ਆਮ ਜੰਨਤਾ ਨੂੰ ਰਾਹਤ ਇਨ੍ਹਾਂ ਸ਼ਹਿਰਾਂ 'ਚ ਘਟੀਆਂ ਪੈਟਰਲੋ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ ਰੇਟ

Tuesday, Jul 07, 2026 - 11:49 AM (IST)

ਆਮ ਜੰਨਤਾ ਨੂੰ ਰਾਹਤ ਇਨ੍ਹਾਂ ਸ਼ਹਿਰਾਂ 'ਚ ਘਟੀਆਂ ਪੈਟਰਲੋ-ਡੀਜ਼ਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦਾ ਰੇਟ

ਨਵੀਂ ਦਿੱਲੀ : ਸਰਕਾਰੀ ਤੇਲ ਕੰਪਨੀਆਂ ਨੇ ਅੱਜ 7 ਜੁਲਾਈ ਦੇ ਲਈ ਪੈਟਰੋਲ ਅਤੇ ਡੀਜ਼ਲਸ ਦੀਆਂ ਤਾਜ਼ਾ ਕੀਮਤਾਂ ਜਾਰੀ ਕਰ ਦਿੱਤੀਆਂ ਹਨ । ਦੇਸ਼ ਦੇ ਮੁੱਖ ਸ਼ਹਿਰਾਂ ਵਿੱਚ ਜਿੱਥੇ ਅੱਜ ਤੇਲ ਦੀਆਂ ਕੀਮਤਾਂ ਸਥਿਰ ਹਨ ਉੱਥੇ ਹੀ ਕੁਝ ਸੂਬਿਆਂ ਦੀਆਂ ਰਾਜਧਾਨੀਆਂ ਅਤੇ ਵੱਡੇ ਸ਼ਹਿਰਾਂ ਵਿੱਚ ਅੱਜ ਕੀਮਤਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ । ਆਓ ਜਾਣਦੇ ਹਾਂ ਅੱਜ ਤੁਹਾਡੇ ਸ਼ਹਿਰ ਵਿੱਚ ਪੈਟਰੋਲ ਅਤੇ ਡੀਜ਼ਲ ਕਿਸ ਭਾਅ ਨਾਲ ਵਿਕ ਰਿਹਾ ਹੈ ।

ਜ਼ਿਕਰਯੋਗ ਹੈ ਕਿ ਚਾਰ ਮੁੱਖ ਸ਼ਹਿਰਾਂ ਵਿੱਚ ਅੱਜ ਰੇਟ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ । ਦਿੱਲੀ ਵਿੱਚ ਪੈਟਰੋਲ 102.12 ਰੁਪਏ ਅਤੇ ਡੀਜ਼ਲ 95.20 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। ਮੁੰਬਈ ਵਿੱਚ ਪੈਟਰੋਲ 111.21 ਰੁਪਏ ਅਤੇ ਡੀਜ਼ਲ 97.83 ਰੁਪਏ ਪ੍ਰਤੀ ਲੀਟਰ ਹੈ । ਉੱਥੇ ਹੀ ਕੋਲਕਾਤਾ ਵਿੱਚ ਪੈਟਰੋਲ 113.51 ਰੁਪਏ ਅਤੇ ਡੀਜ਼ਲ 99.82 ਪ੍ਰਤੀ ਲੀਟਰ ਹੈ ਜਦਕਿ ਚੇਨਈ ਵਿੱਚ ਪੈਟਰੋਲ 107.76 ਅਤੇ ਡੀਜ਼ਲ 99.55 ਪ੍ਰਤੀ ਲੀਟਰ ਹੈ ।

ਬੈਂਗਲੁਰੂ ਵਿੱਚ ਅੱਜ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ । ਪੈਟਰੋਲ ਦੀ ਕੀਮਤ 86 ਪੈਸੇ ਤੋਂ ਘੱਟ ਕੇ 110.82 ਅਤੇ ਡੀਜ਼ਲ 79 ਪੈਸੇ ਸਸਤਾ ਹੋ ਕੇ 98.77 ਪ੍ਰਤੀ ਲੀਟਰ ਆ ਗਿਆ ਹੈ । ਰਾਜਸਥਾਨ ਜੈਪੁਰ ਵਿੱਚ ਅੱਜ ਕੀਮਤਾਂ ਵਿੱਚ ਵਾਧਾ ਹੋਇਆ ਹੈ । ਇੱਥੇ ਪੈਟਰੋਲ 53 ਪੈਸੇ ਮਹਿੰਗਾ ਹੋ ਕੇ 113.19 ਅਤੇ ਡੀਜ਼ਲ 47 ਪੈਸੇ ਦੇ ਵਾਧੇ ਨਾਲ 98.25 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ ਹੈ ।

ਸ਼ਹਿਰ                          ਪੈਟਰੋਲ                               ਡੀਜ਼ਲ                            ਬਦਲਾਅ ਦੀ ਸਥਿਤੀ

ਪਟਨਾ                         113.37                              99.36                              ਕੋਈ ਬਦਲਾਅ ਨਹੀਂ 

ਨੋਇਡਾ                        101.96                                -                                    ਕੋਈ ਬਦਲਾਅ ਨਹੀਂ                

ਲਖਨਊ                       101.86                               -                                    ਕੋਈ ਬਦਲਾਅ ਨਹੀਂ 

ਚੰਡੀਗੜ੍ਹ                      101.54                              -                                     3 ਪੈਸੇ ਦਾ ਮਾਮੂਲੀ ਵਾਧਾ

ਤਿਰੂਵਨੰਤਪੁਰਮ              -                                    104.40                              1 ਪੈਸੇ ਦਾ ਮਾਮੂਲੀ ਵਾਧਾ


author

SATPAL

Content Editor

Related News