ਇਨ੍ਹਾਂ ਸ਼ਰਤਾਂ ਨਾਲ ਹਿਮਾਚਲ ''ਚ ਕਾਲਜ, ਸਟੇਡੀਅਮ, ਮੰਦਰ ਅਤੇ ਹਾਲ ਨੂੰ ਖੋਲ੍ਹਣ ਦੀ ਮਿਲੀ ਮਨਜ਼ੂਰੀ
Wednesday, Nov 18, 2020 - 11:31 PM (IST)
ਸ਼ਿਮਲਾ - ਕੋਰੋਨਾ ਦੇ ਚੱਲਦੇ ਦੇਸ਼ ਭਰ 'ਚ ਸਕੂਲ, ਕਾਲਜ, ਸਟੇਡੀਅਮ, ਸਭਾਵਾਂ ਲਈ ਹਾਲ ਜਾਂ ਤਾਂ ਬੰਦ ਜਾਂ ਫਿਰ ਸ਼ਰਤਾਂ ਨਾਲ ਉਨ੍ਹਾਂ ਨੂੰ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਗਈ ਹੈ। ਇਸ ਕ੍ਰਮ 'ਚ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸੂਬੇ 'ਚ ਸਾਮਾਜਕ, ਸਿੱਖਿਅਕ, ਖੇਲ, ਮਨੋਰੰਜਨ, ਸੱਭਿਆਚਾਰ, ਧਾਰਮਿਕ, ਰਾਜਨੀਤਕ ਅਤੇ ਹੋਰ ਸਭਾਵਾਂ 'ਚ ਹਾਲ ਨੂੰ ਵੱਧ ਤੋਂ ਵੱਧ 50% ਦੀ ਸਮਰੱਥਾ ਨਾਲ ਖੋਲ੍ਹਣ ਦੀ ਮਨਜ਼ੂਰੀ ਦਿੱਤੀ ਹੈ। ਉਥੇ ਹੀ ਕਵਰ ਹਾਲ 'ਚ ਸਿਰਫ 100 ਵਿਅਕਤੀਆਂ ਨਾਲ ਮਨਜ਼ੂਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ: ਅੱਜ ਪੀ.ਐੱਮ. ਮੋਦੀ ਕਰਨਗੇ ਬੈਂਗਲੁਰੂ ਟੇਕ ਸਮਿਟ 2020 ਦਾ ਉਦਘਾਟਨ
ਤੁਹਾਨੂੰ ਦੱਸ ਦਈਏ ਕਿ ਬੁੱਧਵਾਰ ਨੂੰ ਹਿਮਾਚਲ 'ਚ ਕੋਰੋਨਾ ਦੇ 13 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ। ਮ੍ਰਿਤਕਾਂ 'ਚ ਇੱਕ ਕੁੱਲੂ, ਇੱਕ ਮਨਾਲੀ ਅਤੇ ਦੋ ਮੰਡੀ ਜ਼ਿਲ੍ਹੇ ਦੇ ਨੇਰਚੌਕ ਅਤੇ ਸ਼ਿਲਾ ਕੀਪੜ ਤੋਂ ਸਬੰਧਿਤ ਹਨ। ਕਾਂਗੜਾ ਜ਼ਿਲ੍ਹੇ 'ਚ ਚਾਰ ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ। ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ 'ਚ 661 ਨਵੇਂ ਕੋਰੋਨਾ ਦੇ ਮਾਮਲੇ ਸਾਹਮਣੇ ਆਏ। 519 ਠੀਕ ਹੋਏ। ਇਸ ਦੇ ਨਾਲ ਸੂਬੇ 'ਚ ਕੁਲ ਮਾਮਲੇ 31,401 ਹੋ ਗਏ ਹਨ, ਜਿਸ 'ਚ 6,901 ਸਰਗਰਮ ਮਾਮਲੇ, 24,002 ਰਿਕਵਰ ਅਤੇ 468 ਮੌਤਾਂ ਸ਼ਾਮਲ ਹਨ।