ਧਾਰਮਿਕ ਸਥਾਨਾਂ ਦੇ ਬਾਹਰੋਂ ਬੰਦੀ ਸਿੰਘਾਂ ਦੇ ਇਸ਼ਤਿਹਾਰ ਉਤਾਰਨ ਲਈ ਮੰਡ ਨੇ DCP ਨੂੰ ਸੌਂਪਿਆ ਮੰਗ ਪੱਤਰ

Saturday, Jul 30, 2022 - 05:14 PM (IST)

ਨਵੀਂ ਦਿੱਲੀ– ਸ੍ਰੀ ਅਕਾਲ ਤਖ਼ਤ ਸਾਹਿਬ ਅੰਮ੍ਰਿਤਸਰ ਪੰਜਾਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਦੇਸ਼ ਭਰ ਦੇ ਗੁਰਦੁਆਰਾ ਸਾਹਿਬਾਨ, ਸਕੂਲਾਂ ਅਤੇ ਕਾਲਜਾਂ ਦੇ ਬਾਹਰ ਤਸਵੀਰਾਂ ਵਾਲੇ ਫਲੈਕਸ ਬੋਰਡ ਲਗਾਉਣ ਦੀ ਅਪੀਲ ਕਰਨ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਗੀਤਾ ਕਲੋਨੀ, ਵਿਵੇਕ ਵਿਹਾਰ, ਕ੍ਰਿਸ਼ਨਾ ਨਗਰ, ਸ਼ਾਹਦਰਾ, ਈਸਟ ਆਜ਼ਾਦ ਨਗਰ, ਗਾਂਧੀ ਨਗਰ ਅਤੇ ਅਜੀਤ ਦਰਬਾਰ ’ਚ ਪੈਂਦੇ ਧਾਰਮਿਕ ਸਥਾਨਾਂ ਦਾ ਦੌਰਾ ਕੀਤਾ ਜਿਸ ਤੋਂ ਬਾਅਦ ਦਿੱਲੀ ਦੀਆਂ ਕਈ ਹੋਰ ਕਲੋਨੀਆਂ ਅਤੇ ਧਾਰਮਿਕ ਸਥਾਨਾਂ ਦੇ ਬਾਹਰ ਹੋਲਡਿੰਗ ਲਗਾਉਣ ਦਾ ਵਿਰੋਧ ਸ਼ੁਰੂ ਹੋ ਗਿਆ ਹੈ।

PunjabKesari

ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅੱਤਵਾਦੀ ਫਰੰਟ ਦੇ ਅਧਿਕਾਰੀਆਂ ਨੇ ਦਿੱਲੀ 'ਚ ਬੰਦੀ ਸਿੰਘਾਂ ਦੀ ਰਿਹਾਈ ਦੀਆਂ ਤਸਵੀਰਾਂ ਵਾਲੇ ਬੋਰਡ ਲਗਾਉਣ ਨੂੰ ‘ਬਹੁਤ ਹੀ ਮੰਦਭਾਗਾ’ ਕਰਾਰ ਦਿੱਤਾ ਹੈ। ਫਰੰਟ ਦੇ ਕੌਮੀ ਪ੍ਰਧਾਨ ਗੁਰਸਿਮਰਨ ਸਿੰਘ ਮੰਡ ਨੇ ਸ਼ਾਰਦਾਰਾ ਦੇ ਡੀ.ਸੀ.ਪੀ ਹੈੱਡਕੁਆਰਟਰ ਨਵੀਂ ਦਿੱਲੀ (ਸੰਸਦ ਮਾਰਗ), ਅਤੇ ਐੱਸ.ਐੱਚ.ਓ. ਲਾਅ ਐਡ ਆਰਡਰ ਥਾਣਾ ਤੁਗਲਕ ਰੋਡ, ਐੱਸ.ਐੱਚ.ਓ. ਸੰਸਦ ਮਾਰਗ ਨੂੰ ਬੋਰਡ ਨੂੰ ਉਖਾੜਨ ਲਈ ਕਿਹਾ ਹੈ ਅਤੇ ਇਸ਼ਤਿਹਾਰ ਨੂੰ ਰੋਕਣ ਦਾ ਕੰਮ ਸੌਂਪਿਆ ਹੈ। ਉਨ੍ਹਾਂ ਕਿਹਾ ਕਿ ਬੰਦੀ ਸਿੰਘਾਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਗੁਰਦੁਆਰਿਆਂ ਦੇ ਬਾਹਰ ਲਗਾਉਣਾ ਬੇਹੱਦ ਮੰਦਭਾਗਾ ਹੈ, ਸ੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਅਤੇ ਪੰਜਾਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਾਂ ਦਿੱਲੀ ਸਿੱਘ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਉਹ ਖਤਰਨਾਕ ਅਪਰਾਧੀ ਹਨ, ਉਨ੍ਹਾਂ ਨੇ ਸਾਬਕਾ ਮੁੱਖ ਮੰਤਰੀ ਬੇਅੰਤ ਸਿਘ ਅਤੇ ਹੋਰ ਬੇਕਸੂਰ ਲੋਕਾਂ ਨੂੰ ਬੰਬ ਅਤੇ ਗੋਲੀਆਂ ਨਾਲ ਸ਼ਹੀਤ ਕੀਤਾ ਹੈ। 1984 ਤੋਂ 1995 ਤਕ ਦੇ ਕਾਲੇ ਦੌਰ ਨੂੰ ਕਦੇ ਵੀ ਭੁਲਾਇਆ ਨਹੀਂ ਜਾਣਾ ਚਾਹੀਦਾ ਕਿਉਂਕਿ ਜੇਕਰ ਦੇਸ਼ ’ਚ ਸ਼ਾਂਤੀ ਹੈ ਤਾਂ ਇੰਦਰਾ ਗਾਂਧੀ, ਰਾਜੀਵ ਗਾਂਧੀ ਅਤੇ ਬੇਅੰਤ ਸਿੰਘ ਦੀ ਬਦੌਲਤ ਹੈ ਜਿਨ੍ਹਆੰ ਨੇ ਆਪਣੀਆਂ ਜਾਨਾਂ ਕੁਰਬਾਨ ਕਰਕੇ ਦੇਸ਼ ਨੂੰ ਅੱਤਵਾਦ ਤੋਂ ਮੁਕਤ ਕਰਵਾਇਆ। ਜੇਕਰ ਧਾਰਮਿਕ ਸਥਾਨਾਂ ਦੇ ਬਾਹਰ ਲੱਗੇ ਤਸਵੀਰ ਵਾਲੇ ਬੋਰਡ ਨਾ ਹਟਾਏ ਜਾਂਦੇ ਤਾਂ ਦੇਸ਼ ਦੇ 133 ਕਰੋੜ ਲੋਕਾਂ ਦਾ ਅਪਮਾਨ ਹੁੰਦਾ ਹੈ ਅਤੇ ਗੁਰਦੁਆਰਾ ਸਾਹਿਬ ਦੀ ਮਰਿਆਦਾ ਨੂੰ ਭੰਗ ਕਰਨ ਦੀ ਸਾਜ਼ਿਸ਼ ਹੈ, ਜਿਸ ਨੂੰ ਅਸੀਂ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ।


Rakesh

Content Editor

Related News