ਇਨ੍ਹਾਂ 2 ਬਲੱਡ ਗਰੁੱਪ ਵਾਲਿਆਂ ਨੂੰ ਕੋਰੋਨਾ ਦਾ ਜ਼ਿਆਦਾ ਖ਼ਤਰਾ, ਕਿਤੇ ਤੁਹਾਡਾ ਵੀ ਬਲੱਡ ਗਰੁੱਪ ਇਹ ਤਾਂ ਨਹੀਂ

05/11/2021 3:20:23 PM

ਨੈਸ਼ਨਲ ਡੈਸਕ: ਕੋਰੋਨਾ ਵਾਇਰਸ ਨਾਲ ਪੁਰੀ ਦੁਨੀਆ ਬੇਹਾਲ ਹੈ। ਇਸ ਦੌਰਾਨ ਕੌਂਸਲ ਆਫ ਸਾਇੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਨੇ ਇਕ ਸਰਵੇ ਕੀਤਾ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕਿਹੜੇ ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕੋਰੋਨਾ ਤੋਂ ਜ਼ਿਆਦਾ ਖ਼ਤਰਾ ਹੈ ਅਤੇ ਕਿਸ ਨੂੰ ਘੱਟ।

ਇਹ ਵੀ ਪੜ੍ਹੋ : ਹੁਣ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਅਮਰੀਕਾ 'ਚ ਇਸ ਟੀਕੇ ਨੂੰ ਮਿਲੀ ਮਨਜ਼ੂਰੀ

ਸੀ.ਐਸ.ਆਈ.ਆਰ. ਨੇ ਇਸ ਸਰਵੇ ਨੂੰ ਆਪਣੇ ਰਿਸਰਚ ਪੇਪਰ ਵਿਚ ਪ੍ਰਕਾਸ਼ਿਤ ਕੀਤਾ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਬਾਕੀ ਬਲੱਡ ਗਰੁੱਪਸ ਦੀ ਤੁਲਨਾ ਵਿਚ AB ਅਤੇ B ਬਲੱਡ ਗਰੁੱਪ ਦੇ ਲੋਕ ਕੋਰੋਨਾ ਨਾਲ ਜ਼ਿਆਦਾ ਪ੍ਰਭਾਵਿਤ ਹੋ ਰਹੇ ਹਨ। ਜਦੋਂ ਕਿ B ਬਲੱਡ ਗਰੁੱਪ ਵਿਚ ਕੋਰੋਨਾ ਦੀ ਸੰਭਾਵਨਾ ਥੋੜ੍ਹੀ ਘੱਟ ਹੈ। ਉਥੇ ਹੀ O ਬਲੱਡ ਗਰੁੱਪ ਦੇ ਲੋਕਾਂ ਵਿਚ ਸਭ ਤੋਂ ਘੱਟ ਸੀਰੋਪਾਜ਼ੇਟਿੀਵਿਟੀ ਦੇਖਦੀ ਗਈ ਹੈ।

ਇਹ ਵੀ ਪੜ੍ਹੋ : ਸ਼ਰਮਨਾਕ: ਹਸਪਤਾਲ ’ਚ ਦਾਖ਼ਲ 75 ਸਾਲਾ ਬੀਬੀ ਨਾਲ ਜਬਰ ਜ਼ਿਨਾਹ, ਮੌਤ ਮਗਰੋਂ ਇੰਝ ਹੋਇਆ ਖ਼ੁਲਾਸਾ

ਉਥੇ ਹੀ ਡਾਕਟਰਾਂ ਮੁਤਾਬਕ O ਬਲੱਡ ਗਰੁੱਪ ਦੇ ਲੋਕਾਂ ਦਾ ਇਮਿਊਨ ਸਿਸਟਮ AB ਅਤੇ B ਬਲੱਡ ਗਰੁੱਪ ਦੇ ਲੋਕਾਂ ਦੀ ਤੁਲਨਾ ਵਿਚ ਜ਼ਿਆਦਾ ਚੰਗੀ ਤਰ੍ਹਾਂ ਸਟਰੋਂਗ ਹੁੰਦਾ ਹੈ। ਹਾਲਾਂਕਿ ਇਸ ’ਤੇ ਅਜੇ ਹੋਰ ਖ਼ੋਜ ਕੀਤੇ ਜਾਣ ਦੀ ਜ਼ਰੂਰਤ ਹੈ। ਹਾਲਾਂਕਿ ਇਸ ਦਾ ਮਤਲਬ ਇਹ ਬਿਲਕੁੱਲ ਨਹੀਂ ਕਿ O ਬਲੱਡ ਗਰੁੱਪ ਦੇ ਲੋਕ ਕੋਵਿਡ ਦੀ ਰੋਕਥਾਮ ਲਈ ਸਾਰੇ ਪ੍ਰੋਟੋਕਾਲਸ ਦਾ ਪਾਲਣ ਕਰਨਾ ਬੰਦ ਕਰ ਦੇਣ। ਉਨ੍ਹਾਂ ਦੱਸਿਆ ਕਿ ਓ ਬਲੱਡ ਗਰੁੱਪ ਦੇ ਲੋਕ ਵੀ ਵਾਇਰਸ ਤੋਂ ਪੁਰੀ ਤਰ੍ਹਾਂ ਸੁਰੱਖਿਅਤ ਨਹੀਂ ਹੁੰਦੇ ਹਨ ਅਤੇ ਉਨ੍ਹਾਂ ਵਿਚ ਵੀ ਜਟਿਲ ਲੱਛਣ ਵਿਕਸਿਤ ਹੋ ਰਹੇ ਹਨ।’

ਇਹ ਵੀ ਪੜ੍ਹੋ : ਕੋਰੋਨਾ ਫੈਲਣ ਦੇ ਡਰੋਂ ਮਾਊਂਟ ਐਵਰੇਸਟ ਦੀ ਚੋਟੀ ’ਤੇ ਵੀ ਸਰਹੱਦੀ ਲਾਈਨ ਖਿੱਚੇਗਾ ਚੀਨ

ਸੀ.ਐਸ.ਆਈ.ਆਰ. ਦੀ ਇਹ ਰਿਪੋਰਟ ਦਰਸਾਉਂਦੀ ਹੈ ਕਿ ਸ਼ਾਕਾਹਾਰੀ ਲੋਕਾਂ ਦੀ ਤੁਲਨਾ ਵਿਚ ਮਾਸ ਖਾਣ ਵਾਲੇ ਲੋਕਾਂ ਵਿਚ ਕੋਵਿਡ-19 ਦੇ ਖ਼ਤਰੇ ਦੀ ਸੰਭਾਵਨਾ ਜ਼ਿਆਦਾ ਹੈ। ਇਹ ਦਾਅਵਾ ਦੇਸ਼ ਭਰ ਦੇ ਕਰੀਬ 10 ਹਜ਼ਾਰ ਲੋਕਾਂ ਦੇ ਸੈਂਪਲ ਸਾਈਜ਼ ’ਤੇ ਆਧਾਰਿਤ ਹੈ, ਜਿਸ ਦਾ ਵਿਸ਼ਲੇਸ਼ਣ 140 ਡਾਕਟਰਾਂ ਦੀ ਇਕ ਟੀਮ ਨੇ ਕੀਤਾ ਹੈ।

ਇਹ ਵੀ ਪੜ੍ਹੋ : ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ’ਚ ਸਾਥ ਦੇਣ ਲਈ ਅੱਗੇ ਆਇਆ ਟਵਿਟਰ, ਕਰੋੜਾਂ ਡਾਲਰ ਦੀ ਕੀਤੀ ਮਦਦ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News