ਕਿਤਾਬ ਵਿਚ ਭਿੰਡਰਾਂਵਾਲਾ ਨੂੰ ਅੱਤਵਾਦੀ ਦੱਸਣ ਵਿਰੁੱਧ ਪਟੀਸ਼ਨ ਦਾਇਰ

Thursday, Dec 28, 2017 - 10:53 AM (IST)

ਮੁੰਬਈ — ਮਹਾਰਾÎਸ਼ਟਰ ਰਾਜ ਬਿਊਰੋ ਪਾਠ ਪੁਸਤਕ ਪ੍ਰਕਾਸ਼ਨ ਅਤੇ ਸਿਲੇਬਸ ਖੋਜ ਵਿਭਾਗ ਨੇ ਬੰਬੇ ਹਾਈ ਕੋਰਟ ਨੂੰ ਦੱਸਿਆ ਹੈ ਕਿ ਨੌਵੀਂ ਜਮਾਤ ਦੀ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੀ ਪੁਸਤਕ ਦੇ ਪ੍ਰਕਾਸ਼ਨ ਤੋਂ ਪਹਿਲਾਂ ਚੌਕਸੀ ਭਰੀ ਯੋਜਨਾ ਤਿਆਰ ਕੀਤੀ ਗਈ ਸੀ। ਪਾÎਠ ਪੁਸਤਕ ਬਿਊਰੋ ਦੇ ਨਿਰਦੇਸ਼ਕ ਸੁਨੀਲ ਸਾਗਰ ਨੇ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਇਕ ਪਟੀਸ਼ਨ ਦੇ ਜਵਾਬ ਵਿਚ ਇਕ ਹਲਫਨਾਮਾ ਦਾਇਰ ਕੀਤਾ, ਜਿਸ ਵਿਚ ਪਾਠ ਪੁਸਤਕ ਵਿਚ ਤਬਦੀਲੀ ਦੀ ਮੰਗ ਕੀਤੀ ਗਈ ਹੈ।
ਪਟੀਸ਼ਨਕਰਤਾ ਨੇ ਕਿਹਾ ਕਿ  ਇਤਿਹਾਸ ਦੀ ਕਿਤਾਬ ਦੇ ਇਕ ਅਧਿਆਏ 'ਆਪ੍ਰੇਸ਼ਨ ਬਲਿਊ ਸਟਾਰ' 'ਚ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਹੋਰਨਾਂ ਸਿੱÎਖਾਂ ਨੂੰ ਅੱਤਵਾਦੀਆਂ ਵਜੋਂ ਦੱਸਿਆ ਗਿਆ ਹੈ। ਖਾਲਸਾ ਨੇ ਦਲੀਲ ਦਿੱਤੀ ਕਿ ਪਾਠ ਪੁਸਤਕ ਵਿਚ ਕੀਤੀਆਂ ਗਈਆਂ ਟਿੱਪਣੀਆਂ ਨੂੰ ਬਿਨਾਂ ਕਿਸੇ ਖੋਜ ਦੇ ਲਿਖਿਆ ਗਿਆ ਹੈ ਕਿਉਂਕਿ ਕਿਸੇ ਵੀ ਪੁਲਸ ਥਾਣੇ 'ਚ ਕਿਸੇ ਵੀ ਐੱਫ. ਆਈ. ਆਰ. ਵਿਚ ਭਿੰਡਰਾਂਵਾਲਾ ਦਾ ਨਾਂ ਨਹੀਂ ਹੈ।
ਓਧਰ ਆਪਣੇ ਹਲਫਨਾਮੇ ਵਿਚ ਸਾਗਰ ਨੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਇਤਿਹਾਸ ਅਤੇ ਰਾਜਨੀਤੀ ਵਿਗਿਆਨ ਦੀ ਕਿਤਾਬ ਐੱਚ. ਵੀ. ਦੇਸਾਈ ਕਾਲਜ ਪੂਨੇ ਦੇ ਇਤਿਹਾਸ ਵਿਭਾਗ ਦੇ ਮੁਖੀ ਗਣੇਸ਼ ਰਾਉਤ ਨੇ ਲਿਖੀ ਸੀ। ਉਨ੍ਹਾਂ ਕਿਹਾ ਕਿ ਰਾਉਤ ਦੁਆਰਾ ਤਿਆਰ ਕੀਤੇ ਗਏ ਖਰੜੇ 'ਚ ਇਸ ਵਿਸ਼ੇ 'ਤੇ 30 ਮਾਹਿਰਾਂ ਵੱਲੋਂ ਕਾÎਫੀ ਖੋਜ ਕੀਤੀ ਗਈ ਸੀ। ਕਿਤਾਬ ਨੂੰ ਹੁਣ ਵਾਪਸ ਲੈਣਾ ਸੰਭਵ ਨਹੀਂ ਹੋਵੇਗਾ ਕਿਉਂਕਿ ਇਸ ਦੀਆਂ 22 ਲੱÎਖ 45 ਹਜ਼ਾਰ ਕਾਪੀਆਂ ਅੱਠ ਵੱਖ-ਵੱਖ ਭਾਸ਼ਾਵਾਂ ਵਿਚ ਪ੍ਰਕਾਸ਼ਿਤ ਹੋਈਆਂ ਹਨ ਅਤੇ ਮਹਾਰਾÎਸ਼ਟਰ ਵਿਚ 19 ਲੱਖ 44 ਹਜ਼ਾਰ ਵਿਦਿਆਰੀਆਂ ਨੂੰ ਵੰਡੀਆਂ ਜਾ ਚੁੱਕੀਆਂ ਹਨ। ਪਟੀਸ਼ਨ 'ਤੇ ਅਗਲੀ ਸੁਣਵਾਈ ਜਨਵਰੀ 2018 ਵਿਚ ਹੋਣ ਦੀ ਸੰਭਾਵਨਾ ਹੈ।


Related News