ਲੋਕਾਂ ਨੂੰ ਕੰਮ ਕਰਨ ਵਾਲਾ ਚਾਹੀਦਾ, ਗੁਬਾਰੇ ਵੇਚਣ ਵਾਲਾ ਨਹੀਂ : ਅਨਿਲ ਵਿਜ

Monday, Sep 16, 2024 - 03:04 PM (IST)

ਲੋਕਾਂ ਨੂੰ ਕੰਮ ਕਰਨ ਵਾਲਾ ਚਾਹੀਦਾ, ਗੁਬਾਰੇ ਵੇਚਣ ਵਾਲਾ ਨਹੀਂ : ਅਨਿਲ ਵਿਜ

ਅੰਬਾਲਾ (ਵਾਰਤਾ)- ਮੁੱਖ ਮੰਤਰੀ ਅਹੁਦੇ 'ਤੇ ਦਾਅਵਾ ਕਰਨ ਵਾਲੇ ਬਿਆਨ ਦੇ ਇਕ ਦਿਨ ਬਾਅਦ ਭਾਜਪਾ ਦੇ ਸੀਨੀਅਰ ਨੇਤਾ ਅਨਿਲ ਵਿਜ ਨੇ ਸੋਮਵਾਰ ਨੂੰ ਕਿਹਾ ਕਿ ਲੋਕਾਂ ਨੂੰ ਕੰਮ ਕਰਨ ਵਾਲਾ ਚਾਹੀਦਾ, ਗੁਬਾਰੇ ਵੇਚਣ ਵਾਲਾ ਨਹੀਂ। ਇਹ ਸਪੱਸ਼ਟ ਨਹੀਂ ਸੀ ਕਿ ਵਿਜ ਨੇ 'ਗੁਬਾਰੇ ਵੇਚਣ ਵਾਲਾ' ਕਿਸ ਨੂੰ ਇਸ਼ਾਰਾ ਕਰ ਕੇ ਕਿਹਾ। ਉਨ੍ਹਾਂ ਦੇ ਐਤਵਾਰ ਦੇ ਬਿਆਨ ਤੋਂ ਕਿ ਲੋਕਾਂ ਦੀ ਮੰਗ ਅਤੇ ਸੀਨੀਅਰ ਨੇਤਾ ਹੋਣ ਦੇ ਆਧਾਰ 'ਤੇ ਉਹ ਹਰਿਆਣਾ ਦੇ ਮੁੱਖ ਮੰਤਰੀ ਅਹੁਦੇ 'ਤੇ ਦਾਅਵਾ ਕਰਨਗੇ, ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਕਈ ਹੋਰ ਭਾਜਪਾ ਆਗੂਆਂ ਨੂੰ ਸਫ਼ਾਈ ਦੇਣੀ ਪਈ ਸੀ।

ਭਾਜਪਾ ਹਰਿਆਣਾ ਵਿਧਾਨ ਸਭਾ ਚੋਣਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਅਗਵਾਈ 'ਚ ਲੜ ਰਹੀ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਨਾਂ 'ਤੇ ਮੋਹਰ ਲਗਾ ਚੁੱਕੇ ਹਨ। ਵਿਜ ਨੇ ਸੋਮਵਾਰ ਨੂੰ ਕਿਹਾ ਕਿ ਉਹ ਜਿੱਥੇ ਵੀ ਜਾਂਦੇ ਹਨ, ਲੋਕ ਉਨ੍ਹਾਂ ਦੇ ਕੀਤੇ ਕੰਮ ਗਿਣਵਾਉਣ ਲੱਗੇ ਹਨ। ਲੋਕਾਂ ਨੂੰ ਕੰਮ ਕਰਨ ਵਾਲਾ ਚਾਹੀਦਾ, ਗੁਬਾਰੇ ਵੇਚਣ ਵਾਲਾ ਨਹੀਂ। ਇਸ ਵਿਚ ਅੰਬਾਲਾ 'ਚ ਸੁੰਦਰ ਨਗਰ ਤੋਂ ਕਾਂਗਰਸ ਯੂਥ ਪ੍ਰਧਾਨ ਮੰਗਲ ਪਾਂਡੇ ਟਿੰਕੂ ਸਮਰਥਕਾਂ ਨਾਲ ਵਿਜ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋਏ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਅਸਤੀਫ਼ੇ ਦੇ ਐਲਾਨ 'ਤੇ ਵਿਜ ਨੇ ਕਿਹਾ ਕਿ ਜਿਸ ਦਿਨ ਦੋਸ਼ ਲੱਗੇ ਸਨ, ਕੇਜਰੀਵਾਲ ਨੂੰ ਉਦੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News