅਵਾ ਹੈ ਕਿ ਇਸ ਸਮੇਂ ਇਹ ਸੰਗਠਨ ਦੇਸ਼ ਦੇ 23 ਸੂਬਿਆਂ ’ਚ ਸਰਗਰਮ ਹੈ। ਦੇਸ਼ ’ਚ ਸਟੂਡੈਂਟਸ ਇਸਲਾਮਿਕ ਮੂਵਮੈਂਟ ਭਾਵ ਸਿਮੀ ’ਤੇ ਪਾਬੰਦੀ ਤੋਂ ਬਾਅਦ ਪੀ. ਐੱਫ. ਆਈ. ਦਾ ਤੇਜ਼ੀ ਨਾਲ ਵਿਸਥਾਰ ਹੋਇਆ ਹੈ। ਇਸ ਸੰਗਠਨ ਦੀ ਕਰਨਾਟਕ, ਕੇਰਲ ਵਰਗੇ ਦੱਖਣ ਭਾਰਤੀ ਸੂਬਿਆਂ ’ਚ ਕਾਫੀ ਪਕੜ ਦੱਸੀ ਜਾਂਦੀ ਹੈ। ਇਸ ਦੀਆਂ ਕਈ ਸ਼ਾਖਾਵਾਂ ਵੀ ਹਨ। ਇਸ ਗਠਨ ਤੋਂ ਬਾਅਦ ਹੀ ਪੀ. ਐੱਫ. ਆਈ. ’ਤੇ ਸਮਾਜ ਵਿਰੋਧੀ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਦੇ ਦੋਸ਼ ਲੱਗਦੇ ਰਹਿੰਦੇ ਹਨ।

ਇਹ ਵੀ ਪੜ੍ਹੋ-  ਸਕੂਲ ਦੀ ਲਿਫਟ ’ਚ ਫਸਣ ਨਾਲ 26 ਸਾਲਾ ਅਧਿਆਪਕਾ ਦੀ ਦਰਦਨਾਕ ਮੌਤ


ਪੀ. ਐੱਫ. ਆਈ. ਖਾੜੀ ਦੇਸ਼ਾਂ ’ਚ ਤਿੰਨ ਸੰਗਠਨ

ਖੁਫੀਆ ਏਜੰਸੀ ਦੇ ਸੂਤਰਾਂ ਮੁਤਾਬਕ, ਪੀ. ਐੱਫ. ਆਈ. ਖਾੜੀ ਦੇਸ਼ਾਂ ’ਚ ਤਿੰਨ ਪ੍ਰਮੁੱਖ ਸੰਗਠਨ, ਇੰਡੀਆ ਫਰੈਟਰਨਿਟੀ ਫੋਰਮ (ਆਈ. ਐੱਫ. ਐੱਫ.), ਇੰਡੀਅਨ ਸੋਸ਼ਲ ਫੋਰਮ (ਆਈ. ਐੱਸ. ਐੱਫ.) ਅਤੇ ਰੀਹੈਬ ਇੰਡੀਅਨ ਫਾਊਂਡੇਸ਼ਨ (ਆਰ. ਆਈ. ਐੱਫ.) ਚਲਾਉਂਦਾ ਹੈ। ਇਹ ਸੰਗਠਨ ਕਥਿਤ ਤੌਰ ’ਤੇ ਭਾਰਤ ਵਿਰੋਧੀ ਗਤੀਵਿਧੀਆਂ ’ਚ ਸ਼ਾਮਲ ਹੈ। ਸੂਤਰਾਂ ਨੇ ਕਿਹਾ ਕਿ ਮੱਧ ਪੂਰਬ ’ਚ ਪੀ. ਐੱਫ. ਆਈ. ਲਈ ਫੰਡ ਜੁਟਾਉਣ ਲਈ ਆਈ. ਐੱਫ. ਐੱਫ. ਸਭ ਤੋਂ ਸ਼ਕਤੀਸ਼ਾਲੀ ਮਾਧਿਅਮ ਵਜੋਂ ਉਭਰਿਆ ਹੈ। ਸੰਗਠਨ ਦੇ ਯੂ. ਏ. ਈ, ਸਾਊਦੀ ਅਰਬ, ਓਮਾਨ, ਤੁਰਕੀ ਅਤੇ ਕੁਵੈਤ ਸਮੇਤ ਹੋਰ ਦੇਸ਼ਾਂ ਨਾਲ ਜੁੜੇ ਹਨ।

ਹਰ ਮਹੀਨੇ 6 ਕਰੋੜ ਤੋਂ ਵੱਧ ਦੀ ਫੰਡਿੰਗ

ਜਾਂਚ ਏਜੰਸੀਆਂ ਦੀ ਰਿਪੋਰਟ ਮੁਤਾਬਕ, ਇਕੱਲੇ ਯੂ. ਏ. ਈ ਅਤੇ ਅਰਬ ਦੇਸ਼ਾਂ ਤੋਂ ਪੀ. ਐੱਫ. ਆਈ. ਨੂੰ ਹਰ ਮਹੀਨੇ 3 ਮਿਲੀਅਨ ਦਿਰਹਮ ਯਾਨੀ ਲਗਭਗ 6.7 ਕਰੋੜ ਦੀ ਫੰਡਿੰਗ ਕੀਤੀ ਜਾਂਦੀ ਹੈ। ਐੱਨ. ਆਈ. ਏ. ਅਤੇ ਈ. ਡੀ. ਦੀ ਜਾਂਚ ’ਚ ਖਾੜੀ ਦੇਸ਼ਾਂ ਨੂੰ ਪੀ. ਐੱਫ. ਆਈ. ਨਾਲ ਜੁੜੀਆਂ ਕਈ ਮੈਨ ਪਾਵਰ ਸਪਲਾਈ ਕਰਨ ਵਾਲੀਆਂ ਕੰਪਨੀਆਂ ਬਾਰੇ ਪਤਾ ਲੱਗਾ ਹੈ। ਕੇਰਲ, ਤਾਮਿਲਨਾਡੂ, ਕਰਨਾਟਕ, ਮਹਾਰਾਸ਼ਟਰ ਅਤੇ ਉੱਤਰ ਪ੍ਰਦੇਸ਼ ਵਰਗੇ ਸੂਬਿਆਂ ਤੋਂ ਇਨ੍ਹਾਂ ਕੰਪਨੀਆਂ ਦੇ ਜਰੀਏ ਖਾੜੀ ਦੇਸ਼ਾਂ ’ਚ ਕੰਮ ਕਰਨ ਗਏ। ਹਜ਼ਾਰਾਂ ਲੋਕ ਪੀ. ਐੱਫ. ਆਈ. ਨੂੰ ਹਰ ਮਹੀਨੇ ਫੰਡਿੰਗ ਕਰਦੇ ਹਨ। ਕਈ ਵਾਰ ਪੀ. ਐੱਫ. ਆਈ. ਨੂੰ ਫੰਡਿੰਗ ਹਵਾਲਾ ਰਾਹੀਂ ਵੀ ਮਿਲਦੀ ਹੈ।


author

Tanu

Content Editor

Related News