ਪਾਕਿਸਤਾਨ ਦੀ ਗੋਲੀਬਾਰੀ ਤੋਂ ਲੋਕਾਂ ਨੇ ਛੱਡੇ ਆਪਣੇ ਘਰ
Friday, Sep 22, 2017 - 10:34 AM (IST)
ਜੰਮੂ— ਸਾਂਬਾ ਜ਼ਿਲੇ ਦੇ ਸਰਹੱਦੀ ਪਿੰਡ ਰਾਮਗੜ 'ਚ ਵੀਰਵਾਰ ਸ਼ਾਮ ਦੇ ਸਮੇਂ ਪਾਕਿਸਤਾਨ ਵੱਲੋਂ ਹੋਈ ਗੋਲੀਬਾਰੀ ਤੋਂ ਲੋਕਾਂ ਨੂੰ ਆਪਣੇ ਘਰ ਛੱਡ ਕੇ ਸੁਰੱਖਿਅਤ ਸਥਾਨਾਂ ਵੱਲ ਜਾਣਾ ਪਿਆ। ਇਸ ਨਾਲ ਹੀ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਸੁਰੱਖਿਅਤ ਜਗ੍ਹਾ 'ਤੇ ਜਾਣ ਸਮੇਂ ਉਨ੍ਹਾਂ ਨੂੰ ਕੋਈ ਸਹੂਲਤ ਨਾ ਮਿਲਣ 'ਤੇ ਉਨਾਂ ਨੇ ਰੋਸ ਦਿਖਾਇਆ। ਲੋਕਾਂ ਨੇ ਕਿਹਾ ਹੈ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਸਰਹੱਦੀ ਲੋਕਾਂ ਲਈ ਬਿਹਤਰ ਪ੍ਰਬੰਧ ਨਹੀਂ ਕਰ ਰਹੀ। ਆਪਣੇ ਬਚਾਏ ਲਈ ਪਿੰਡਾਂ ਚੋਂ ਰਾਮਗੜ ਦੇ ਕਮੋਰ, ਐੈੱਸ. ਐੈੱਮ. ਪੂਰਾ, ਦਗ ਆਬਦਾਲ, ਨਦਪੁਰ ਦੇ 350 ਲੋਕ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਇਕ ਆਸ਼ਰਮ ਵੱਲੋ ਬਣਾਏ ਗਏ ਕੈਂਪ 'ਚ ਠਹਿਰੇ ਹਨ। ਰਾਮਗੜ੍ਹ ਦੇ ਮਹਾਲ ਸ਼ਾਹ ਪਿੰਡ 'ਚ ਪਹਿਲੀ ਵਾਰ ਗੋਲੀਬਾਰੀ ਹੋਣ ਨਾਲ ਲੋਕ ਡਰ ਨਾਲ ਲੁੱਕੇ ਹੋਏ ਹਨ। ਇਸ ਪਿੰਡ ਦੇ ਲੋਕਾਂ ਨੇ ਕਿਹਾ ਹੈ ਕਿ ਪ੍ਰਸ਼ਾਸ਼ਨ ਨੇ ਉਨ੍ਹਾਂ ਨੂੰ ਸੁਰੱਖਿਅਤ ਸਥਾਨ 'ਤੇ ਭੇਜਣ ਲਈ ਕੋਈ ਗੱਡੀ ਤੱਕ ਨਹੀਂ ਭੇਜੀ।
